ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੱਧ ਪ੍ਰਦੇਸ਼: ਪਟਵਾਰੀ ਨੇ ਲੋਕਾਯੁਕਤ ਟੀਮ ਨੂੰ ਦੇਖ ਕੇ ਰਿਸ਼ਵਤ ’ਚ ਲਏ 5 ਹਜ਼ਾਰ ਰੁਪਏ ਨਿਗਲੇ

11:58 AM Jul 25, 2023 IST

ਜਬਲਪੁਰ, 25 ਜੁਲਾਈ
ਮੱਧ ਪ੍ਰਦੇਸ਼ ਦੇ ਕਟਨੀ ਵਿੱਚ ਮਾਲ ਵਿਭਾਗ ਦੇ ਪਟਵਾਰੀ ਨੇ ਲੋਕਾਯੁਕਤ ਦੀ ਵਿਸ਼ੇਸ਼ ਪੁਲੀਸ ਟੀਮ ਨੂੰ ਵੇਖ ਕੇ ਕਥਿਤ ਤੌਰ 'ਤੇ ਰਿਸ਼ਵਤ ਵਜੋਂ ਲਏ ਪੰਜ ਹਜ਼ਾਰ ਰੁਪਏ ਨਿਗਲ ਲਏ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਪਟਵਾਰੀ ਗਜੇਂਦਰ ਸਿੰਘ ਨੇ ਆਪਣੇ ਨਿੱਜੀ ਦਫ਼ਤਰ ਵਿੱਚ ਰਿਸ਼ਵਤ ਵਜੋਂ 5000 ਰੁਪਏ ਲਏ। ਬੜਖੇੜਾ ਪਿੰਡ ਦੇ ਵਿਅਕਤੀ ਨੇ ਕੋਲ ਸ਼ਿਕਾਇਤ ਕੀਤੀ ਸੀ ਕਿ ਪਟਵਾਰੀ ਰਿਸ਼ਵਤ ਮੰਗ ਰਿਹਾ ਹੈ। ਪੈਸੇ ਲੈਣ ਤੋਂ ਬਾਅਦ ਪਟਵਾਰੀ ਨੇ ਵਿਸ਼ੇਸ਼ ਟੀਮ ਟੀਮ ਨੂੰ ਦੇਖ ਕੇ ਪੈਸੇ ਨਿਗਲ ਲਏ। ਇਸ ਮਗਰੋਂ ਪਟਵਾਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਿਹਾ ਕਿ ਪਟਵਾਰੀ ਠੀਕ ਹੈ। ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Advertisement

Advertisement
Advertisement