ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਦਨ ਗੋਪਾਲ ਸਿੰਘ ਨੇ ਸੂਫ਼ੀ ਗਾਇਕੀ ਨਾਲ ਦਰਸ਼ਕ ਕੀਲੇ

10:28 AM Apr 26, 2024 IST
ਮੰਚ ’ਤੇ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਦੇ ਹੋਏ ਮਦਨ ਗੋਪਾਲ ਸਿੰਘ।

ਕੁਲਦੀਪ ਸਿੰਘ
ਨਵੀਂ ਦਿੱਲੀ, 25 ਅਪਰੈਲ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੇ ਸਹਿਯੋਗ ਨਾਲ ‘ਸੂਫ਼ੀ ਤੇ ਲੋਕ ਗਾਇਕੀ’ ਦਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਪ੍ਰਸਿੱਧ ਸੂਫ਼ੀ ਗਾਇਕ ਮਦਨ ਗੋਪਾਲ ਸਿੰਘ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਸਮਾਗਮ ਦੇ ਆਰੰਭ ’ਚ ਵਿਛੋੜਾ ਦੇ ਗਏ ਨਾਮਵਰ ਪੰਜਾਬੀ ਸ਼ਾਇਰ ਮੋਹਨਜੀਤ ਅਤੇ ਉੱਘੇ ਮਨੋਵਿਸ਼ਲੇਸ਼ਕ ਤੇ ਲੇਖਕ ਸੁਧੀਰ ਕੱਕੜ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਵਿਭਾਗ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਭਾਗ ਵਿਚ ਇਸ ਤਰ੍ਹਾਂ ਦਾ ਸੰਗੀਤਕ ਸਮਾਗਮ ਪਹਿਲੀ ਵਾਰ ਕਰਵਾਇਆ ਜਾ ਰਿਹਾ। ਪੰਜਾਬੀ ਸਾਹਿਤ ਸਭਾ ਦੀ ਚੇਅਰਪਰਸਨ ਡਾ. ਰੇਣੁਕਾ ਸਿੰਘ ਨੇ ਮਦਨ ਗੋਪਾਲ ਸਿੰਘ ਅਤੇ ਉਨ੍ਹਾਂ ਦੇ ਸਾਜ਼ਿੰਦਿਆਂ ਦਾ ਗੁਲਦਸਤਿਆਂ ਨਾਲ ਸਵਾਗਤ ਕੀਤਾ। ਮਦਨ ਗੋਪਾਲ ਸਿੰਘ ਨੇ ਸੂਫੀ ਗਾਇਕੀ ਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਨੇ ਸੀਹਰਫ਼ੀ ਦੀ ਖ਼ੂਬਸੂਰਤੀ ਬਾਰੇ ਦੱਸਦਿਆਂ ਕਿਹਾ ਕਿ ਉਹ ਪਹਿਲੇ ਹਰਫ਼ ਤੋਂ ਸ਼ੁਰੂ ਹੁੰਦੀ ਹੈ ਅਤੇ ਇਸੇ ਵਿਚ ਹੀ ਉਸ ਦੀ ਖ਼ੂਬਸੁਰਤੀ ਹੈ। ਉਨ੍ਹਾਂ ਨੇ ਸੁਲਤਾਨ ਬਾਹੂ ਦੀਆਂ ਸੀਹਰਫ਼ੀਆਂ ਨੂੰ ਗਾ ਕੇ ਰੰਗ ਬੰਨ੍ਹਿਆ। ਅਲਫ਼ ਅੱਲ੍ਹਾ ਚੰਬੇ ਦੀ ਬੂਟੀ, ਤੇਰੇ ਇਸ਼ਕ ਨਚਾਇਆ ਕਰ ਥਈਆਂ ਥਈਆਂ, ਦਮਾ ਦਮ ਮਸਤ ਕਲੰਦਰ ਆਦਿ ਦਾ ਗਾਇਨ ਨਾਲ ਉਨ੍ਹਾਂ ਨੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਸੂਫ਼ੀ ਗਾਇਕੀ ਦੇ ਨਾਲ ਨਾਲ ਉਨ੍ਹਾਂ ਨੇ ਇਸ ਦੇ ਸਮਾਜਿਕ ਅਤੇ ਇਤਿਹਾਸਕ ਪੱਖ ਦੱਸਦਿਆਂ ਕਿਹਾ ਸੂਫ਼ੀ ਗਾਇਨ ਰਕਸ ਬਿਨਾਂ ਮੁਕੰਮਲ ਨਹੀਂ ਹੋ ਸਕਦਾ, ਜਿਸ ਤੋਂ ਬਾਅਦ ਸਰੋਤੇ ਵਜਦ ਵਿਚ ਆ ਕੇ ਨੱਚਣ ਲੱਗ ਪਏ। ਪੰਜਾਬੀ ਲੋਕ ਗਾਇਕੀ ਦੀ ਵਿਲੱਖਣ ਗਾਇਨ ਸ਼ੈਲੀ ਬਾਰੇ ਗੱਲ ਕਰਦਿਆਂ ਮਦਨ ਗੋਪਾਲ ਹੁਰਾਂ ਨੇ ‘ਉੱਚੀਆਂ ਲੰਮੀਆਂ ਟਾਹਲੀਆਂ’ ਦਾ ਗਾਇਨ ਕਰ ਕੇ ਸਰੋਤਿਆਂ ਨੂੰ ਕੀਲ ਲਿਆ। ਇਸ ਸਮਾਗਮ ਵਿਚ ਭਾਈ ਵੀਰ ਸਿੰਘ ਸਾਹਿਤ ਸਭਾ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ, ਪੰਜਾਬੀ ਅਕਾਦਮੀ ਦੇ ਸਕੱਤਰ ਅਜੇ ਅਰੋੜਾ, ਡਾ. ਰਵੇਲ ਸਿੰਘ, ਗੁਰਭੇਜ ਸਿੰਘ ਗੁਰਾਇਆ, ਡਾ. ਵਨੀਤਾ, ਬਲਬੀਰ ਮਾਧੋਪੁਰੀ, ਡਾ. ਰਸ਼ਮੀ ਸਿੰਘ, ਡਾ. ਬਲਜਿੰਦਰ ਨਸਰਾਲੀ, ਡਾ. ਨਛੱਤਰ ਸਿੰਘ, ਡਾ. ਰੰਜੂ ਬਾਲਾ, ਡਾ. ਰਜਨੀ ਬਾਲਾ, ਡਾ. ਯਾਦਵਿੰਦਰ ਸਿੰਘ, ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਵੱਡੀ ਪੱਧਰ ਉਤੇ ਸ਼ਿਰਕਤ ਕੀਤੀ।

Advertisement

Advertisement
Advertisement