ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੱਧ ਪ੍ਰਦੇਸ਼: ਕੂਨੋ ਨੈਸ਼ਨਲ ਪਾਰਕ ਮੁੜ ਤੋਂ ਖੁੱਲ੍ਹਿਆ

07:14 AM Oct 07, 2024 IST
ਕੂਨੋ ਨੈਸ਼ਨਲ ਪਾਰਕ ਵਿੱਚ ਘੁੰਮ ਰਹੇ ਚੀਤੇ ਦੀ ਫਾਈਲ ਫੋਟੋ।

ਸ਼ਿਓਪੁਰ, 6 ਅਕਤੂਬਰ
ਮੱਧ ਪ੍ਰਦੇਸ਼ ਦਾ ਕੂਨੋ ਨੈਸ਼ਨਲ ਪਾਰਕ ਮੌਨਸੂਨ ਦੌਰਾਨ ਬੰਦ ਰਹਿਣ ਤੋਂ ਬਾਅਦ ਅੱਜ ਸੈਲਾਨੀਆਂ ਲਈ ਮੁੜ ਤੋਂ ਖੁੱਲ੍ਹ ਗਿਆ ਹੈ। ਕੂਨੋ, ਦੇਸ਼ ਵਿੱਚ ਇਕਮਾਤਰ ਅਜਿਹੀ ਜਗ੍ਹਾ ਹੈ ਜਿੱਥੇ ਚੀਤੇ ਰੱਖੇ ਜਾਂਦੇ ਹਨ। ਹਾਲਾਂਕਿ, ਚੀਤਿਆਂ ਦੀ ਇਕ ਝਲਕ ਪਾਉਣ ਲਈ ਸੈਲਾਨੀਆਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਇਨ੍ਹਾਂ ਨੂੰ ਅਜੇ ਤੱਕ ਜੰਗਲ ਵਿੱਚ ਨਹੀਂ ਛੱਡਿਆ ਗਿਆ ਹੈ। ਅਲੋਪ ਹੋਣ ਤੋਂ ਕਰੀਬ ਅੱਠ ਦਹਾਕੇ ਬਾਅਦ ਸਤੰਬਰ 2022 ਵਿੱਚ ਨਾਮੀਬੀਆ ਤੋਂ ਅੱਠ ਵੱਡੇ ਚੀਤਿਆਂ ਨੂੰ ਇੱਥੇ ਕੂਨੋ ਨੈਸ਼ਨਲ ਪਾਰਕ ਵਿੱਚ ਲਿਆਂਦਾ ਗਿਆ ਸੀ ਅਤੇ ਭਾਰਤ ’ਚ ਉਨ੍ਹਾਂ ਦੀ ਆਬਾਦੀ ਵਧਾਉਣ ਲਈ ਇਨ੍ਹਾਂ ਨੂੰ ਵਾੜਿਆਂ ਵਿੱਚ ਰੱਖਿਆ ਗਿਆ। ਇਸ ਤੋਂ ਬਾਅਦ ਫਰਵਰੀ 2023 ਵਿੱਚ ਭਾਰਤ ਸਰਕਾਰ ਦੇ ਇਕ ਪ੍ਰਾਜੈਕਟ ਤਹਿਤ ਦੱਖਣੀ ਅਫਰੀਕਾ ਤੋਂ 12 ਹੋਰ ਚੀਤੇ ਲਿਆਂਦੇ ਗਏ। ਪਾਰਕ ਦੇ ਡਾਇਰੈਕਟਰ ਉੱਤਮ ਸ਼ਰਮਾ ਨੇ ਅੱਜ ਦੱਸਿਆ ਕਿ 487 ਵਰਗ ਕਿਲੋਮੀਟਰ ‘ਬਫ਼ਰ ਜ਼ੋਨ’ ਸਣੇ 1235 ਵਰਗ ਕਿਲੋਮੀਟਰ ਖੇਤਰ ਵਿੱਚ ਫੈਲੇ ਇਸ ਪਾਰਕ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ ਅਤੇ ਸੈਲਾਨੀਆਂ ਨੂੰ ਸਵੇਰੇ 6.30 ਵਜੇ ਤੋਂ 10.30 ਵਜੇ ਤੱਕ ਅਤੇ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਜਾਣ ਦੀ ਹੀ ਇਜਾਜ਼ਤ ਹੈ। ਉਨ੍ਹਾਂ ਦੱਸਿਆ ਕਿ ਪਾਰਕ ਵਿੱਚ 24 ਚੀਤੇ ਹਨ, ਜਿਨ੍ਹਾਂ ਵਿੱਚ ਨਾਮੀਬੀਆ ਤੇ ਦੱਖਣੀ ਅਫਰੀਕਾ ਤੋਂ ਲਿਆਂਦੇ ਗਏ 12 ਵੱਡੇ ਚੀਤੇ ਸ਼ਾਮਲ ਹਨ। ਚੀਤਿਆਂ ਨੂੰ ਸੈਲਾਨੀ ਕਦੋਂ ਤੱਕ ਦੇਖ ਸਕਣਗੇ, ਬਾਰੇ ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਗੱਲਬਾਤ ਜਾਰੀ ਹੈ। -ਪੀਟੀਆਈ

Advertisement

Advertisement