For the best experience, open
https://m.punjabitribuneonline.com
on your mobile browser.
Advertisement

ਮੱਧ ਪ੍ਰਦੇਸ਼: ਏਐੱਸਆਈ ਵੱਲੋਂ ਵਿਵਾਦਤ ਭੋਜਸ਼ਾਲਾ ਕੰਪਲੈਕਸ ਦਾ ਸਰਵੇਖਣ ਸ਼ੁਰੂ

08:05 AM Mar 23, 2024 IST
ਮੱਧ ਪ੍ਰਦੇਸ਼  ਏਐੱਸਆਈ ਵੱਲੋਂ ਵਿਵਾਦਤ ਭੋਜਸ਼ਾਲਾ ਕੰਪਲੈਕਸ ਦਾ ਸਰਵੇਖਣ ਸ਼ੁਰੂ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਧਾਰ (ਮੱਧ ਪ੍ਰਦੇਸ਼): ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਅੱਜ ਮੱਧ ਪ੍ਰਦੇਸ਼ ਦੇ ਕਬਾਇਲੀਆਂ ਦੇ ਦਬਦਬੇ ਵਾਲੇ ਧਾਰ ਜ਼ਿਲ੍ਹੇ ’ਚ ਵਿਵਾਦਤ ਭੋਜਸ਼ਾਲਾ/ਕਮਲ ਮੌਲਾ ਮਸਜਿਦ ਕੰਪਲੈਕਸ ਦਾ ਸਰਵੇਖਣ ਕੀਤਾ ਅਤੇ ਕਾਰਬਨ ਡੇਟਿੰਗ ਉਪਕਰਨਾਂ ਦੀ ਵਰਤੋਂ ਸਬੰਧੀ ਤਿਆਰੀ ਕੀਤੀ। ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਭੋਜਸ਼ਾਲਾ ਕੰਪਲੈਕਸ ਦਾ ਛੇ ਹਫ਼ਤਿਆਂ ’ਚ ਵਿਗਿਆਨਕ ਸਰਵੇਖਣ ਕਰਨ ਦੇ ਨਿਰਦੇਸ਼ਾਂ ਮਗਰੋਂ ਏਐੱਸਆਈ ਦੀ 15 ਮੈਂਬਰੀ ਟੀਮ ਸਥਾਨਕ ਸੀਨੀਅਰ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੰਪਲੈਕਸ ’ਚ ਪਹੁੰਚੀ ਤੇ ਸਾਈਟ ਨੂੰ ਵਿਗਿਆਨਕ ਮੁਲਾਂਕਣ ਲਈ ਤਿਆਰ ਕੀਤਾ। ਹਾਈ ਕੋਰਟ ਨੇ 11 ਮਾਰਚ ਨੂੰ ਏੇਐੱਸਆਈ ਨੂੰ ਛੇ ਮਹੀਨਿਆਂ ਦੇ ਅੰਦਰ ਭੋਜਸ਼ਾਲਾ ਕੰਪਲੈਕਸ ਦੇ ਵਿਗਿਆਨਕ ਸਰਵੇਖਣ ਦੇ ਨਿਰਦੇਸ਼ ਦਿੱਤੇ ਸਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×