ਹੁਨਰ ਯੂਨੀਵਰਸਿਟੀ ਵਿੱਚ ਲੰਚ ਬਰੇਕ ਖਤਮ
07:58 AM Jul 20, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜੁਲਾਈ
ਦਿੱਲੀ ਹੁਨਰ ਯੂਨੀਵਰਸਿਟੀ ਨੇ ਸਮਾਂ ਸਾਰਣੀ ਤੋਂ ਦੁਪਹਿਰ ਦੇ ਖਾਣੇ ਦੀ ਬਰੇਕ ਹਟਾ ਦਿੱਤੀ ਹੈ। ਇੱਕ ਤਾਜ਼ਾ ਨੋਟੀਫਿਕੇਸ਼ਨ ਵਿੱਚ ਡੀਐਸਈਯੂ ਨੇ ਵਿਦਿਆਰਥੀਆਂ ਲਈ ਆਪਣੀ ਰੋਜ਼ਾਨਾ ਸਮਾਂ ਸਾਰਣੀ ਤੋਂ ਅੱਧੇ ਘੰਟੇ ਦੀ ਲੰਚ ਬਰੇਕ (ਦੁਪਹਿਰ 12:30 ਵਜੇ ਤੋਂ ਦੁਪਹਿਰ 1 ਵਜੇ ਤੱਕ) ਹਟਾ ਦਿੱਤੀ ਹੈ। ਅਧਿਕਾਰੀਆਂ ਦੇ ਅਨੁਸਾਰ ਪੰਜ ਮਿੰਟ ਲੰਚ ਟਾਈਮ ਲਈ ਕਾਫੀ ਹੋ ਸਕਦਾ ਹੈ ਕਿਉਂਕਿ ਵਿਦਿਆਰਥੀ ਵੱਡੇ ਹੋ ਗਏ ਹਨ। ਦਿੱਲੀ ਸਕਿੱਲ ਐਂਡ ਐਂਟਰਪ੍ਰਨਿਓਰਸ਼ਿਪ ਯੂਨੀਵਰਸਿਟੀ (ਡੀਐੱਸਈਯੂ) ਨੇ ਮੁਫਤ ਲੰਚ ਨਾ ਹੋਣ ਬਾਰੇ ਮਸ਼ਹੂਰ ਮੁਹਾਵਰੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਦੁਪਹਿਰ ਦੇ ਖਾਣੇ ਦੀਆਂ ਬਰੇਕਾਂ ਨੂੰ ਆਪਣੀ ਸਮਾਂ-ਸਾਰਣੀ ਤੋਂ ਹਟਾ ਦਿੱਤਾ ਹੈ। ਅੱਠ ਘੰਟੇ ਦੀਆਂ ਜਮਾਤਾਂ ਅਗੜ ਪਿਛੜ ਲੱਗਣਗੀਆਂ। ਯੂਨੀਵਰਸਿਟੀ ਹੁਨਰ-ਅਧਾਰਤ ਕੋਰਸ ਕਰਵਾਉਂਦੀ ਹੈ।
Advertisement
Advertisement
Advertisement