ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁਧਿਆਣਾ ਲੁੱਟ ਕਾਂਡ: ਸਾਰੇ ਮੁਲਜ਼ਮਾਂ ਦਾ ਰਿਮਾਂਡ ਹੋਰ ਵਧਿਆ

10:31 PM Jun 29, 2023 IST

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਲੁਧਿਆਣਾ, 23 ਜੂਨ

ਸੀਐੱਮਐੱਸ ਕੰਪਨੀ ਦੇ ਦਫ਼ਤਰ ‘ਚ ਸਾਢੇ 8 ਕਰੋੜ ਰੁਪਏ ਲੁੱਟ ਦੇ ਮਾਮਲੇ ਅਤੇ ਲੁੱਟੇ ਹੋਏ ਪੈਸੇ ਚੋਰੀ ਕਰਨ ਦੇ ਮਾਮਲੇ ‘ਚ ਕਮਿਸ਼ਨਰੇਟ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮਾਂ ਸਮੇਤ 18 ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਵਿੱਚ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਸਾਰੇ ਮੁਲਜ਼ਮਾਂ ਨੂੰ 2 ਦਿਨਾਂ ਦੇ ਹੋਰ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਹਾਲਾਂਕਿ ਪੁਲੀਸ ਵੱਲੋਂ 5 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ, ਜਿਸਦਾ ਮੁਲਜ਼ਮਾਂ ਦੇ ਵਕੀਲ ਨੇ ਵਿਰੋਧ ਕੀਤਾ ਹੈ। ਅਦਾਲਤ ਵੱਲੋਂ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ 2 ਦਿਨਾ ਦਾ ਰਿਮਾਂਡ ਵਧਾਇਆ ਗਿਆ ਹੈ। ਪੁਲੀਸ ਹੁਣ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰ ਇਸ ਮਾਮਲੇ ‘ਚ ਬਾਕੀ ਬਚੇ ਪੈਸਿਆਂ ਦਾ ਪਤਾ ਲਾਉਣ ‘ਚ ਲੱਗੀ ਹੈ। ਪੁਲੀਸ ਦੀਆਂ ਵੱਖ-ਵੱਖ ਟੀਮਾਂ ਵੀ ਇਸ ਮਾਮਲੇ ‘ਚ ਜਾਂਚ ਕਰਨ ‘ਚ ਲੱਗੀਆਂ ਹਨ ਤਾਂ ਕਿ ਬਾਕੀ ਦੇ ਪੈਸਿਆਂ ਦਾ ਪਤਾ ਲਾਇਆ ਜਾ ਸਕੇ।

Advertisement

ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅਦਾਲਤ ਵੱਲੋਂ ਉਨ੍ਹਾਂ ਦਾ 2 ਦਿਨਾਂ ਰਿਮਾਂਡ ਹੋਰ ਵਧਾਇਆ ਗਿਆ ਹੈ। ਪੁਲੀਸ ਮਾਮਲੇ ‘ਚ ਹੁਣ ਤੱਕ 7 ਕਰੋੜ 14 ਲੱਖ ਰੁਪਏ ਬਰਾਮਦ ਕਰ ਚੁੱਕੀ ਹੈ। ਜਦੋਂ ਕਿ ਇੱਕ ਕਰੋੜ 35 ਲੱਖ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਕੰਪਨੀ ਦੇ ਅਧਿਕਾਰੀਆਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

Advertisement
Tags :
ਸਾਰੇਕਾਂਡ:ਮੁਲਜ਼ਮਾਂਰਿਮਾਂਡਲੁੱਟਲੁਧਿਆਣਾਵਧਿਆ:
Advertisement