ਮੱਧ ਪ੍ਰਦੇਸ਼: ਭਾਜਪਾ ਵਿਧਾਇਕ ਦੇ ਭਰਾ ਵੱਲੋਂ ਪੁੱਤ ਦੀ ਗੋਲੀ ਮਾਰ ਕੇ ਹੱਤਿਆ
06:36 AM Feb 04, 2025 IST
Advertisement
ਉਜੈਨ (ਮੱਧ ਪ੍ਰਦੇਸ਼), 3 ਫਰਵਰੀ
ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਭਾਜਪਾ ਵਿਧਾਇਕ ਦੇ ਭਰਾ ਨੇ ਅੱਜ ਸਵੇਰੇ ਝਗੜੇ ਮਗਰੋਂ ਆਪਣੇ 30 ਸਾਲਾ ਪੁੱਤਰ ਦੀ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 9.15 ਵਜੇ ਦੇ ਕਰੀਬ ਮਕਦੋਨ ਤਹਿਸੀਲ ਵਿੱਚ ਵਾਪਰੀ। ਵਧੀਕ ਪੁਲੀਸ ਸੁਪਰਡੈਂਟ (ਏਐੱਸਪੀ) ਦਿਹਾਤੀ ਨਿਤੇਸ਼ ਭਾਰਗਵ ਨੇ ਦੱਸਿਆ ਕਿ ਘਾਟੀਆ ਸੀਟ ਤੋਂ ਭਾਜਪਾ ਵਿਧਾਇਕ ਸਤੀਸ਼ ਮਾਲਵੀਆ ਦੇ ਵੱਡੇ ਭਰਾ ਮੰਗਲ ਮਾਲਵੀਆ ਨੇ ਆਪਣੇ ਪੁੱਤਰ ਨੂੰ 12 ਬੋਰ ਦੀ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਮੰਗਲ ਮਾਲਵੀਆ ਦਾ ਆਪਣੇ ਪੁੱਤਰ ਅਰਵਿੰਦ ਨਾਲ ਪਰਿਵਾਰ ਦੀ ਕਰਿਆਨੇ ਦੀ ਦੁਕਾਨ ਤੋਂ ਪੈਸੇ ਲੈਣ ਨੂੰ ਲੈ ਕੇ ਝਗੜਾ ਹੋਇਆ ਸੀ। ਤਿੱਖੀ ਬਹਿਸ ਤੋਂ ਬਾਅਦ ਉਸ ਨੇ ਗੋਲੀ ਚਲਾ ਦਿੱਤੀ। ਮੁਲਜ਼ਮ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਗਿਆ ਹੈ। -ਪੀਟੀਆਈ
Advertisement
Advertisement
Advertisement