ਮੱਧ ਪ੍ਰਦੇਸ਼: ਕਾਂਗਰਸ ਨੂੰ ਝਟਕਾ, ਛਿੰਦਵਾੜਾ ਦਾ ਮੇਅਰ ਭਾਜਪਾ ’ਚ ਸ਼ਾਮਲ
11:49 AM Apr 01, 2024 IST
Advertisement
ਭੁਪਾਲ, 1 ਅਪਰੈਲ
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਉਸ ਸਮੇਂ ਇਕ ਹੋਰ ਝਟਕਾ ਲੱਗਾ, ਜਦੋਂ ਅੱਜ ਸਵੇਰੇ ਇਸ ਦੇ ਆਗੂ ਅਤੇ ਛਿੰਦਵਾੜਾ ਦੇ ਮੇਅਰ ਵਿਕਰਮ ਅਹਾਕੇ ਮੱਧ ਪ੍ਰਦੇਸ਼ ਵਿਚ ਸੱਤਾਧਾਰੀ ਭਾਜਪਾ ਵਿਚ ਸ਼ਾਮਲ ਹੋ ਗਏ। ਸੂਬੇ ਦੀ ਰਾਜਧਾਨੀ ਭੁਪਾਲ 'ਚ ਸੂਬੇ ਦੇ ਮੁੱਖ ਮੰਤਰੀ ਮੋਹਨ ਯਾਦਵ ਅਤੇ ਭਾਜਪਾ ਦੀ ਸੂਬਾ ਇਕਾਈ ਦੇ ਮੁਖੀ ਵੀਡੀ ਸ਼ਰਮਾ ਦੀ ਹਾਜ਼ਰੀ 'ਚ ਪਾਰਟੀ 'ਚ ਸ਼ਾਮਲ ਹੋਏ। ਛਿੰਦਵਾੜਾ ਜ਼ਿਲ੍ਹੇ ਦੇ ਅਮਰਵਾੜਾ ਤੋਂ ਕਾਂਗਰਸ ਵਿਧਾਇਕ ਕਮਲੇਸ਼ ਸ਼ਾਹ ਪਿਛਲੇ ਹਫ਼ਤੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਸ਼ਾਹ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਕਰੀਬੀ ਸਹਿਯੋਗੀ ਸਨ।
Advertisement
Advertisement