ਲਾਇਲਪੁਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਸਨਮਾਨਿਤ
ਪੱਤਰ ਪ੍ਰੇਰਕ
ਜਲੰਧਰ, 1 ਅਗਸਤ
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੂੰ ਯੂ.ਜੀ.ਸੀ. ਵੱਲੋਂ ਕਾਲਜ ਨੂੰ ਪੌਟੈਂਸ਼ੀਅਲ ਫਾਰ ਐਕਸੀਲੈਂਸ, ਡੀ.ਬੀ.ਟੀ. ਸਟਾਰ ਕਾਲਜ ਅਤੇ ਨੈਕ ਵੱਲੋਂ ਤੀਜੀ ਇੰਸਪੈਕਸ਼ਨ ਦੌਰਾਨ ‘ਏ’ ਗਰੇਡ ਪ੍ਰਾਪਤ ਹੋਇਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਉੱਚ ਸਿੱਖਿਆ ਵਿੱਚ ਬਦਲਦੇ ਰੁਝਾਨਾਂ ਨੂੰ ਮੁੱਖ ਰੱਖਦਿਆਂ ਰਾਜ ਪੱਧਰੀ ਕਾਨਫਰੰਸ ਦੌਰਾਨ ਪ੍ਰਿੰਸੀਪਲ (ਡਾ.) ਜਸਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਪ੍ਰਿੰਸੀਪਲ ਸਕੱਤਰ ਉਚੇਰੀ ਸਿੱਖਿਆ ਕੇ.ਕੇ. ਯਾਦਵ, ਵਾਈਸ ਚਾਂਸਲਰ, ਜੀ.ਐਨ.ਡੀ.ਯੂ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਤੇ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਅੰਮ੍ਰਿਤਾ ਸਿੰਘ ਵੀ ਹਾਜ਼ਰ ਸਨ। ਉਚੇਰੀ ਸਿੱਖਿਆ ਵਿਭਾਗ ਵੱਲੋਂ ਕਾਲਜ ਨੂੰ ਇਹ ਸਨਮਾਨ ਪ੍ਰਾਪਤ ਹੋਣ ’ਤੇ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਅਤੇ ਗਵਰਨਿੰਗ ਕੌਂਸਲ ਮੈਂਬਰਾਨ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਤੇ ਸਮੂਹ ਸਟਾਫ਼ ਨੂੰ ਕਾਲਜ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਰਾਜ ਪ੍ਰੱਧਰੀ ਕਾਨਫਰੰਸ ਵਿੱਚ ਨੈਕ ਵੱਲੋਂ ‘ਏ’ ਗਰੇਡ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ ਹੈ।