ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਸਾਮ ਵਿਚ ਮਾਫ਼ੀਆ ਰਾਜ ਚੱਲ ਰਿਹੈ: ਪ੍ਰਿਯੰਕਾ

08:03 AM May 02, 2024 IST
ਧੁੁਬਰੀ ’ਚ ਰੋਡ ਸ਼ੋਅ ਦੌਰਾਨ ਸਮਰਥਕਾਂ ਦਾ ਪਿਆਰ ਕਬੂਲਦੀ ਹੋਈ ਪ੍ਰਿਯੰਕਾ ਗਾਂਧੀ। -ਫੋਟੋ: ਪੀਟੀਆਈ

ਧੁਬਰੀ, 1 ਮਈ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਅਸਾਮ ਵਿਚ ਕਥਿਤ ‘ਮਾਫ਼ੀਆ ਰਾਜ’ ਚੱਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਸੂਬੇ ਵਿਚ ਕਈ ਘੁਟਾਲਿਆਂ ਵਿਚ ਸ਼ਾਮਲ ਹਨ। ਧੁਬਰੀ ਜ਼ਿਲ੍ਹੇ ਦੇ ਬਾਲਾਜਾਨ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਸਰਮਾ ਦੀ ਏਆਈਯੂਡੀਐੱਫ ਦੇ ਬਦਰੂਦੀਨ ਅਜਮਲ ਨਾਲ ‘ਅੰਦਰਖਾਤੇ ਸਾਂਝ’ ਹੈ ਜਿਵੇਂ ਕਿ ਤਿਲੰਗਾਨਾ ਵਿਚ ਭਾਜਪਾ ਦੀ ਅਸਦੂਦੀਨ ਓਵਾਇਸੀ ਨਾਲ ਹੈ। ਦੋਵਾਂ ਦਾ ਇਕੋ ਇਕ ਟੀਚਾ ਕਾਂਗਰਸ ਨੂੰ ਹਰਾਉਣਾ ਹੈ। ਇਸ ਦੌਰਾਨ ਪ੍ਰਿਯੰਕਾ ਨੇ ਰੋਡ ਸ਼ੋਅ ਵੀ ਕੀਤਾ। ਉਨ੍ਹਾਂ ਕਰਨਾਟਕ ਤੋਂ ਸੰਸਦ ਮੈਂਬਰ ਪ੍ਰਜਵਾਲ ਰੇਵੰਨਾ ਖਿਲਾਫ਼ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਲਈ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਲਈ ਵੋਟਾਂ ਮੰਗ ਰਹੇ ਹਨ ਤੇ ਉਨ੍ਹਾਂ ਰੇਵੰਨਾ ਨੂੰ ਦੇਸ਼ ਛੱਡਣ ਤੋਂ ਨਹੀਂ ਰੋਕਿਆ।
ਵਾਡਰਾ ਨੇ ਕਿਹਾ, ‘‘ਅਸਾਮ ਵਿਚ ਮਾਫੀਆ ਰਾਜ ਚੱਲ ਰਿਹਾ ਹੈ। ਜ਼ਮੀਨ, ਸੁਪਾਰੀ, ਰੇਤ, ਕੋਲਾ ਤੇ ਹੋਰਨਾਂ ਸਾਰੇ ਖੇਤਰਾਂ ਵਿਚ ਮਾਫੀਆ ਕੰਮ ਕਰ ਰਿਹਾ ਹੈ। ਹਰ ਪਾਸੇ ਜਬਰੀ ਵਸੂਲੀ ਵਾਲੇ ਤੇ ਮਾਫੀਆ ਕੰਮ ਕਰ ਰਹੇ ਹਨ।’’ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਅਸਾਸਿਆਂ, ਪੀਪੀਈ ਕਿੱਟਾਂ ਤੇ ਫਲਾਈਓਵਰਾਂ ਸਣੇ ਹਰ ਤਰ੍ਹਾਂ ਦੇ ਘੁਟਾਲੇ ਹੋ ਰਹੇ ਹਨ, ਪਰ ਸੂਬੇ ਵਿਚ ਸਿਰਫ਼ ਵਿਕਾਸ ਹੀ ਨਹੀਂ ਹੋ ਰਿਹਾ। ਵਾਡਰਾ ਨੇ ਕਿਹਾ ਕਿ ਸਰਮਾ ਜਦੋਂ ਕਾਂਗਰਸ ਵਿਚ ਸੀ ਤਾਂ ਉਸ ਖਿਲਾਫ਼ ਵੱਡੇ ਦੋਸ਼ ਲੱਗੇ ਸਨ, ਪਰ ਪਾਸਾ ਬਦਲਣ ਮਗਰੋਂ ਉਹ ‘ਭਾਜਪਾ ਦੀ ਵਾਸ਼ਿੰਗ ਮਸ਼ੀਨ’ ਵਿਚ ‘ਸਾਫ਼ ਸੁਥਰਾ’ ਹੋ ਕੇ ਨਿਕਲ ਆਇਆ। ਵਾਡਰਾ ਨੇ ਦਾਅਵਾ ਕੀਤਾ ਕਿ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਿਮੰਤਾ ਸਿਰਫ਼ ਅਰਬਪਤੀਆਂ ਲਈ ਸਰਕਾਰਾਂ ਚਲਾ ਰਹੇ ਹਨ। ਵਾਡਰਾ ਨੇ ਕਿਹਾ ਕਿ ਵਧਦੀ ਬੇਰੁਜ਼ਗਾਰੀ ਅਸਾਮ ਵਿਚ ਵੱਡਾ ਮੁੱਦਾ ਹੈ ਅਤੇ ‘ਸੀਐੱਮ ਤੇ ਉਨ੍ਹਾਂ ਦੇ ਮੰਤਰੀਆਂ ਨੂੰ ਸਿਰਫ਼ ਆਪਣੇ ਹਿੱਤਾਂ ਦੀ ਫਿਕਰ ਹੈ।’’ ਮੋਦੀ, ਹਿੰਮਤਾ, ਬਦਰੂਦੀਨ ਅਜਮਲ...ਇਹ ਸਾਰੇ ਇਕੋ ਹਨ। ਉਹ ਲੋਕਾਂ ਦੇ ਮੁੱਦਿਆਂ ਨੂੰ ਛੱਡ ਕੇ ਕਿਸੇ ਵੀ ਹੋਰ ਮੁੱਦੇ ’ਤੇ ਚੋਣਾਂ ਲੜਨਾ ਚਾਹੁੰਦੇ ਹਨ।’’ ਵਾਡਰਾ ਧੁਬਰੀ ਲੋਕ ਸਭਾ ਹਲਕ ਤੋਂ ਚੋਣ ਲੜ ਰਹੇ ਕਾਂਗਰਸੀ ਵਿਧਾਇਕ ਰਕੀਬੁੱਲ ਹੁਸੈਨ ਲਈ ਚੋਣ ਪ੍ਰਚਾਰ ਕਰ ਰਹੀ ਸੀ।
ਧੁਬਰੀ, ਜਿਸ ਨੂੰ ਏਆਈਯੂਡੀਐੱਫ ਦਾ ਗੜ੍ਹ ਮੰਨਿਆ ਜਾਂਦਾ ਹੈ, ਵਿਚ ਹੁਸੈਨ ਦਾ ਅਜਮਲ ਤੇ ਭਾਜਪਾ ਦੀ ਹਮਾਇਤ ਵਾਲੇ ਅਸਮ ਗਣ ਪ੍ਰੀਸ਼ਦ ਦੇ ਉਮੀਦਵਾਰ ਜ਼ਾਬੇਦ ਇਸਲਾਮ ਨਾਲ ਤਿਕੋਣਾ ਮੁਕਾਬਲਾ ਹੈ। -ਪੀਟੀਆਈ

Advertisement

Advertisement
Advertisement