For the best experience, open
https://m.punjabitribuneonline.com
on your mobile browser.
Advertisement

ਮੱਧ ਪ੍ਰਦੇਸ਼: ਨਾਜਾਇਜ਼ ਖਣਨ ਲਈ ਵਰਤੀ ਜਾ ਰਹੀ ਟਰੈਕਟਰ-ਟਰਾਲੀ ਨੇ ਪੁਲੀਸ ਕਰਮੀ ਦਰੜਿਆ

07:50 AM May 06, 2024 IST
ਮੱਧ ਪ੍ਰਦੇਸ਼  ਨਾਜਾਇਜ਼ ਖਣਨ ਲਈ ਵਰਤੀ ਜਾ ਰਹੀ ਟਰੈਕਟਰ ਟਰਾਲੀ ਨੇ ਪੁਲੀਸ ਕਰਮੀ ਦਰੜਿਆ
Advertisement

ਸ਼ਹਡੋਲ, 5 ਮਈ
ਮੱਧ ਪ੍ਰਦੇਸ਼ ਦੇ ਸ਼ਹਡੋਲ ਜ਼ਿਲ੍ਹੇ ਵਿੱਚ ਨਾਜਾਇਜ਼ ਖਣਨ ਲਈ ਵਰਤੀ ਜਾ ਰਹੀ ਟਰੈਕਟਰ-ਟਰਾਲੀ ਨੇ ਪੁਲੀਸ ਦੇ ਇੱਕ ਏਐੱਸਆਈ ਨੂੰ ਦਰੜ ਦਿੱਤਾ, ਜਿਸ ਕਾਰਨ ਪੁਲੀਸ ਕਰਮੀ ਦੀ ਮੌਤ ਹੋ ਗਈ ਹੈ। ਐੱਸਪੀ ਕੁਮਾਰ ਪ੍ਰਤੀਕ ਨੇ ਦੱਸਿਆ ਕਿ ਬਿਓਹਾਰੀ ਥਾਣੇ ਵਿੱਚ ਤਾਇਨਾਤ ਏਐੱਸਆਈ ਮਹੇਂਦਰ ਬਾਗਰੀ ਆਪਣੇ ਦੋ ਸਾਥੀਆਂ ਨਾਲ ਕਿਸੇ ਮਾਮਲੇ ’ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਜਾ ਰਿਹਾ ਸੀ। ਰਾਹ ਵਿੱਚ ਉਨ੍ਹਾਂ ਰੇਤ ਨਾਲ ਭਰੀ ਇੱਕ ਟਰੈਕਟਰ-ਟਰਾਲੀ ਨੂੰ ਆਪਣੇ ਵੱਲ ਆਉਂਦੇ ਦੇਖਿਆ। ਬਾਗਰੀ ਅਤੇ ਹੋਰ ਪੁਲੀਸ ਕਰਮੀਆਂ ਨੇ ਚਾਲਕ ਨੂੰ ਟਰੈਕਟਰ-ਟਰਾਲੀ ਰੋਕਣ ਦਾ ਇਸ਼ਾਰਾ ਕੀਤਾ ਪਰ ਉਹ ਨਹੀਂ ਰੁਕਿਆ ਅਤੇ ਟਰੈਕਟਰ ਏਐੱਸਆਈ ਦੇ ਉੱਪਰ ਚੜ੍ਹ ਗਿਆ। ਘਟਨਾ ਮਗਰੋਂ ਡਰਾਈਵਰ ਟਰੈਕਟਰ ਤੋਂ ਛਾਲ ਮਾਰ ਕੇ ਭੱਜ ਗਿਆ ਅਤੇ ਤੇਜ਼ ਰਫ਼ਤਾਰ ਟਰੈਕਟਰ ਇੱਕ ਪੁਲੀ ਨਾਲ ਟਕਰਾ ਕੇ ਪਲਟ ਗਿਆ। ਉਨ੍ਹਾਂ ਦੱਸਿਆ ਕਿ ਡਰਾਈਵਰ ਰਾਜ ਰਾਵਤ ਅਤੇ ਉਸ ਦੇ ਨਾਲ ਟਰੈਕਟਰ ’ਤੇ ਬੈਠੇ ਆਸ਼ੂਤੋਸ਼ ਸਿੰਘ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਟਰੈਕਟਰ ਮਾਲਕ ਸੁਰੇਂਦਰ ਸਿੰਘ ਫਰਾਰ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×