For the best experience, open
https://m.punjabitribuneonline.com
on your mobile browser.
Advertisement

‘ਮਾਅਰੀ ਲੜਕੀ ਨੇ ਤੌ ਜੱਜ ਬਣ ਕਾ ਚੌਧਰੀਆਂ ਕਾ ਨਾਮ ਚਮਕਾ ਦੀਆ’

11:12 AM Oct 22, 2023 IST
‘ਮਾਅਰੀ ਲੜਕੀ ਨੇ ਤੌ ਜੱਜ ਬਣ ਕਾ ਚੌਧਰੀਆਂ ਕਾ ਨਾਮ ਚਮਕਾ ਦੀਆ’
ਜੱਜ ਬਣੀ ਕਾਮਨਿੀ ਚੌਧਰੀ ਨੂੰ ਮੁਬਾਰਕਾਂ ਦਿੰਦੇ ਹੋਏ ਚੌਧਰੀ ਸ਼ਾਮਲਾਲ ਗੁੜਾ ਤੇ ਹੋਰ।
Advertisement

ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 21 ਅਕਤੂਬਰ
ਸ਼ਿਵਾਲਿਕ ਦੀਆਂ ਪਹਾੜੀਆਂ ਵਿਚਕਾਰ ਵਸੇ ਹੋਏ ਪਿੰਡ ਜੈਂਤੀ ਮਾਜਰੀ ਦੀ ਰਹਿਣ ਵਾਲੀ ਕਾਮਨਿੀ ਚੌਧਰੀ ਦੇ ਜੱਜ ਬਣਨ ਦੀ ਖੁਸ਼ੀ ਵਿੱਚ ਇਲਾਕੇ ਦੇ ਸਿਆਸੀ ਤੇ ਗੈਰ ਸਿਆਸੀ ਲੋਕਾਂ ਵੱਲੋਂ ਉਸ ਦੇ ਘਰ ਪਹੁੰਚ ਕੇ ਮੁਬਾਰਕਾਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪਿੰਡ ਜੈਂਤੀ ਮਾਜਰੀ ਵਿੱਚ ਛਿੰਜ ਕਮੇਟੀ ਦੇ ਪ੍ਰਧਾਨ ਦੇਸਰਾਜ ਤੇ ਮਾਤਾ ਸੰਤੋਸ਼ ਚੌਧਰੀ ਦੀ ਹੋਣਹਾਰ ਧੀ ਕਾਮਨੀ ਚੌਧਰੀ (25) ਨੇ ਬੀਤੇ ਦਿਨੀਂ ਜੁਡੀਸ਼ਲ ਪ੍ਰੀਖਿਆ ਪਾਸ ਕੀਤੀ ਸੀ। ਕਾਮਨੀ ਦੋ ਭਰਾਵਾਂ ਕਮਲ ਤੇ ਦਰਮਾਂਸ਼ੂ ਚੌਧਰੀ ਦੀ ਭੈਣ ਹੈ।
ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪਰਿਸ਼ਦ ਪਰਿਸ਼ਦ ਮੈਂਬਰ ਸੰਮਤੀ ਚੌਧਰੀ ਦੇ ਪਤੀ ਚੌਧਰੀ ਸ਼ਾਮਲਾਲ ਗੁੜਾ ਤੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨ ਬੀਬੀ ਪ੍ਰਭਜੋਤ ਕੌਰ ਨੇ ਕਾਮਨਿੀ ਚੌਧਰੀ ਦਾ ਸਨਮਾਨ ਕੀਤਾ। ਇਸ ਦੌਰਾਨ ਪਿੰਡ ਦੇ ਕਈ ਬਜ਼ੁਰਗਾਂ ਨੇ ਪੱਤਰਕਾਰਾਂ ਨਾਲ ਪੁਆਧੀ ਤੇ ਪਹਾੜੀ ਖੇਤਰ ਦੀ ਰਲੀ ਮਿਲੀ ਬੋਲੀ ਬੋਲਦਿਆਂ ਕਿਹਾ,‘ਮਾਅਰੀ ਲੜਕੀ ਨੇ ਤੌ ਭਾਈ ਜੱਜ ਬਣ ਕਾ ਚੌਧਰੀਆਂ ਕਾ ਨਾਮ ਚਮਕਾ ਦੀਆ ਬਈ, ਐਸੀ ਲੜਕੀ ਸਮਾਜ ਮਾ ਹੋਨੀ ਚਾਹੀਏ।’ ਜੱਜ ਬਣੀ ਕਾਮਨੀ ਚੌਧਰੀ ਨੇ ਕਿਹਾ ਕਿ ਉਹ ਬਿਨਾ ਕਿਸੇ ਡਰ, ਦਬਾਅ ਦੇ ਲੋਕਾਂ ਨੂੰ ਨਿਆ ਦਿਵਾਉਣਗੇ।

Advertisement

ਚੰਦੂਮਾਜਰਾ ਵੱਲੋਂ ਜੱਜ ਬਣੀ ਸੁਰੱਖਿਆ ਗਾਰਡ ਦੀ ਧੀ ਦਾ ਸਨਮਾਨ

ਪਿੰਡ ਕੈਲੋਂ ਵਿੱਚ ਜੱਜ ਬਣੀ ਲੜਕੀ ਨੂੰ ਸਨਮਾਨਦੇ ਹੋਏ ਪ੍ਰੇਮ ਸਿੰਘ ਚੰਦੂਮਾਜਰਾ ਤੇ ਹੋਰ ਆਗੂ। -ਫੋਟੋ: ਸੋਢੀ

ਐਸ.ਏ.ਐਸ. ਨਗਰ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁਹਾਲੀ ਨੇੜਲੇ ਪਿੰਡ ਕੈਲੋਂ ਦੀ ਧੀ ਪਰਵਿੰਦਰ ਕੌਰ ਦਾ ਜੱਜ ਬਣਨ ’ਤੇ ਉਨ੍ਹਾਂ ਦੇ ਘਰ ਜਾ ਕੇ ਵਧਾਈ ਦਿੱਤੀ ਅਤੇ ਜੱਜ ਬਣੀ ਸੁਰੱਖਿਆ ਗਾਰਡ ਦੀ ਧੀ ਤੇ ਉਸ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ। ਚੰਦੂਮਾਜਰਾ ਨੇ ਕਿਹਾ ਕਿ ਪਰਵਿੰਦਰ ਕੌਰ ਨੇ ਪੀਸੀਐਸ (ਜੁਡੀਸ਼ਲ) ਦੀ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ ਅਤੇ ਮੁਹਾਲੀ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਬੱਚੀ ਦਾ ਗੁਰਬਤ ਤੋਂ ਉੱਠ ਕੇ ਪੀਸੀਐੱਸ (ਜੁਡੀਸ਼ਲ) ਦੀ ਪ੍ਰੀਖਿਆ ਪਾਸ ਕਰਨਾ ਪੂਰੇ ਪੰਜਾਬ ਦੀਆਂ ਧੀਆਂ ਅਤੇ ਮਾਪਿਆਂ ਲਈ ਵੱਡਾ ਸੁਨੇਹਾ ਹੈ। ੲ ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਮਨਮੋਹਨ ਸਿੰਘ, ਯੂਥ ਆਗੂ ਗੁਰਪ੍ਰਤਾਪ ਸਿੰਘ ਬੜੀ, ਕਮਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

ਜੱਜ ਬਣੀ ਗਰਿਮਾ ਭਾਗਵਤ ਦਾ ਵਿਸ਼ੇਸ਼ ਸਨਮਾਨ

ਮੋਰਿੰਡਾ (ਪੱਤਰ ਪ੍ਰੇਰਕ): ਪੀਸੀਐੱਸ ਜੁਡੀਸ਼ਲ ਦੇ ਨਤੀਜੇ ਵਿੱਚ ਗਰੀਨ ਐਵੇਨਿਊ ਰੋਪੜ ਦੀ ਵਸਨੀਕ ਗਰਿਮਾ ਭਾਰਗਵ ਦੇ ਜੱਜ ਬਣਨ ਮਗਰੋਂ ਮੋਰਿੰਡਾ ਵਿੱਚ ਉਨ੍ਹਾਂ ਦੇ ਨਾਨਕਾ ਘਰ ’ਚ ਨਗਰ ਕੌਂਸਲ ਮੋਰਿੰਡਾ ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਬੰਧੀ ਪੰਚਾਇਤ ਸਕੱਤਰ ਸੰਜੀਵ ਕੁਮਾਰ ਨੇ ਦੱਸਿਆ ਕਿ ਗਰਿਮਾ ਭਾਰਗਵ ਪਹਿਲਾਂ ਤੋਂ ਹੀ ਬਹੁਤ ਹੁਸ਼ਿਆਰ ਹੈ ਜੋ ਬਿਨਾ ਕਿਸੇ ਕੋਚਿੰਗ ਤੋਂ ਪਹਿਲੀ ਵਾਰ ਵਿੱਚ ਹੀ ਜੁਡੀਸ਼ਲ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣੀ। ਇਸ ਮੌਕੇ ਗਰਿਮਾ ਭਾਰਗਵ ਦਾ ਸਨਮਾਨ ਕਰਦਿਆਂ ਨਗਰ ਕੌਂਸਲ ਮਰਿੰਡਾ ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਖੱਟੜਾ ਅਤੇ ਬ੍ਰਾਹਮਣ ਸਭਾ ਦੇ ਪ੍ਰਧਾਨ ਜਤਿੰਦਰ ਸ਼ਰਮਾ ਨੇ ਗਰਿਮਾ ਭਾਰਗਵ ਨੂੰ ਵਧਾਈ ਦਿੱਤੀ।

Advertisement
Author Image

sanam grng

View all posts

Advertisement
Advertisement
×