For the best experience, open
https://m.punjabitribuneonline.com
on your mobile browser.
Advertisement

ਆਵਾਜਾਈ ਪ੍ਰਬੰਧ ਲੀਹੋਂ ਲੱਥਣ ਕਾਰਨ ਲੁਧਿਆਣਵੀ ਪ੍ਰੇਸ਼ਾਨ

07:35 AM Aug 06, 2024 IST
ਆਵਾਜਾਈ ਪ੍ਰਬੰਧ ਲੀਹੋਂ ਲੱਥਣ ਕਾਰਨ ਲੁਧਿਆਣਵੀ ਪ੍ਰੇਸ਼ਾਨ
ਲੁਧਿਆਣਾ ਵਿੱਚ ਸ਼ਾਮ ਸਮੇਂ ਲੱਗੇ ਟਰੈਫਿਕ ਜਾਮ ਦੀ ਝਲਕ।
Advertisement

ਗਗਨਦੀਪ ਅਰੋੜਾ
ਲੁਧਿਆਣਾ, 5 ਅਗਸਤ
ਇਸ ਸ਼ਹਿਰ ’ਚ ਲੋਕ ਦਿੱਲੀ ਵਾਂਗ ਟਰੈਫਿਕ ਦੇ ਜਾਲ ਵਿੱਚ ਫੱਸਦੇ ਜਾ ਰਹੇ ਹਨ। ਸ਼ਹਿਰ ਵਿੱਚ ਜ਼ਿਆਦਾਤਰ ਮੁੱਖ ਸੜਕਾਂ ’ਤੇ ਸਵੇਰੇ, ਦੁਪਹਿਰ ਤੇ ਸ਼ਾਮ ਵੇਲੇ ਕਾਫ਼ੀ ਟਰੈਫਿਕ ਜਾਮ ਲੱਗਣ ਲੱਗ ਗਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਸ਼ਹਿਰ ਵਿੱਚ ਵਧਦੀ ਵਾਹਨਾਂ ਦੀ ਗਿਣਤੀ ਅਤੇ ਬੇਲਗਾਮ ਘੁੰਮਦੇ ਆਟੋ ਤੇ ਈ-ਰਿਕਸ਼ਾ ਨੂੰ ਮੰਨਿਆ ਜਾ ਰਿਹਾ ਹੈ। ਆਟੋ ਚਾਲਕਾਂ ਦੀ ਮਨਮਾਨੀ ਸ਼ਹਿਰ ਵਾਸੀਆਂ ’ਤੇ ਭਾਰੀ ਪੈ ਰਹੀ ਹੈ। ਆਲਮ ਇਹ ਹੈ ਕਿ ਇਨ੍ਹਾਂ ਆਟੋ ਤੇ ਈ-ਰਿਕਸ਼ਾ ਵਾਲਿਆਂ ਕਰਕੇ ਸ਼ਹਿਰ ਦੇ ਲੋਕਾਂ ਨੂੰ ਘੰਟਿਆਂ ਤੱਕ ਜਾਮ ’ਚ ਫਸਣਾ ਪੈਂਦਾ ਹੈ। ਆਟੋ ਚਾਲਕ ਹਰ ਸਮੇਂ ਆਪਣੀ ਮਨਮਾਨੀ ਕਰਦੇ ਹਨ ਜਿਨ੍ਹਾਂ ’ਤੇ ਪੁਲੀਸ ਦਾ ਵੀ ਕੋਈ ਕੰਟਰੋਲ ਨਹੀਂ ਹੈ। ਸ਼ਹਿਰ ਦੇ ਲੋਕ ਇੱਕ ਵੇਲੇ ਆਟੋ ਚਾਲਕਾਂ ਤੋਂ ਪ੍ਰੇਸ਼ਾਨ ਸਨ, ਜਿਨ੍ਹਾਂ ਕਾਰਨ ਪ੍ਰਦੂਸ਼ਣ ਵਧ ਰਿਹਾ ਸੀ ਅਤੇ ਜਾਮ ਲੱਗ ਰਿਹਾ ਸੀ। ਇਸ ਦੇ ਬਦਲ ’ਚ ਈ-ਰਿਕਸ਼ੇ ਵੀ ਲੋਕਾਂ ਨੂੰ ਟਰੈਫਿਕ ਸਮੱਸਿਆ ਤੋਂ ਨਿਜਾਤ ਨਾ ਦਿਵਾ ਸਕੇ। ਸ਼ਹਿਰ ਦੇ ਘੰਟਾ ਘਰ ਚੌਕ ਤੋਂ ਰੇਲਵੇ ਸਟੇਸ਼ਨ ਤੱਕ ਹਰ ਸਮੇਂ ਟ੍ਰੈਫਿਕ ਜਾਮ ਰਹਿੰਦਾ ਹੈ। ਇਸ ਦਾ ਮੁੱਖ ਕਾਰਨ ਆਟੋ ਚਾਲਕਾਂ ਵੱਲੋਂ ਕੀਤੀ ਜਾਂਦੀ ਮਨਮਾਨੀ ਹੈ। ਦਰਅਸਲ ਆਟੋ ਚਾਲਕ ਵਿੱਚ ਸੜਕ ਹੀ ਆਪਣਾ ਆਟੋ ਖੜ੍ਹਾ ਕਰਕੇ ਸਵਾਰੀਆਂ ਉਤਾਰਨ ਅਤੇ ਬਿਠਾਉਣ ਲੱਗੇ ਜਾਂਦੇ ਹਨ, ਜਿਸ ਕਾਰਨ ਆਵਾਜਾਈ ’ਚ ਰੁਕਾਵਟ ਪੈਂਦੀ ਹੈ ਅਤੇ ਲੋਕ ਜਾਮ ’ਚ ਫਸ ਜਾਂਦੇ ਹਨ। ਇਸਦੇ ਨਾਲ ਹੀ ਈ-ਰਿਕਸ਼ਾ ਤਾਂ ਹੁਣ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿੱਚ ਚੱਲਣ ਲੱਗ ਗਏ ਹਨ, ਇਸ ਕਰਕੇ ਇਨ੍ਹਾਂ ਦਾ ਅਸਰ ਅੰਦਰੂਨੀ ਇਲਾਕਿਆਂ ਵਿੱਚ ਵੀ ਪੈਣ ਲੱਗ ਗਿਆ ਹੈ। ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵੀ ਹੁਣ ਟਰੈਫਿਕ ਜਾਮ ਲੱਗਣ ਲੱਗ ਗਏ ਹਨ।

Advertisement

ਆਟੋ ਚਾਲਕਾਂ ਖ਼ਿਲਾਫ਼ ਹੋਰ ਸਖ਼ਤੀ ਕੀਤੀ ਜਾਵੇਗੀ: ਏਸੀਪੀ

ਏਸੀਪੀ ਟ੍ਰੈਫਿਕ ਚਰਨਜੀਤ ਲਾਂਬਾ ਦਾ ਕਹਿਣਾ ਹੈ ਕਿ ਪੁਲੀਸ ਨੇ ਪਹਿਲਾਂ ਵੀ ਆਟੋ ਚਾਲਕਾਂ ਖ਼ਿਲਾਫ ਸਖਤੀ ਵਰਤੀ ਸੀ, ਹੁਣ ਵੀ ਇਹ ਤਿਆਰੀ ਕਰ ਰਹੇ ਹਨ ਕਿ ਜਿਨ੍ਹਾਂ ਥਾਵਾਂ ’ਤੇ ਟਰੈਫਿਕ ਜਾਮ ਲੱਗਦਾ ਹੈ, ਉਸ ਦਾ ਕਾਰਨ ਲੱਭਿਆ ਜਾਏ। ਜਿਨ੍ਹਾਂ ਸੜਕਾਂ ’ਤੇ ਪੁਲੀਸ ਦੀ ਨਫਰੀ ਵਧਾਉਣ ਦੀ ਲੋੜ ਹੈ ਤਾਂ ਉੱਥੇ ਪੁਲੀਸ ਦੀ ਨਫਰੀ ਵਧਾਈ ਜਾਏਗੀ।

Advertisement

Advertisement
Author Image

sukhwinder singh

View all posts

Advertisement