ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਵੇਂ ਕਾਨੂੰਨਾਂ ਦੀ ਟਰੇਨਿੰਗ ਲੈ ਰਹੇ ਨੇ ਲੁਧਿਆਣਾ ਪੁਲੀਸ ਦੇ ਮੁਲਾਜ਼ਮ

07:15 AM Jul 03, 2024 IST

ਗਗਨਦੀਪ ਅਰੋੜਾ
ਲੁਧਿਆਣਾ, 2 ਜੁਲਾਈ
ਕੇਂਦਰ ਸਰਕਾਰ ਵੱਲੋਂ ਪਹਿਲੀ ਜੁਲਾਈ ਤੋਂ ਆਈਪੀਸੀ ਦੀਆਂ ਕਈ ਧਾਰਾਵਾਂ ਨੂੰ ਖਤਮ ਕਰ ਕੇ ਲਾਗੂ ਕੀਤੀਆਂ ਨਵੀਂਆਂ ਧਾਰਾਵਾਂ ਬਾਰੇ ਕਈ ਪੁਲੀਸ ਮੁਲਾਜ਼ਮਾਂ ਨੂੰ ਹਾਲੇ ਜਾਣਕਾਰੀ ਨਹੀਂ ਹੈ। ਆਈਪੀਸੀ ਦੀਆਂ ਪੁਰਾਣੀਆਂ ਧਾਰਾਵਾਂ ਬਾਰੇ ਹਰ ਮੁਲਾਜ਼ਮ ਤੇ ਆਮ ਲੋਕ ਚੰਗੀ ਤਰ੍ਹਾਂ ਜਾਣੂ ਸਨ, ਪਰ ਨਵੀਂਆਂ ਧਾਰਾਵਾਂ ਬਾਰੇ ਹਾਲੇ ਪੁਲੀਸ ਨੂੰ ਜਾਣਕਾਰੀ ਨਹੀਂ ਹੈ। ਇਸ ਲਈ ਹੁਣ ਪੁਲੀਸ ਵਿਭਾਗ ਨੇ ਪੁੁਲੀਸ ਮੁਲਾਜ਼ਮਾਂ ਨੂੰ ਟਰੇਨਿੰਗ ਦੇਣ ਦੀ ਤਿਆਰ ਕੀਤੀ ਹੈ। ਫਿਲੌਰ ਪੁਲੀਸ ਅਕਾਡਮੀ ਦੇ ਮਾਹਿਰਾਂ ਵੱਲੋਂ ਪੁਲੀਸ ਮੁਲਾਜ਼ਮਾਂ ਨੂੰ ਨਵੇਂ ਆਈਪੀਸੀ ਕਾਨੂੰਨ ਬਾਰੇ 2 ਘੰਟੇ ਦੀ ਕਲਾਸ ਲਾ ਕੇ ਟਰੇਨਿੰਗ ਦਿੱਤੀ ਜਾ ਰਹੀ ਹੈ। ਟਰੇਨਿੰਗ ਦੇ ਜ਼ਰੀਏ ਮੁਲਾਜ਼ਮਾਂ ਨੂੰ ਨਵੀਂਆਂ ਧਾਰਾਵਾਂ ਤਹਿਤ ਕੰਮ ਕਿਵੇਂ ਕਰਨਾ ਹੈ, ਇਸ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।
ਫਿਲੌਰ ਅਕਾਡਮੀ ਤੋਂ ਆਉਣ ਵਾਲੇ ਮਾਹਿਰਾਂ ਨੂੰ ਬਾਕਾਇਦਾ ਦਿੱਲੀ ਤੋਂ ਟਰੇਨਿੰਗ ਦਿੱਤੀ ਗਈ ਹੈ ਤੇ ਉਹ ਹੁਣ ਲੁਧਿਆਣਾ ’ਚ ਪੁਲੀਸ ਲਾਈਨ ਵਿੱਚ ਸਾਰੇ ਕਰਮੀਆਂ ਨੂੰ ਟਰੇਨਿੰਗ ਦੇ ਰਹੇ ਹਨ। 50 ਫੀਸਦੀ ਦੇ ਕਰੀਬ ਕਰਮੀਆਂ ਨੂੰ ਟਰੇਨਿੰਗ ਦੇ ਦਿੱਤੀ ਗਈ ਹੈ। ਇਹ ਯੋਜਨਾ ਵੀ ਬਣਾਈ ਗਈ ਹੈ ਕਿ ਜਿਹੜੇ ਮੁਲਾਜ਼ਮ ਰਹਿ ਗਏ ਹਨ, ਉਨ੍ਹਾਂ ਨੂੰ ਟਰੇਨਿੰਗ ਤਾਂ ਦਿੱਤੀ ਜਾਵੇਗੀ, ਪਰ ਜੇਕਰ ਕਿਸੇ ਕਰਮੀ ਨੂੰ ਟਰੇਨਿੰਗ ਤੋਂ ਬਾਅਦ ਵੀ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਮਾਹਿਰ ਕੋਲੋਂ ਫਿਰ ਤੋਂ ਸਲਾਹ ਲੈ ਸਕਦੇ ਹਨ ਤਾਂ ਕਿ ਕੇਸ ਦਰਜ ਕਰਨ ’ਚ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਦੇ ਨਾਲ-ਨਾਲ ਅਧਿਕਾਰੀਆਂ ਨੂੰ ਵੀ ਧਾਰਾਵਾਂ ਬਾਰੇ ਪੂਰਾ ਦੱਸ ਦਿੱਤਾ ਗਿਆ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕੁਝ ਦਿਨ ਪ੍ਰੇਸ਼ਾਨੀ ਆਵੇਗੀ, ਪਰ ਉਸ ਤੋਂ ਬਾਅਦ ਸਭ ਕੁਝ ਸਹੀ ਹੋ ਜਾਵੇਗਾ। ਅਧਿਕਾਰੀਆਂ ਕੋਲ ਪੂਰੀ ਜਾਣਕਾਰੀ ਕੇਂਦਰ ਸਰਕਾਰ ਵੱਲੋਂ ਆ ਚੁੱਕੀ ਹੈ ਜਿਸ ਤੋਂ ਬਾਅਦ ਸਾਰੇ ਪ੍ਰਿੰਟ ਕੱਢ ਕੇ ਇਸਨੂੰ ਪੜ੍ਹਨ ਤੋਂ ਬਾਅਦ ਸਾਰੀ ਜਾਣਕਾਰੀ ਹਾਸਲ ਹੋ ਜਾਵੇਗੀ। ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਕਈ ਧਾਰਾਵਾਂ ਤਹਿਤ ਕੇਸ ਦਰਜ ਕਰਨ ਲਈ ਮੁਲਾਜ਼ਮਾਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ। ਮੁਲਾਜ਼ਮ ਪੂਰੀ ਤਰ੍ਹਾਂ ਜਲਦੀ ਹੀ ਸਮਝ ਜਾਣਗੇ ਤੇ ਇਸ ਤੋਂ ਬਾਅਦ ਸਿਸਟਮ ਨੂੰ ਰੋਜ਼ਾਨਾ ਵਾਂਗ ਚਲਾ ਦਿੱਤਾ ਜਾਵੇਗਾ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਇਸਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਤਿੰਨ ਥਾਣਿਆਂ ’ਚ ਨਵੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਹਨ। ਹੁਣ ਅੱਗੇ ਵੀ ਨਵੀਂਆਂ ਧਾਰਾਵਾਂ ਤਹਿਤ ਕੰਮ ਕੀਤਾ ਜਾਵੇਗਾ।

Advertisement

Advertisement
Advertisement