ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਕਾਰਨ ਲੁਧਿਆਣਾ ਦੀਆਂ ਸੜਕਾਂ ‘ਪਾਣੀ-ਪਾਣੀ’

08:05 AM Jul 05, 2024 IST
ਲੁਧਿਆਣਾ ਸ਼ਹਿਰ ਦੀ ਇੱਕ ਸੜਕ ’ਤੇ ਖੜ੍ਹਾ ਮੀਂਹ ਦਾ ਪਾਣੀ। -ਫੋਟੋ: ਹਿਮਾਂਸ਼ੂ ਮਹਾਜਨ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਜੁਲਾਈ
ਸਨਅਤੀ ਸ਼ਹਿਰ ਵਿੱਚ ਲਗਾਤਾਰ ਦੋ ਦਿਨਾਂ ਤੋਂ ਰਾਤ ਸਮੇਂ ਪੈ ਰਹੇ ਮੀਂਹ ਕਾਰਨ ਸ਼ਹਿਰ ਸਵੇਰ ਤੱਕ ਜਲ ਥਲ ਹੋ ਗਿਆ। ਹਾਲਾਤ ਇਹ ਸਨ ਕਿ ਸ਼ਹਿਰ ਦਾ ਕੋਈ ਇਲਾਕਾ ਅਜਿਹਾ ਨਹੀਂ ਹੈ, ਜਿੱਥੇ ਸੜਕਾਂ ’ਤੇ ਪਾਣੀ ਨਾ ਖੜ੍ਹਾ ਹੋਵੇ। ਜਾਣਕਾਰੀ ਮੁਤਾਬਕ ਪਹਿਲਾਂ ਮੰਗਲਵਾਰ ਦੇਰ ਰਾਤ ਮੀਂਹ ਪਿਆ ਤੇ ਫਿਰ ਬੁੱਧਵਾਰ ਦੇਰ ਰਾਤ ਤੇ ਵੀਰਵਾਰ ਤੜਕੇ। ਮੀਂਹ ਕਾਰਨ ਭਾਵੇਂ ਲੋਕਾਂ ਨੂੰ ਗਰਮੀ ਤੋਂ ਜ਼ਰੂਰ ਰਾਹਤ ਮਿਲੀ ਹੈ, ਪਰ ਹੁੰਮਸ ਕਾਰਨ ਲੋਕ ਪ੍ਰੇਸ਼ਾਨ ਵੀ ਹਨ। ਮੌਸਮ ਵਿਭਾਗ ਮੁਤਾਬਕ 7 ਜੁਲਾਈ ਤੱਕ ਲਗਾਤਾਰ ਤੇਜ਼ ਮੀਂਹ ਪੈਣ ਦੀ ਭਵਿੱਖਵਾਣੀ ਹੈ। ਸ਼ਹਿਰ ਦੀ ਗੱਲ ਕਰੀਏ ਤਾਂ ਨੀਵੇਂ ਇਲਾਕਿਆਂ ਵਿੱਚ ਪਾਣੀ ਦੀ ਸਭ ਤੋਂ ਵੱਧ ਮਾਰ ਪੈ ਰਹੀ ਹੈ। ਕਈ ਇਲਾਕੇ ਤਾਂ ਅਜਿਹੇ ਹਨ, ਜਿੱਥੇ ਜਿਸ ਦਿਨ ਤੋਂ ਮੀਂਹ ਪੈ ਰਿਹਾ ਹੈ, ਉਦੋਂ ਤੋਂ ਪਾਣੀ ਖੜ੍ਹਾ ਹੀ ਹੈ। ਤੇਜ਼ ਮੀਂਹ ਪੈਣ ਕਾਰਨ ਬੁੱਢੇ ਨਾਲੇ ਦੇ ਨਾਲ ਰਹਿ ਰਹੇ ਲੋਕਾਂ ਦੇ ਦਿਲਾਂ ਦੀਆਂ ਧੜਕਨਾਂ ਵੀ ਤੇਜ਼ ਹੋ ਜਾਂਦੀਆਂ ਹਨ। ਲੋਕਾਂ ਨੂੰ ਡਰ ਸਤਾਉਂਦਾ ਹੈ ਕਿ ਕਿਤੇ ਪਾਣੀ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਬੁੱਢੇ ਨਾਲੇ ਦਾ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਨਾ ਵੜ ਜਾਏ। ਨੀਵੇਂ ਇਲਾਕਿਆਂ ਜਿਵੇਂ ਹੈਬੋਵਾਲ, ਚੂਹੜਪੁਰ ਰੋਡ, ਬਾਲ ਸਿੰਘ ਨਗਰ, ਸਰਦਾਰ ਨਗਰ, ਸ਼ੇਰਪੁਰ, ਢੰਡਾਰੀ ਕਲਾਂ, ਗਿਆਸਪੁਰਾ, ਫੋਕਲ ਪੁਆਇੰਟ ਵਰਗੇ ਕਈ ਇਲਾਕੇ ਹਨ, ਜਿੱਥੇ ਕਾਫ਼ੀ ਸਮੇਂ ਤੱਕ ਪਾਣੀ ਖੜ੍ਹਾ ਰਿਹਾ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ।
ਇਸ ਵਾਰ ਮੀਂਹ ਦਾ ਪਾਣੀ ਰੇਲਵੇ ਅੰਡਰਬ੍ਰਿਜ (ਆਰਯੂਬੀ) ਅਤੇ ਅੰਦਰੂਨੀ ਤੌਰ ’ਤੇ ਬਣਾਈਆਂ ਗਈਆਂ ਸੜਕਾਂ ’ਤੇ ਕਾਫ਼ੀ ਖੜ੍ਹਾ ਹੋ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸੇ ਸਾਲ ਸ਼ੁਰੂ ਹੋਏ ਪੱਖੋਵਾਲ ਰੋਡ ਆਰਯੂਬੀ ਵਿੱਚ ਅੱਜ ਲੋਕਾਂ ਨੂੰ ਖੜ੍ਹੇ ਹੋਏ ਪਾਣੀ ਕਰਕੇ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਦੋਪਹੀਆ ਵਾਹਨ ਚਾਲਕ ਤੇ ਆਟੋ ਚਾਲਕ ਪਾਣੀ ਦੇ ਵਿਚਾਲੇ ਵੀ ਫਸੇ ਰਹੇ। ਇਸੇ ਤਰ੍ਹਾਂ ਲੋਧੀ ਕਲੱਬ ਨੇੜੇ ਬਣੇ ਆਰਯੂਬੀ ਦਾ ਵੀ ਇਹੀ ਹਾਲ ਸੀ। ਇਸ ਤੋਂ ਇਲਾਵਾ ਸਾਊਥ ਸਿਟੀ ਇਲਾਕੇ ਲਈ ਫਿਰੋਜ਼ਪੁਰ ਰੋਡ ’ਤੇ ਬਣਾਏ ਗਏ ਅੰਡਰਪਾਸ ਵਿੱਚ ਵੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀ। ਇਸ ਸੜਕ ’ਤੇ ਤਾਂ ਦੋ ਫੁੱਟ ਤੱਕ ਪਾਣੀ ਖੜ੍ਹਾ ਹੋ ਗਿਆ ਜਿਸ ਕਾਰਨ ਵਾਹਨ ਚਾਲਕਾਂ ਨੂੰ ਬਦਲਵੇਂ ਰੂਟ ’ਤੇ ਜਾਣਾ ਪਿਆ।

Advertisement

Advertisement