ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੱਧ ਪ੍ਰਦੇਸ਼: ਪੁਲੀਸ ਨੇ ਗਿਰਜਾਘਰਾਂ ਦੇ ਅਹੁਦੇਦਾਰਾਂ ਨੂੰ ਨੋਟਿਸ ਭੇਜ ਕੇ ਧਰਮ ਪਰਿਵਰਤਨ ਦੇ ਵੇਰਵੇ ਮੰਗੇ

07:35 AM Jul 17, 2023 IST

ਇੰਦੌਰ: ਪੁਲੀਸ ਨੇ ਇਸ ਸ਼ਹਿਰ ਦੇ 40 ਗਿਰਜਾਘਰਾਂ ਦੇ ਅਹੁਦੇਦਾਰਾਂ ਨੂੰ ਨੋਟਿਸ ਜਾਰੀ ਕਰ ਕੇ ਧਰਮ ਪਰਿਵਰਤਨ ਦੀਆਂ ਗਤੀਵਿਧੀਆਂ ਬਾਰੇ ਵੇਰਵੇ ਮੰਗੇ ਪਰ ਇਸਾਈ ਭਾਈਚਾਰੇ ਵੱਲੋਂ ਇਸ ਦਾ ਵਿਰੋਧ ਕਰਨ ’ਤੇ ਇਹ ਨੋਟਿਸ ਵਾਪਸ ਲੈ ਲਏ ਗਏ ਅਤੇ ਕਿਹਾ ਕਿ ਇਹ ਗ਼ਲਤੀ ਨਾਲ ਭੇਜ ਦਿੱਤੇ ਗਏ ਸਨ। ਇਕ ਗਿਰਜਾਘਰ ਦੇ ਅਹੁਦੇਦਾਰ ਨੇ ਕਿਹਾ ਕਿ ਇੰਦੌਰ ਵਿੱਚ ਵੱਖ ਵੱਖ ਪੁਲੀਸ ਸਟੇਸ਼ਨਾਂ ਵੱਲੋਂ ਪਿਛਲੇ ਹਫ਼ਤੇ 40 ਦੇ ਕਰੀਬ ਗਿਰਜਾਘਰਾਂ ਤੇ ਧਾਰਮਿਕ ਸੰਗਠਨਾਂ ਦੇ ਅਹੁਦੇਦਾਰਾਂ ਨੂੰ ਜਾਰੀ ਕੀਤੇ ਗਏ ਨੋਟਿਸਾਂ ’ਤੇ ਭਾਈਚਾਰੇ ਦੇ ਮੈਂਬਰਾਂ ਨੇ ਇਤਰਾਜ਼ ਜਤਾਇਆ। ਇਸ ਬਾਰੇ ਪੱਤਰਕਾਰਾਂ ਵੱਲੋਂ ਪੁੱਛਣ ’ਤੇ ਇੰਦੌਰ ਪੁਲੀਸ ਕਮਿਸ਼ਨਰ ਮਕਰੰਦ ਦਿਉਸਕਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਅਸਲ ’ਚ ਇਹ ਨੋਟਿਸ ਇੰਦੌਰ ਦੇ ਸਾਰੇ ਪੁਲੀਸ ਸਟੇਸ਼ਨਾਂ ਦੇ ਸਟੇਸ਼ਨ ਹਾਊਸ ਅਫ਼ਸਰਾਂ (ਐਸਐਚਓਜ਼) ਨੂੰ ਭੇਜੇ ਗਏ ਸਨ ਪਰ ਗ਼ਲਤੀ ਨਾਲ ਲੋਕਾਂ ਤੱਕ ਪਹੁੰਚ ਗਏ। ਅਧਿਕਾਰੀ ਨੇ ਕਿਹਾ ਕਿ ਭਾਈਚਾਰੇ ਦੇ ਮੈਂਬਰਾਂ ਵੱਲੋਂ ਵਿਰੋਧ ਕਰਨ ’ਤੇ ਇਹ ਨੋਟਿਸ ਵਾਪਸ ਲੈ ਲਏ ਗਏ ਹਨ। -ਪੀਟੀਆਈ

Advertisement

Advertisement
Tags :
ਅਹੁਦੇਦਾਰਾਂਗਿਰਜਾਘਰਾਂਨੋਟਿਸਪਰਿਵਰਤਨਪੁਲੀਸਪ੍ਰਦੇਸ਼:ਮੰਗੇਵੇਰਵੇ
Advertisement