For the best experience, open
https://m.punjabitribuneonline.com
on your mobile browser.
Advertisement

ਛੀਨਾ ਨੂੰ ‘ਮਾਣ-ਏ-ਪੰਜਾਬ’ ਤੇ ਜਗਦੀਪ ਸਿੰਘ ਨੂੰ ‘ਸ਼ੇਰ-ਏ-ਪੰਜਾਬ’ ਪੁਰਸਕਾਰ

08:34 AM Mar 17, 2024 IST
ਛੀਨਾ ਨੂੰ ‘ਮਾਣ ਏ ਪੰਜਾਬ’ ਤੇ ਜਗਦੀਪ ਸਿੰਘ ਨੂੰ ‘ਸ਼ੇਰ ਏ ਪੰਜਾਬ’ ਪੁਰਸਕਾਰ
ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ।
Advertisement

ਪੱਤਰ ਪ੍ਰੇਰਕ
ਅੰਮ੍ਰਿਤਸਰ, 16 ਮਾਰਚ
ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਭਾਈ ਰਾਮ ਸਿੰਘ ਹਾਲ ਵਿਖੇ ਉੱਘੇ ਪੰਜਾਬੀ ਕਵੀ ਤੇ ਆਜ਼ਾਦੀ ਘੁਲਾਟੀਏ ਵੀਰ ਸਿੰਘ ਵੀਰ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਪੁਰਸਕਾਰ ਸਮਾਗਮ ਕਰਵਾਇਆ ਗਿਆ। ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਮੌਕੇ ਮੁੱਖ ਮਹਿਮਾਨ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਮਾਨਸਾ ਦੇ ਐੱਸਐੱਸਪੀ ਨਾਨਕ ਸਿੰਘ, ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਗਿਆਨੀ ਬਲਵਿੰਦਰ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਵੀਰ ਸਿੰਘ ਵੀਰ ਅਜਿਹੇ ਦੂਰਅੰਦੇਸ਼ੀ ਅਤੇ ਆਜ਼ਾਦੀ ਘੁਲਾਟੀਟੇ ਸਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਵੱਲੋਂ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ ‘ਮਾਣ-ਏ-ਪੰਜਾਬ’ ਅਤੇ ਜਗਦੀਪ ਸਿੰਘ ਨੂੰ ‘ਸ਼ੇਰ-ਏ-ਪੰਜਾਬ’ ਐਵਾਰਡ ਨਾਲ ਨਿਵਾਜਣ ਉਪਰੰਤ ਸ਼ਹੀਦ ਭਾਈ ਮਨੀ ਸਿੰਘ ਟਕਸਾਲ ਦੇ 12ਵੇ ਮੁੱਖੀ ਸੰਤ ਅਮਨਦੀਪ ਸਿੰਘ, ਨਾਨਕ ਸਿੰਘ ਆਦਿ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਵੱਲੋਂ ਬਾਖੂਬੀ ਨਿਭਾਈ।
ਸ. ਛੀਨਾ ਨੇ ਵੀਰ ਸਿੰਘ ਵੀਰ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਪੰਜਾਬੀ ਕਵੀ ਤੇ ਸੁਤੰਤਰਤਾ ਸੈਨਾਨੀ ਵਜੋਂ ਅਹਿਮ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵੀਰ ਸਿੰਘ ਵੀਰ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਪ੍ਰਤਾਪ ਸਿੰਘ ਕੈਰੋਂ ਸਾਬਕਾ ਮੁੱਖ ਮੰਤਰੀ ਪੰਜਾਬ, ਬਾਬਾ ਗੁਰਦਿੱਤ ਸਿੰਘ ਕਾਮਗਾਟਾਮਾਰੂ ਦੇ ਨੇੜਲੇ ਸਾਥੀ ਸਨ ਜੋ ਆਪਣੀਆਂ ਜ਼ਿਆਦਾਤਰ ਦੇਸ਼ ਆਜ਼ਾਦੀ ਦੀਆਂ ਮੀਟਿੰਗਾਂ ਉਨ੍ਹਾਂ ਦੇ ਗ੍ਰਹਿ ਵਿਖੇ ਹੀ ਕਰਦੇ ਸਨ। ਇਸ ਮੌਕੇ ਸਰਪ੍ਰਸਤ ਅਮਰਜੀਤ ਸਿੰਘ ਭਾਟੀਆ, ਰਾਣਾ ਪਲਵਿੰਦਰ ਸਿੰਘ, ਡਾ. ਜੇ ਐੱਸ ਸੱਗੂ ਜਨਰਲ ਸਕੱਤਰ, ਐੱਸ ਐੱਸ ਸੋਢੀ, ਜਤਿੰਦਰਪਾਲ ਸਿੰਘ ਗਾਗੀ ਚੇਅਰਮੈਨ ਰਾਮਗੜ੍ਹੀਆ ਬੋਰਡ, ਦਿੱਲੀ, ਕੇਵਲ ਸਿੰਘ, ਕਰਨੈਲ ਸਿੰਘ, ਮਨਮੀਤ ਸਿੰਘ, ਡਾ. ਇੰਦਰਪਾਲ ਸਿੰਘ ਪਸਰੀਚਾ, ਅਰਸ਼ਪ੍ਰੀਤ ਕੌਰ, ਪਲਵੀ ਕੌਰ ਡੋਲੀ, ਅੰਡਰ ਸੈਕਟਰੀ ਡੀ ਐੱਸ ਰਟੌਲ ਆਦਿ ਹਾਜ਼ਰ ਸਨ।

Advertisement

Advertisement
Author Image

sanam grng

View all posts

Advertisement
Advertisement
×