ਲੁਧਿਆਣਾ: ਟਰੱਕ ਨੇ ਬੱਸ ’ਚ ਟੱਕਰ ਮਾਰੀ, 17 ਪਰਵਾਸੀ ਮਜ਼ਦੂਰ ਜ਼ਖ਼ਮੀ
01:46 PM Jun 14, 2024 IST
Advertisement
ਲੁਧਿਆਣਾ, 14 ਜੂਨ
ਲੁਧਿਆਣਾ ਨੇੜੇ ਟਰੱਕ ਵੱਲੋਂ ਬੱਸ ਨੂੰ ਟੱਕਰ ਮਾਰਨ ਕਾਰਨ 17 ਵਿਅਕਤੀ ਜ਼ਖ਼ਮੀ ਹੋ ਗਏ। ਬੱਸ ਬਿਹਾਰ ਤੋਂ ਪਰਵਾਸੀ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਪੰਜਾਬ ਆ ਰਹੀ ਸੀ ਤਾਂ ਹਾਦਸਾ ਹੋ ਗਿਆ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਖਮੀਆਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਵਿੱਚੋਂ ਦੋ ਗੰਭੀਰ ਜ਼ਖ਼ਮੀ ਹੋ ਗਏ। ਪਰਵਾਸੀ ਮਜ਼ਦੂਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕੰਮ ਕਰਦੇ ਹਨ।
Advertisement
Advertisement
Advertisement