For the best experience, open
https://m.punjabitribuneonline.com
on your mobile browser.
Advertisement

ਮੱਧ ਪ੍ਰਦੇਸ਼: ਰਤਲਾਮ ’ਚ ਰੇਲ ਇੰਜਣ ਨੂੰ ਅੱਗ ਲੱਗੀ

07:46 AM Oct 28, 2024 IST
ਮੱਧ ਪ੍ਰਦੇਸ਼  ਰਤਲਾਮ ’ਚ ਰੇਲ ਇੰਜਣ ਨੂੰ ਅੱਗ ਲੱਗੀ
Advertisement

ਇੰਦੌਰ, 27 ਅਕਤੂਬਰ
ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਵਿੱਚ ਅੱਜ ਇਕ ਰੇਲਗੱਡੀ ਦੇ ਇੰਜਣ ਵਿੱਚ ਅੱਗ ਲੱਗ ਗਈ। ਇਸ ਮੌਕੇ ਰੇਲ ਗੱਡੀ ਰੋਕੀ ਗਈ ਤੇ ਲੋਕਾਂ ਨੂੰ ਉਤਾਰਿਆ ਗਿਆ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕੋਈ ਜ਼ਖਮੀ ਹੋਇਆ। ਪੱਛਮੀ ਰੇਲਵੇ ਦੇ ਲੋਕ ਸੰਪਰਕ ਅਧਿਕਾਰੀ ਖੇਮਰਾਜ ਮੀਨਾ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਸਾਢੇ ਪੰਜ ਵਜੇ ਰੂਨੀਜਾ ਅਤੇ ਨੌਗਾਓਂ ਸਟੇਸ਼ਨਾਂ ਦਰਮਿਆਨ ਉਸ ਵੇਲੇ ਵਾਪਰੀ ਜਦੋਂ ਇਹ ਰੇਲ ਗੱਡੀ ਡਾ.ਅੰਬੇਦਕਰ ਨਗਰ (ਮਹੂ) ਸਟੇਸ਼ਨ ਤੋਂ ਰਤਲਾਮ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਤੇ ਅੱਗ ’ਤੇ ਜਲਦੀ ਹੀ ਕਾਬੂ ਪਾ ਲਿਆ ਗਿਆ। ਇਸ ਘਟਨਾ ਤੋਂ ਬਾਅਦ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement