For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ ਰੈਲੀ; ਸਰਕਾਰੀ ਬੱਸਾਂ ਬਗ਼ੈਰ ਸੁੰਨੇ ਹੋਏ ਅੱਡੇ

08:07 AM Dec 11, 2023 IST
ਲੁਧਿਆਣਾ ਰੈਲੀ  ਸਰਕਾਰੀ ਬੱਸਾਂ ਬਗ਼ੈਰ ਸੁੰਨੇ ਹੋਏ ਅੱਡੇ
ਮੋਗਾ ਦੇ ਅੱਡੇ ’ਤੇ ਬੱਸਾਂ ਦੀ ਉਡੀਕ ’ਚ ਖੱਜਲ-ਖ਼ੁਆਰ ਹੁੰਦੇ ਹੋਏ ਮੁਸਾਫ਼ਰ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਦਸੰਬਰ
ਲੁਧਿਆਣਾ ਵਿਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰੈਲੀ ਵਿੱਚ ਲੋਕਾਂ ਨੂੰ ਲਿਜਾਣ ਲਈ ਖਾਸ ਤੌਰ ਉੱਤੇ ਸਰਕਾਰੀ ਬੱਸਾਂ ‘ਸੇਵਾ’ ਵਿਚ ਲਗਾਉਣ ਨਾਲ ਮੁਸਾਫ਼ਰ ਸਾਰਾ ਦਿਨ ਖੱਜਲ-ਖ਼ੁਆਰ ਹੁੰਦੇ ਰਹੇ। ਅੱਡਿਆਂ ’ਚ ਬੱਸਾਂ ਬਿਨਾਂ ਸੁੰਨ ਪੱਸਰੀ ਰਹੀ। ਇਥੇ ਮੋਗਾ-ਦਿੱਲੀ ਏਅਰਪੋਰਟ ਬੱਸ ਸੇਵਾ ਵੀ ਅੱਜ ਤੋਂ ਚਾਰ ਦਿਨ ਲਈ ਠੱਪ ਰਹੇਗੀ।
ਇਸ ਮੌਕੇ ਯਾਤਰੂਆਂ ਨੇ ਕਿਹਾ ਕਿ ਉਹ ਕਾਫ਼ੀ ਦੇਰ ਤੋਂ ਖੜ੍ਹੇ ਹਨ। ਇੱਕ ਤਾਂ ਬੱਸਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਜੋ ਆਉਂਦੀਆਂ ਹਨ ਉਨ੍ਹਾਂ ਵਿੱਚ ਭੀੜ ਬਹੁਤ ਜ਼ਿਆਦਾ ਹੁੰਦੀ ਹੈ। ਪ੍ਰਾਈਵੇਟ ਬੱਸਾਂ ਸਮਰੱਥਾ ਤੋਂ ਵਧੇਰੇ ਸਵਾਰੀਆਂ ਨਾਲ ਜਾਂਦੀਆਂ ਦਿਖਾਈ ਦਿੱਤੀਆਂ।
ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਸੂਬਾ ਪ੍ਰਧਾਨ ਗੁਰਜੀਤ ਸਿੰਘ, ਸੂਬਾ ਜਨਰਲ ਸਕੱਤਰ ਕਾਮਰੇਡ ਜਗਦੀਸ਼ ਚਾਹਲ ਨੇ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸੁਆਲ ਚੁਕਦਿਆਂ ਕਿਹਾ ਕਿ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਕਰੋੜਾਂ ਰੁਪਏ ਦੇ ਬਿੱਲ ਸਰਕਾਰ ਵੱਲ ਬਕਾਇਆ ਹਨ। ਸੂਬਾ ਸਰਕਾਰ ਵੱਲੋਂ ਹੁਣ ਤੱਕ ਰੈਲੀਆਂ ਲਈ ਸਰਕਾਰੀ ਬੱਸਾਂ ਦੀ ਵਰਤੋਂ ਦਾ ਇੱਕ ਪੈਸਾ ਵੀ ਨਹੀਂ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਇਹ ਅਸਿੱਧੇ ਰੂਪ ’ਚ ਪ੍ਰਾਈਵੇਟ ਬੱਸਾਂ ਨੂੰ ਲਾਹਾ ਦੇਣ ਵਾਲਾ ਕਦਮ ਅਤੇ ਨੰਗਾ-ਚਿੱਟਾ ਭ੍ਰਿਸ਼ਟਾਚਾਰ ਹੈ ਜੋ ਪਹਿਲਾਂ ਰਵਾਇਤੀ ਪਾਰਟੀਆਂ ਕਰਦੀਆਂ ਆਈਆਂ ਹਨ। ਅਜਿਹੇ ਕਦਮ ਹੀ ਰੋਡਵੇਜ਼ ਅਤੇ ਪੀਆਰਟੀਸੀ ਦੇ ਘਾਟੇ ਦਾ ਕਾਰਨ ਬਣਦੇ ਹਨ। ਇਸ ਰੈਲੀ ਲਈ ਪੰਜਾਬ ਰੋਡਵੇਜ਼ ਦੀਆਂ 534 ਅਤੇ ਪੀਆਰਟੀਸੀ ਦੀਆਂ 509 ਬੱਸਾਂ ‘ਆਪ’ ਵਰਕਰਾਂ ਨੂੰ ਢੋਣ ਲਈ ਲੱਗੀਆਂ ਹਨ। ਇਥੋਂ ਦਿੱਲੀ ਏਅਰ ਪੋਰਟ ਲਈ ਚਲਦੀ ਸਰਕਾਰੀ ਵੋਲਵੋ ਬੱਸ ਨੂੰ ਤੀਰਥ ਯਾਤਰਾ ਉੱਤੇ ਭੇਜਣ ਕਾਰਨ ਅੱਜ ਤੋਂ ਚਾਰ ਦਿਨ ਲਈ ਇਹ ਬੱਸ ਸੇਵਾ ਵੀ ਠੱਪ ਰਹੇਗੀ। ਉਨ੍ਹਾਂ ਕਿਹਾ ਕਿ ਭਾਵੇਂ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਰੈਲੀਆਂ ਵਿੱਚ ਭੀੜ ਇਕੱਠੀ ਕਰਨ ਲਈ ਅਕਸਰ ਸਰਕਾਰੀ ਬੱਸਾਂ ਦਾ ਸਹਾਰਾ ਲਿਆ ਜਾਂਦਾ ਹੈ, ਸੂਬੇ ’ਚ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ। ਇਸ ਸਮੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਰੈਲੀਆਂ ਲਈ ਸਰਕਾਰੀ ਬੱਸਾਂ ਦੀ ਰਵਾਇਤੀ ਪਾਰਟੀਆਂ ਨਾਲੋਂ ਵੱਧ ਵਰਤੋਂ ਕਰ ਰਹੀ ਹੈ। ਇਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕਾਂ ਨੂੰ ਹਸਪਤਾਲ ਜਾਣ ਵਾਸਤੇ ਜਾਂ ਕਿਸੇ ਹੋਰ ਆਪਣੇ ਜ਼ਰੂਰੀ ਕੰਮ ਲਈ ਜਾਣਾ ਹੁੰਦਾ ਹੈ, ਪਰ ਉਹ ਬੱਸਾਂ ਦੇ ਇੰਤਜ਼ਾਰ ਵਿੱਚ ਖੱਜਲ-ਖੁਆਰ ਹੋ ਰਹੇ ਹਨ।

Advertisement

Advertisement
Author Image

Advertisement
Advertisement
×