ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕੀਤਾ
09:56 AM Dec 04, 2024 IST
ਪੱਤਰ ਪ੍ਰੇਰਕ
ਪਠਾਨਕੋਟ, 3 ਦਸੰਬਰ
ਲਾਇਨਜ਼ ਕਲੱਬ ਵੱਲੋਂ ਪ੍ਰਧਾਨ ਡਾ. ਐੱਮਐੱਲ ਅੱਤਰੀ ਦੀ ਅਗਵਾਈ ’ਚ ਸੇਂਟ ਥਾਮਸ ਸਕੂਲ ਵਿੱਚ ਟਰੈਫਿਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਵਿੱਚ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਪ੍ਰਦੀਪ ਕੁਮਾਰ, ਵਿਜੇ ਪਾਸੀ ਅਤੇ ਡਾ. ਐੱਮਐੱਲ ਅੱਤਰੀ ਵੱਲੋਂ ਵਿਦਿਆਰਥਣਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਕਲੱਬ ਦੇ ਆਗੂ ਸੀਐਸ ਲਾਇਲਪੁਰੀ, ਅਵਤਾਰ ਅਬਰੋਲ, ਰਾਕੇਸ਼ ਅਗਰਵਾਲ, ਰਵਿੰਦਰ ਮਹਾਜਨ, ਕਰਨਲ ਟੀਐੱਸ ਓਬਰਾਏ, ਜਗਜੀਤ ਸਿੰਘ, ਜਗਦੀਸ਼ ਸੈਣੀ ਦੇ ਇਲਾਵਾ ਸਕੂਲ ਸਟਾਫ ਦੇ ਮੈਂਬਰ ਹਾਜ਼ਰ ਸਨ। ਸੈੱਲ ਦੇ ਇੰਚਾਰਜ ਪ੍ਰਦੀਪ ਕੁਮਾਰ ਅਤੇ ਵਿਜੇ ਪਾਸੀ ਨੇ ਕਿਹਾ ਕਿ ਟਰੈਫਿਕ ਨਿਯਮ ਸਾਡੀ ਸਭਨਾਂ ਦੀ ਸੁਰੱਖਿਆ ਲਈ ਬਣਾਏ ਗਏ ਹਨ। ਇਸ ਲਈ ਹਰ ਕਿਸੇ ਨੂੰ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਅਖੀਰ ਵਿੱਚ ਉਨ੍ਹਾਂ ਵਿਦਿਆਰਥਣਾਂ ਤੋਂ ਸੰਕਲਪ ਲਿਆ ਕਿ ਉਹ ਖੁਦ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਗੀਆਂ।
Advertisement
Advertisement