ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੱਧ ਪ੍ਰਦੇਸ਼ ਦੀ ਨਿਕਿਤਾ ਪੋਰਵਾਲ ਫੈਮਿਨਾ ਮਿਸ ਇੰਡੀਆ ਵਰਲਡ 2024 ਬਣੀ

06:59 AM Oct 18, 2024 IST
ਨਿਕਿਤਾ ਪੋਰਵਾਲ ਨੂੰ ‘ਫੈਮਿਨਾ ਮਿਸ ਇੰਡੀਆ ਵਰਲਡ 2024 ਦਾ ਤਾਜ ਪਹਿਨਾਉਂਦੀ ਹੋਈ ਨੰਦਨੀ ਗੁਪਤਾ। -ਫੋਟੋ: ਪੀਟੀਆਈ

ਮੁੰਬਈ, 17 ਅਕਤੂਬਰ
ਮੱਧ ਪ੍ਰਦੇਸ਼ ਦੀ ਨਿਕਿਤਾ ਪੋਰਵਾਲ ਨੂੰ ‘ਫੈਮਿਨਾ ਮਿਸ ਇੰਡੀਆ ਵਰਲਡ 2024’ ਦਾ ਤਾਜ ਪਹਿਨਾਇਆ ਗਿਆ ਹੈ ਅਤੇ ਉਹ ਹੁਣ ‘ਮਿਸ ਵਰਲਡ’ ਖੂਬਸੂਰਤੀ ਮੁਕਾਬਲੇ ’ਚ ਦੇਸ਼ ਦੀ ਨੁਮਾਇੰਦਗੀ ਕਰੇਗੀ। ਪੋਰਵਾਲ ਮੱਧ ਪ੍ਰਦੇਸ਼ ਦੇ ਉੱਜੈਨ ’ਚ ਪਲੀ ਤੇ ਵੱਡੀ ਹੋਈ ਹੈ। ਉਸ ਨੂੰ ਬੀਤੇ ਦਿਨ ਕਰਵਾਏ ਸਮਾਗਮ ਦੌਰਾਨ ਜੇਤੂ ਐਲਾਨਿਆ ਗਿਆ। ਪੋਰਵਾਲ ਨੇ ਬਿਆਨ ’ਚ ਕਿਹਾ, ‘ਇਸ ਭਾਵਨਾ ਨੂੰ ਮੈਂ ਬਿਆਨ ਨਹੀਂ ਕਰ ਸਕਦੀ ਅਤੇ ਮੈਂ ਹੁਣ ਵੀ ਓਨੀ ਹੀ ਹੈਰਾਨ ਤੇ ਘਬਰਾਈ ਹੋਈ ਹਾਂ ਜਿੰਨਾ ਮੈਂ ਤਾਜ ਪਹਿਨਾਏ ਜਾਣ ਤੋਂ ਪਹਿਲਾਂ ਮਹਿਸੂਸ ਕਰ ਰਹੀ ਸੀ। ਇਹ ਸੁਫਨੇ ਜਿਹਾ ਲਗਦਾ ਹੈ ਜਦੋਂ ਮੈਂ ਆਪਣੇ ਮਾਤਾ-ਪਿਤਾ ਦੀਆਂ ਅੱਖਾਂ ’ਚ ਖੁਸ਼ੀ ਦੇ ਹੰਝੂ ਦੇਖਦੀ ਹਾਂ। ਸਫਰ ਅਜੇ ਸ਼ੁਰੂ ਹੋਇਆ ਹੈ ਅਤੇ ਮੇਰਾ ਸਰਵੋਤਮ ਆਉਣਾ ਅਜੇ ਬਾਕੀ ਹੈ।’ ਦਾਗਰਾ ਤੇ ਨਗਰ ਹਵੇਲੀ ਦੀ ਰੇਖਾ ਪਾਂਡੇ ਅਤੇ ਗੁਜਰਾਤ ਦੀ ਆਯੁਸ਼ੀ ਢੋਲਕੀਆ ਨੂੰ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਹੋਇਆ। ਇਸ ਮੁਕਾਬਲੇ ’ਚ 30 ਰਾਜਾਂ ਦੀਆਂ ਜੇਤੂਆਂ ਨੇ ਹਿੱਸਾ ਲਿਆ। -ਪੀਟੀਆਈ

Advertisement

Advertisement