ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁਧਿਆਣਾ ਵਾਸੀਆਂ ਨੇ ਹਨੇਰੇ ਵਿੱਚ ਮਨਾਈ ਜਨਮ ਅਸ਼ਟਮੀ

07:48 AM Aug 28, 2024 IST
ਲੁਧਿਆਣਾ ਦੇ ਇੱਕ ਮੰਦਰ ਵਿੱਚ ਹਨੇਰੇ ਵਿੱਚ ਕੀਰਤਨ ਕਰਦੀਆਂ ਹੋਈਆਂ ਔਰਤਾਂ।

ਗਗਨਦੀਪ ਅਰੋੜਾ
ਲੁਧਿਆਣਾ, 27 ਅਗਸਤ
ਸਨਅਤੀ ਸ਼ਹਿਰ ਵਿੱਚ ਬੀਤੀ ਰਾਤ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਕ੍ਰਿਸ਼ਨ ਭਗਤਾਂ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਹਨੇਰੇ ਵਿੱਚ ਮਨਾਇਆ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਰਾਤ ਸਾਢੇ 9 ਵਜੇ ਦੇ ਕਰੀਬ ਬਿਜਲੀ ਸਪਲਾਈ ਬੰਦ ਹੋ ਗਈ। ਇਸ ਮਗਰੋਂ ਕਈ ਇਲਾਕੇ ਅਜਿਹੇ ਸਨ, ਜਿਥੇ ਬਿਜਲੀ ਦੋ ਤੋਂ ਤਿੰਨ ਘੰਟੇ ਬਾਅਦ ਸ਼ੁਰੂ ਹੋਈ। ਹਾਲਾਂਕਿ, ਕੁੱਝ ਇਲਾਕੇ ਅਜਿਹੇ ਸਨ ਜਿਥੇ ਬਿਜਲੀ 12 ਤੋਂ 15 ਘੰਟਿਆਂ ਤੱਕ ਬੰਦ ਰਹੀ। ਹਨੇਰੇ ਵਿੱਚ ਹੀ ਲੋਕਾਂ ਨੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ। ਕੁੱਝ ਛੋਟੇ ਮੰਦਰਾਂ ਵਿੱਚ ਜਿਥੇ ਜਨਰੇਟਰ ਤੇ ਇਨਵਰਟਰ ਦਾ ਪ੍ਰਬੰਧ ਨਹੀਂ ਸੀ, ਉਥੇ ਕੀਰਤਨ ਵੀ ਹਨੇਰੇ ਵਿੱਚ ਹੀ ਕਰਨਾ ਪਿਆ। ਪਾਵਰਕੌਮ ਦੇ ਅਧਿਕਾਰੀਆਂ ਮੁਤਾਬਕ, ਬੀਤੀ ਰਾਤ ਤੇਜ਼ ਹਨੇਰੀ ਤੇ ਮੀਂਹ ਕਾਰਨ ਬਿਜਲੀ ਦੀ ਸਪਲਾਈ ਬੰਦ ਹੋਈ ਸੀ। ਕੁੱਝ ਇਲਾਕਿਆਂ ਵਿੱਚ ਅੰਡਰਗਰਾਊਂਡ ਤਾਰਾਂ ਵਿੱਚ ਪਾਣੀ ਚਲਾ ਗਿਆ ਸੀ, ਜਿਸ ਕਰਕੇ ਬਿਜਲੀ ਦੀ ਸਪਲਾਈ ਕਈ ਘੰਟਿਆਂ ਬਾਅਦ ਸ਼ੁਰੂ ਹੋਈ।
ਬੀਤੀ ਰਾਤ ਜਨਮ ਅਸ਼ਟਮੀ ਦਾ ਤਿਉਹਾਰ ਜਿਵੇਂ ਹੀ ਲੋਕਾਂ ਨੇ ਮਨਾਉਣਾ ਸ਼ੁਰੂ ਕੀਤਾ ਤਾਂ ਰਾਤ ਨੂੰ ਤੇਜ਼ ਮੀਂਹ ਤੇ ਹਨੇਰੀ ਸ਼ੁਰੂ ਹੋ ਗਈ। ਕੀ ਇਲਾਕਿਆਂ ਵਿੱਚ ਕਾਫ਼ੀ ਤੇਜ਼ ਮੀਂਹ ਪਿਆ। ਬਰਸਾਤਸ਼ੁਰੂ ਹੁੰਦੇ ਹੀ ਬਿਜਲੀ ਦੀ ਸਪਲਾਈ ਬੰਦ ਹੋ ਗਈ। ਛੋਟੇ ਮੰਦਰਾਂ ਵਿੱਚ ਲੋਕਾਂ ਕੋਲ ਜਨਰੇਟਰ ਤੇ ਹੋਰ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੇ ਹਨੇਰੇ ਵਿੱਚ ਹੀ ਕੀਰਤਨ ਕੀਤਾ। ਮੀਂਹ ਕਰੀਬ ਡੇਢ ਤੋਂ ਦੋ ਘੰਟੇ ਪੈਂਦਾ ਰਿਹਾ। ਬਰਸਾਤ ਦੌਰਾਨ ਬਿਜਲੀ ਸਪਲਾਈ ਠੱਪ ਰਹੀ। ਮੀਂਹ ਕਾਰਨ ਬਸਤੀ ਜੋਧੇਵਾਲ, ਕੈਲਾਸ਼ ਨਗਰ, ਰਾਹੋਂ ਰੋਡ, ਸ਼ੇਰਪੁਰ ਚੌਂਕ, ਭਾਮੀਆਂ, ਟਿੱਬਾ ਰੋਡ, ਤਾਜਪੁਰ ਰੋਡ, ਸਲੇਮ ਟਾਬਰੀ ਤੇ ਹੈਬੋਵਾਲ ਇਲਾਕੇ ਵਿੱਚ ਬਿਜਲੀ ਬੰਦ ਰਹੀ।
ਲੋਕਾਂ ਵਿੱਚ ਇਸ ਗੱਲ ਦਾ ਰੋਸ ਸੀ ਕਿ ਜਨਮ ਅਸ਼ਟਮੀ ਦੇ ਤਿਉਹਾਰ ਵਾਲੇ ਦਿਨ ਵੀ ਪਾਵਰਕੌਮ ਨੇ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਹੈ। ਇਸ ਤੋਂ ਇਲਾਵਾ ਗੁਰਦੇਵ ਨਗਰ ਤੇ ਉਸਦੇ ਆਸਪਾਸ ਦੇ ਇਲਾਕਿਆਂ ਵਿੱਚ ਮੀਂਹ ਪੈਣ ਤੋਂ ਬਾਅਦ ਬੰਦ ਹੋਈ ਬਿਜਲੀ ਦੀ ਸਪਲਾਈ ਮੰਗਲਵਾਰ ਦੁਪਹਿਰ ਇੱਕ ਵਜੇ ਬਹਾਲ ਹੋਈ। ਇਸ ਇਲਾਕੇ ਵਿੱਚ ਸੋਮਵਾਰ ਰਾਤ 10.30 ਵਜੇ ਤੋਂ ਲੈ ਕੇ ਮੰਗਲਵਾਰ ਦੁਪਹਿਰ 1 ਵਜੇ ਤੱਕ ਬਿਜਲੀ ਬੰਦ ਰਹੀ। ਜਿਸ ਕਰਕੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਝੱਲਣੀ ਪਈ। ਲੋਕ ਪਾਵਰਕੌਮ ਦੇ ਹੈਲਪਲਾਈਨ ਨੰਬਰ ’ਤੇ ਫੋਨ ਕਰਦੇ ਰਹੇ, ਪਰ ਕੋਈ ਸੁਣਵਾਈ ਨਹੀਂ ਹੋਈ।

Advertisement

Advertisement