ਮੱਧ ਪ੍ਰਦੇਸ਼: ਟਰਾਂਸਪੋਰਟ ਵਿਭਾਗ ਦੇ ਸਿਪਾਹੀ ਦੇ ਘਰੋਂ 40 ਕਿੱਲੋ ਚਾਂਦੀ ਬਰਾਮਦ
06:41 AM Dec 22, 2024 IST
Advertisement
ਭੁਪਾਲ: ਇੱਥੇ ਲੋਕਆਯੁਕਤ ਦੀ ਟੀਮ ਵੱਲੋਂ ਅੱਜ ਟਰਾਂਸਪੋਰਟ ਵਿਭਾਗ ਦੇ ਸਾਬਕਾ ਸਿਪਾਹੀ ਦੇ ਘਰ ਵਿੱਚ ਛਾਪਾ ਮਾਰ ਕੇ 40 ਕਿੱਲੋ ਚਾਂਦੀ ਅਤੇ ਨੋਟਾਂ ਦੀਆਂ ਗੱਡੀਆਂ ਬਰਾਮਦ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਰਾਤ ਨੂੰ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਭੁਪਾਲ ਵਿੱਚ ਹੀ ਇਕ ਲਾਵਾਰਿਸ ਖੜ੍ਹੀ ਕਾਰ ਵਿੱਚੋਂ 40 ਕਰੋੜ ਰੁਪਏ ਕੀਮਤ ਦਾ 52 ਕਿੱਲੋ ਸੋਨਾ ਅਤੇ 9.86 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਸੀ। ਇਸ ਸਬੰਧੀ ਡੀਸੀਪੀ ਭੁਪਾਲ ਜ਼ੋਨ-1 ਪ੍ਰਿਯੰਕਾ ਸ਼ੁਕਲਾ ਨੇ ਦੱਸਿਆ, ‘‘ਵੀਰਵਾਰ ਰਾਤ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਮੈਂਦੋਰੀ-ਕੁਸ਼ਲਪੁਰ ਸੜਕ ’ਤੇ ਇਕ ਲਾਵਾਰਿਸ ਕਾਰ ਖੜ੍ਹੀ ਹੈ। ਇਸ ’ਤੇ ਕਾਰਵਾਈ ਕਰਦਿਆਂ ਮੌਕੇ ’ਤੇ ਪਹੁੰਚੀ ਪੁਲੀਸ ਦੀ ਟੀਮ ਨੇ ਦੇਖਿਆ ਕਿ ਕਾਰ ਅੰਦਰ ਸੱਤ-ਅੱਠ ਥੈਲੇ ਪਏ ਸਨ। -ਏਐੱਨਆਈ
Advertisement
Advertisement
Advertisement