ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੱਧ ਪ੍ਰਦੇਸ਼: ਬਾਲ ਆਸ਼ਰਮ ਵਿਚ ਦੋ ਬੱਚਿਆਂ ਦੀ ਮੌਤ, 12 ਬਿਮਾਰ

01:22 PM Jul 02, 2024 IST

ਇੰਦੌਰ, 2 ਜੁਲਾਈ
Advertisement

ਇਥੋਂ ਦੇ ਇਕ ਬਾਲ ਆਸ਼ਰਮ ਵਿਚ ਦੋ ਦਿਨਾਂ ਵਿਚ ਦੋ ਬੱਚਿਆਂ ਦੀ ਮੌਤ ਹੋ ਗਈ ਜਦਕਿ 12 ਬੱਚੇ ਬਿਮਾਰ ਹੋ ਗਏ ਹਨ। ਏਡੀਸੀਪੀ ਆਲੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਾਲ ਆਸ਼ਰਮ ਵਿਚ ਰਹਿੰਦੇ ਕਰਨ(12) ਅਤੇ ਅਕਾਸ਼(3) ਦੀ ਮੌਤ ਪਿਛਲੇ ਦੋ ਦਿਨਾਂ ਵਿਚ ਹੋਈ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਦੇ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕਦਾ ਹੈ।

ਇੰਦੌਰ ਦੇ ਕਲੈਕਟਰ ਆਸ਼ੀਸ਼ ਸਿੰਘ ਨੇ ਕਿਹਾ ਕਿ ਡਾਕਟਰਾਂ ਅਨੁਸਾਰ ਪਹਿਲੀ ਨਜ਼ਰ ਵਿਚ ਇਹ ਮਾਮਲਾ ਖਾਣੇ ਕਾਰਨ ਹੋਈ ਬਿਮਾਰੀ ਦਾ ਜਾਪਦਾ ਹੈ। ਉਨ੍ਹਾਂ ਕਿਹਾ ਕਿ ਵਧੀਕ ਜ਼ਿਲ੍ਹਾ ਮੈਜਿਸਟਰੇਟ ਦੀ ਅਗਵਾਈ ਵਿੱਚ ਇੱਕ ਟੀਮ ਨੂੰ ਖੁਰਾਕ ਵਿਭਾਗ ਦੇ ਅਧਿਕਾਰੀਆਂ ਸਮੇਤ ਜਾਂਚ ਲਈ ਬਾਲ ਆਸ਼ਰਮ ਭੇਜਿਆ ਗਿਆ ਹੈ।

Advertisement

Advertisement
Advertisement