ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਕੂਲ ਵਿੱਚ ਬਾਲ ਸੰਸਦ ਸਬੰਧੀ ਜਾਗਰੂਕ ਕੀਤਾ

08:06 AM Aug 07, 2024 IST
ਬਾਲ ਸੰਸਦ ਸਬੰਧੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਦੱਸਦੇ ਹੋਏ ਸਕੂਲ ਮੁਖੀ ਸੁਖਧੀਰ ਸੇਖੋਂ।

ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਅਗਸਤ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਰਕਾਰੀ ਸਕੂਲ ਵਿੱਚ ਬਾਲ ਸੰਸਦ ਬਣਾਉਣ ਦਾ ਪ੍ਰਾਜੈਕਟ ਲਿਆਂਦਾ ਗਿਆ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਅਤੇ ਦੇਸ਼ ਵਿੱਚ ਚੱਲ ਰਹੀ ਚੋਣ ਪ੍ਰਕਿਰਿਆ ਸਬੰਧੀ ਜਾਗਰੂਕ ਕਰਨਾ ਹੈ।
ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲ ਦੇ ਦੋ ਅਧਿਆਪਕ ਕਿਸ਼ਨ ਸਿੰਘ ਤੇ ਮੀਨਾਕਸ਼ੀ ਦਾ ਤਿੰਨ ਰੋਜ਼ਾ ਟ੍ਰੇੇਨਿੰਗ ਕੈਂਪ ਲਗਾਇਆ ਗਿਆ। ਕੈਂਪ ਵਿੱਚ ਬਾਲ ਸੰਸਦ ਦੀ ਬਣਤਰ ਅਤੇ ਉਸ ਦੇ ਉਦੇਸ਼ਾਂ ਸਬੰਧੀ ਜਾਣੂ ਕਰਵਾਇਆ ਗਿਆ।
ਸ੍ਰੀ ਸੇਖੋਂ ਨੇ ਦੱਸਿਆ ਕਿ ਬਾਲ ਸੰਸਦ ਵਿੱਚ ਵੱਖ-ਵੱਖ ਮੰਤਰਾਲੇ ਜਿਨ੍ਹਾਂ ’ਚ ਖੇਡ ਮੰਤਰਾਲਾ, ਵਾਤਾਵਰਣ ਮੰਤਰਾਲਾ, ਸਿੱਖਿਆ ਮੰਤਰਾਲਾ, ਸੱਭਿਆਚਾਰਕ ਮੰਤਰਾਲਾ, ਲਾਇਬਰੇਰੀ ਮੰਤਰਾਲਾ, ਸਵੱਛਤਾ ਮੰਤਰਾਲਾ, ਅਨੁਸ਼ਾਸਨ ਮੰਤਰਾਲਾ ਆਦਿ ਬਣਾਏ ਜਾਣਗੇ ਅਤੇ ਇਨ੍ਹਾਂ ਮੰਤਰਾਲਿਆਂ ਲਈ ਮੰਤਰੀਆਂ ਦੀ ਚੋਣ ਲੋਕਤੰਤਰ ਪ੍ਰਣਾਲੀ ਅਨੁਸਾਰ ਵੋਟਾਂ ਰਾਹੀਂ ਕੀਤੀ ਜਾਵੇਗੀ। ਇਨ੍ਹਾਂ ਮੰਤਰੀਆਂ ਵਿੱਚੋਂ ਹੀ ਪ੍ਰਧਾਨ ਮੰਤਰੀ ਦੀ ਚੋਣ ਕੀਤੀ ਜਾਵੇਗੀ ਅਤੇ ਬਾਲ ਸੰਸਦ ਦੀ ਕਾਰਜਕਾਰੀ ਲੋਕ ਸਭਾ ਤੇ ਰਾਜ ਸਭਾ ਦੇ ਅਧੀਨ ਕੀਤੀ ਜਾਵੇਗੀ। ਇਸ ਬਾਲ ਸੰਸਦ ਸੰਬੰਧੀ ਅੱਜ ਵਿਦਿਆਰਥੀਆਂ ਅਤੇ ਮਾਤਾ-ਪਿਤਾ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ।

Advertisement

Advertisement