For the best experience, open
https://m.punjabitribuneonline.com
on your mobile browser.
Advertisement

ਖ਼ਾਲਸਾ ਕਾਲਜ ਦਾ ਐੱਮਏ ਪੰਜਾਬੀ ਦਾ ਨਤੀਜਾ ਸ਼ਾਨਦਾਰ ਰਿਹਾ

10:25 AM Jul 13, 2024 IST
ਖ਼ਾਲਸਾ ਕਾਲਜ ਦਾ ਐੱਮਏ ਪੰਜਾਬੀ ਦਾ ਨਤੀਜਾ ਸ਼ਾਨਦਾਰ ਰਿਹਾ
ਜੋਤੀ ਕੌਰ, ਜਸਪ੍ਰੀਤ ਕੌਰ, ਵੀਰਪਾਲ ਕੌਰ ਅਤੇ ਅੰਗਰੇਜ਼ ਸਿੰਘ।
Advertisement

ਭਗਤਾ ਭਾਈ:

Advertisement

ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈ ਦਾ ਐੱਮਏ ਪੰਜਾਬੀ ਭਾਗ ਦੂਜਾ ਸਮੈਸਟਰ ਤੀਜਾ ਦਾ ਨਤੀਜਾ ਸੌ ਫੀਸਦੀ ਰਿਹਾ। ਕਾਲਜ ਰਜਿਸਟਰਾਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦਸੰਬਰ 2023 ਵਿੱਚ ਲਈ ਇਸ ਪ੍ਰੀਖਿਆ ਵਿੱਚ ਜੋਤੀ ਕੌਰ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ ਸਥਾਨ, ਵੀਰਪਾਲ ਕੌਰ ਅਤੇ ਅੰਗਰੇਜ਼ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਮਨਦੀਪ ਕੌਰ, ਡਾ. ਸਿਮਰਜੀਤ ਕੌਰ, ਪ੍ਰੋਫੈਸਰ ਰਮਨਦੀਪ ਕੌਰ ਤੇ ਪ੍ਰੋਫੈਸਰ ਜਸਵੀਰ ਕੌਰ ਨੂੰ ਵੀ ਸ਼ਾਨਦਾਰ ਨਤੀਜੇ ਦੀ ਵਧਾਈ ਦਿੱਤੀ ਹੈ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement