ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੱਧ ਪ੍ਰਦੇਸ਼: ਫੌਜੀ ਅਫਸਰਾਂ ’ਤੇ ਹਮਲਾ ਅਤੇ ਲੜਕੀ ਨਾਲ ਜਬਰ ਜਨਾਹ ਮਾਮਲੇ ਵਿੱਚ ਤਿੰਨ ਗ੍ਰਿਫ਼ਤਾਰ

07:25 AM Sep 13, 2024 IST

ਇੰਦੌਰ, 12 ਸਤੰਬਰ
ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਮਸ਼ਹੂਰ ਸੈਰ-ਸਪਾਟੇ ਵਾਲੀ ਥਾਂ ਨੇੜੇ ਆਪਣੀਆਂ ਦੋ ਮਹਿਲਾ ਦੋਸਤਾਂ ਨਾਲ ਪਿਕਨਿਕ ਮਨਾ ਰਹੇ ਦੋ ਨੌਜਵਾਨ ਫੌਜੀ ਅਫਸਰਾਂ ’ਤੇ ਹਮਲਾ ਕਰਨ ਅਤੇ ਇਸ ਸਮੂਹ ’ਚ ਸ਼ਾਮਲ ਇੱਕ ਲੜਕੀ ਨਾਲ ਕਥਿਤ ਜਬਰ ਜਨਾਹ ਦੇ ਮਾਮਲੇ ’ਚ ਅੱਜ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਇੰਦੌਰ ਜ਼ਿਲ੍ਹੇ ’ਚ ਮਹੂ ਤੋਂ 30 ਕਿਲੋਮੀਟਰ ਦੂਰ ਮਹੂ-ਮੰਡਲੇਸ਼ਵਰ ਰੋਡ ਨੇੜੇ ਬੀਤੇ ਦਿਨ ਤੜਕੇ ਵਾਪਰੀ ਹੈ। ਇਸ ਘਟਨਾ ’ਚ ਛੇ ਵਿਅਕਤੀਆਂ ਨੇ ਦੋ ਨੌਜਵਾਨ ਫੌਜੀ ਅਫਸਰਾਂ ਨਾਲ ਕੁੱਟਮਾਰ ਕੀਤੀ ਤੇ ਉਨ੍ਹਾਂ ਦੀਆਂ ਦੋ ਮਹਿਲਾ ਦੋਸਤਾਂ ’ਚੋਂ ਇੱਕ ਨਾਲ ਜਬਰ ਜਨਾਹ ਕੀਤਾ। ਮਹੂ ਛਾਉਣੀ ਦੇ ਇਨਫੈਂਟਰੀ ਸਕੂਲ ’ਚ ਯੰਗ ਆਫੀਸਰਜ਼ ਕੋਰਸ ਕਰ ਰਹੇ 23 ਤੇ 24 ਸਾਲ ਦੇ ਫੌਜੀ ਅਫਸਰ ਆਪਣੀਆਂ ਦੋ ਮਹਿਲਾ ਦੋਸਤਾਂ ਨਾਲ ਪਿਕਨਿਕ ਲਈ ਨਿਕਲੇ ਸਨ। ਪੁਲੀਸ ਨੇ ਦੱਸਿਆ ਕਿ ਹਮਲੇ ਤੇ ਜਬਰ ਜਨਾਹ ’ਚ ਕਥਿਤ ਤੌਰ ’ਤੇ ਸ਼ਾਮਲ ਤਿੰਨ ਹੋਰ ਜਣਿਆਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪਹੁੰਚੀ ਪੁਲੀਸ ਨੇ ਫੌਜੀ ਅਫਸਰਾਂ ਤੇ ਲੜਕੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਮੈਡੀਕਲ ਮਗਰੋਂ ਇੱਕ ਲੜਕੀ ਨਾਲ ਜਬਰ ਜਨਾਹ ਦੀ ਪੁਸ਼ਟੀ ਹੋਈ ਹੈ। ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। -ਪੀਟੀਆਈ

Advertisement

ਕਾਂਗਰਸ ਵੱਲੋਂ ਭਾਜਪਾ ਦੀ ਆਲੋਚਨਾ

ਨਵੀਂ ਦਿੱਲੀ:

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਭਾਜਪਾ ਦੀ ਆਲੋਚਨਾ ਕਰਦਿਆਂ ਐਕਸ ’ਤੇ ਪੋਸਟ ਕੀਤਾ, ‘ਮੱਧ ਪ੍ਰਦੇਸ਼ ’ਚ ਸੈਨਾ ਦੇ ਦੋ ਜਵਾਨਾਂ ਨਾਲ ਹਿੰਸਾ ਤੇ ਉਨ੍ਹਾਂ ਦੀ ਮਹਿਲਾ ਸਾਥੀ ਨਾਲ ਜਬਰ ਜਨਾਹ ਪੂਰੇ ਸਮਾਜ ਨੂੰ ਸ਼ਰਮਸਾਰ ਕਰਨ ਲਈ ਕਾਫੀ ਹੈ। ਭਾਜਪਾ ਦੀ ਸੱਤਾ ਹੇਠਲੇ ਰਾਜਾਂ ’ਚ ਅਮਨ-ਕਾਨੂੰਨ ਦੀ ਸਥਿਤੀ ਤਕਰੀਬਨ ਹੋਂਦ ਗੁਆ ਚੁੱਕੀ ਹੈ।’ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਕਸ ’ਤੇ ਕਿਹਾ, ‘ਮੱਧ ਪ੍ਰਦੇਸ਼ ’ਚ ਸੈਨਾ ਦੇ ਅਧਿਕਾਰੀਆਂ ਨੂੰ ਬੰਦੀ ਬਣਾ ਕੇ ਮਹਿਲਾਵਾਂ ਨਾਲ ਸਮੂਹਿਕ ਜਬਰ ਜਨਾਹ ਤੇ ਯੂਪੀ ’ਚ ਰਾਜਮਾਰਗ ’ਤੇ ਇੱਕ ਮਹਿਲਾ ਦੀ ਨਿਰਵਸਤਰ ਲਾਸ਼ ਮਿਲਣ ਦੀਆਂ ਘਟਨਾਵਾਂ ਦਿਲ ਕੰਬਾਉਣ ਵਾਲੀਆਂ ਹਨ।’ -ਪੀਟੀਆਈ

Advertisement

Advertisement