ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਧਦੀ ਗਰਮੀ ਤੇ ਬਿਜਲੀ ਕੱਟਾਂ ਨਾਲ ਪਸੀਨੋ-ਪਸੀਨ ਹੋਏ ਲੁਧਿਆਣਵੀ

07:59 AM Jun 18, 2024 IST
ਲੁਧਿਆਣਾ ਵਿੱਚ ਸੋਮਵਾਰ ਨੂੰ ਗਰਮੀ ਤੋਂ ਬਚਣ ਲਈ ਮੂੰਹ ਢਕ ਕੇ ਆਪਣੀ ਮੰਜ਼ਿਲ ਵੱਲ ਜਾਂਦੀਆਂ ਹੋਈਆਂ ਸਕੂਟਰ ਸਵਾਰ ਲੜਕੀਆਂ। -ਫੋਟੋ: ਧੀਮਾਨ

ਗਗਨਦੀਪ ਅਰੋੜਾ
ਲੁਧਿਆਣਾ, 17 ਜੂਨ
ਸਨਅਤੀ ਸ਼ਹਿਰ ਵਿੱਚ 45 ਡਿਗਰੀ ਪਾਰਾ ਤੇ ਤਪਦੀ ਗਰਮੀ ਵਿੱਚ ਲੱਗਦੇ ਬਿਜਲੀ ਦੇ ਅਣ-ਐਲਾਨੇ ਕੱਟਾਂ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਅਣਐਲਾਨੇ ਕੱਟਾਂ ਕਾਰਨ ਘਰਾਂ, ਦਫ਼ਤਰਾਂ ਤੇ ਦੁਕਾਨਾਂ ’ਤੇ ਲੋਕਾਂ ਦਾ ਬੁਰਾ ਹਾਲ ਹੈ। ਕੜਕਦੀ ਧੁੱਪ ਵਿੱਚ ਬਿਜਲੀ ਸਪਲਾਈ ਜਾਣ ਤੋਂ ਬਾਅਦ ਲੋਕ ਸਰਕਾਰ ਨੂੰ ਕੋਸ ਰਹੇ ਹਨ। ਕਈ ਇਲਾਕੇ ਤਾਂ ਅਜਿਹੇ ਵੀ ਹਨ, ਜਿੱਥੇ ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਵੀ ਮੁਸ਼ਕਲ ਆ ਰਹੀ ਹੈ ਕਿਉਂਕਿ ਜ਼ਿਆਦਾਤਰ ਨਗਰ ਨਿਗਮ ਦੇ ਟਿਊਬਵੈਲਾਂ ’ਤੇ ਜਨਰੇਟਰ ਨਹੀਂ ਹੈ। ਜੇ ਸਵੇਰੇ ਤੇ ਸ਼ਾਮ ਪਾਣੀ ਸਪਲਾਈ ਕਰਨ ਸਮੇਂ ਬਿਜਲੀ ਦੇ ਕੱਟ ਲੱਗ ਜਾਂਦੇ ਹਨ ਤਾਂ ਉਸ ਇਲਾਕੇ ਵਿੱਚ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਜਾਂਦੀ ਹੈ।
ਸਨਅਤੀ ਸ਼ਹਿਰ ਦੇ ਕਈ ਇਲਾਕੇ ਅਜਿਹੇ ਹਨ, ਜਿੱਥੇ ਸਵੇਰੇ ਤੇ ਸ਼ਾਮ ਕਈ ਕਈ ਘੰਟਿਆਂ ਦੇ ਐਣਐਲਾਨੇ ਬਿਜਟੀ ਕੱਟ ਲੱਗ ਰਹੇ ਹਨ। ਸ਼ਹਿਰ ਦਾ ਕੋਈ ਇਲਾਕਾ ਅਜਿਹਾ ਨਹੀਂ ਹੈ, ਜਿਥੇ ਹੁਣ ਬਿਜਲੀ ਦੇ ਕੱਟ ਨਾ ਲੱਗ ਰਹੇ ਹੋਣ। ਸ਼ਹਿਰ ਦੇ ਪੌਸ਼ ਇਲਾਕਿਆਂ ਤੋਂ ਲੈ ਕੇ ਸਲੱਮ ਏਰੀਆ ਤੱਕ ਬਿਜਲੀ ਦੇ ਕੱਟ ਲੱਗ ਰਹੇ ਹਨ। ਫੈਕਟਰੀ ਤੇ ਦੁਕਾਨਦਾਰਾਂ ਨੂੰ ਬਿਜਲੀ ਦੇ ਕੱਟਾਂ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿੱਚ ਬਿਜਲੀ ਦੇ ਕੱਟ ਲੱਗ ਰਹੇ ਹਨ। ਸ਼ਹਿਰ ਦੇ ਮਾਡਲ ਗ੍ਰਾਮ, ਸੰਤ ਈਸ਼ਰ ਸਿੰਘ ਨਗਰ, ਬਾਲ ਸਿੰਘ ਨਗਰ, ਹੈਬੋਵਾਲ, ਗੁਰਦੇਵ ਨਗਰ, ਪੱਖੋਵਾਲ ਰੋਡ, ਸ਼ਿਵਾਜੀ ਨਗਰ, ਤਾਜਪੁਰ ਰੋਡ, ਟਿੱਬਾ ਰੋਡ, ਸਮਰਾਲਾ ਚੌਂਕ, ਸ਼ੇਰਪੁਰ, ਮਾਡਲ ਟਾਊਨ, ਸਰਾਭਾ ਨਗਰ ਆਦਿ ਵਿਚ ਸਵੇਰੇ ਤੇ ਸ਼ਾਮ ਰੋਜ਼ਾਨਾ ਬਿਜਲੀ ਦੇ ਕੱਟ ਲੱਗ ਰਹੇ ਹਨ। ਇਨ੍ਹਾਂ ਵਿੱਚੋਂ ਕਈ ਥਾਵਾਂ ’ਤੇ ਦੁਪਹਿਰ ਵੇਲੇ ਵੀ ਬਿਜਲੀ ਚਲੀ ਜਾਂਦੀ ਹੈ। ਇਸ ਵੇਲੇ ਸਕੂਲਾਂ ਵਿਚ ਛੁੱਟੀਆਂ ਹਨ ਜਿਸ ਕਾਰਨ ਬੱਚੇ ਘਰਾਂ ਵਿਚ ਹਨ ਪਰ ਬਿਜਲੀ ਕੱਟਾਂ ਕਾਰਨ ਉਹ ਪ੍ਰੇਸ਼ਾਨ ਹੋ ਰਹੇ ਹਨ।

Advertisement

Advertisement
Advertisement