ਮੱਧ ਪ੍ਰਦੇਸ਼: ਅਟੇਰ ਹਲਕੇ ਦੇ ਇੱਕ ਬੂਥ ’ਤੇ ਮੁੜ ਵੋਟਿੰਗ ਭਲਕੇ
05:45 AM Nov 20, 2023 IST
Advertisement
ਭੋਪਾਲ, 19 ਨਵੰਬਰ
ਭਾਰਤੀ ਚੋਣ ਕਮਿਸ਼ਨ ਨੇ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਅਟੇਰ ਹਲਕੇ ਦੇ ਇੱਕ ਪੋਲਿੰਗ ਬੂਥ ’ਤੇ 21 ਨਵੰਬਰ ਨੂੰ ਮੁੜ ਵੋਟਿੰਗ ਦਾ ਹੁਕਮ ਦਿੱਤਾ ਹੈ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ’ਚ ਦਿੱਤੀ ਗਈ। ਬਿਆਨ ਵਿੱਚ ਕਿਹਾ ਗਿਆ ਕਿ ਕਿਸ਼ੂਪੁਰਾ ’ਚ ਪੋਲਿੰਗ ਕੇਂਦਰ 71 ਅਧੀਨ ਬੂਥ ਨੰਬਰ 3 ’ਤੇ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਬਿਆਨ ਮੁਤਾਬਕ ਜ਼ਿਲ੍ਹਾ ਚੋਣ ਅਧਿਕਾਰੀ ਨੇ ਮੁੜ ਮਤਦਾਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਰਾਜ਼ਦਾਰੀ ਭੰਗ ਹੋਣ ਕਾਰਨ ਮੁੜ ਪੋਲਿੰਗ ਦਾ ਹੁਕਮ ਦਿੱਤਾ ਗਿਆ ਹੈ ਕਿਉਂਕਿ ਕੁਝ ਲੋਕਾਂ ਨੇ ਇੱਥੇ ਕਿਸ਼ੂਪੁਰਾ ’ਚ ਸਬੰਧਤ ਪੋਲਿੰਗ ਬੂਥ ’ਤੇ 17 ਨਵੰਬਰ ਨੂੰ ਵੋਟਿੰਗ ਦੌਰਾਨ ਵੀਡੀਓ ਬਣਾਈ ਸੀ। ਦੱਸਣਯੋਗ ਹੈ ਕਿ ਅਟੇਰ ਤੋਂ ਮੌਜੂਦਾ ਵਿਧਾਇਕ ਤੇ ਭਾਜਪਾ ਨੇਤਾ ਅਰਵਿੰਦ ਭਦੌੜੀਆ ਦਾ ਮੁਕਾਬਲਾ ਕਾਂਗਰਸ ਦੇ ਸਾਬਕਾ ਵਿਧਾਇਕ ਹੇਮੰਤ ਕਟਾਰੇ ਨਾਲ ਹੈ। -ਪੀਟੀਆਈ
Advertisement
Advertisement