For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ: ਚੋਣ ਮੈਦਾਨ ’ਚ ਇੱਕ-ਦੂਜੇ ਸਾਹਮਣੇ ਹੋਣਗੇ ਦੋਵੇਂ ਜਿਗਰੀ ਯਾਰ

08:46 AM Apr 23, 2024 IST
ਲੁਧਿਆਣਾ  ਚੋਣ ਮੈਦਾਨ ’ਚ ਇੱਕ ਦੂਜੇ ਸਾਹਮਣੇ ਹੋਣਗੇ ਦੋਵੇਂ ਜਿਗਰੀ ਯਾਰ
Advertisement

ਗਗਨਦੀਪ ਅਰੋੜਾ
ਲੁਧਿਆਣਾ, 22 ਅਪਰੈਲ
ਲੁਧਿਆਣਾ ਵਿੱਚ ਦੋ ਜਿਗਰੀ ਯਾਰਾਂ ਦੀ ਜੋੜੀ ਇਸ ਵਾਰ ਚੋਣ ਮੈਦਾਨ ਵਿੱਚ ਆਹਮੋ-ਸਾਹਮਣੇ ਹੋਵੇਗੀ। ਕਾਂਗਰਸ ਛੱਡ ਕੇ ਗਏ ਰਵਨੀਤ ਸਿੰਘ ਬਿੱਟੂ ਭਾਜਪਾ ਵੱਲੋਂ ਚੋਣ ਮੈਦਾਨ ’ਚ ਡਟੇ ਹੋਏ ਹਨ। ਹੁਣ ਕਾਂਗਰਸ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਤੋਂ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ’ਚ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਸ਼ੂ ਦੀ ਟਿਕਟ ਲਈ ਕਾਂਗਰਸ ਨੇ ਹਰੀ ਝੰਡੀ ਦੇ ਦਿੱਤੀ ਹੈ ਤੇ ਆਸ਼ੂ ਨੇ ਅੰਦਰ ਖਾਤੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਬਿੱਟੂ ਤੇ ਆਸ਼ੂ ਦੀ ਜੋੜੀ ਪਿਛਲੇ 10 ਸਾਲ ਤੋਂ ਲਗਾਤਾਰ ਇਕੱਠੇ ਚੋਣ ਮੈਦਾਨ ਵਿੱਚ ਉੱਤਰਦੀ ਸੀ। ਕਾਂਗਰਸ ਵਿੱਚ ਆਨੰਦਪੁਰ ਸਾਹਿਬ ਤੋਂ ਸਾਲ 2014 ਵਿੱਚ ਟਿਕਟ ਮਿਲਣ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਦੀ ਯਾਰੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਪਈ ਸੀ। ਆਸ਼ੂ ਨੇ ਵੀ ਬਿੱਟੂ ਦੀ ਜਿੱਤ ਵਿੱਚ ਵੱਡਾ ਯੋਗਦਾਨ ਪਾਇਆ। ਦੋਵੇਂ ਇੱਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਚੋਣ ਪ੍ਰਚਾਰ ਕਰਦੇ ਸਨ। ਬਿੱਟੂ ਦੇ ਭਾਜਪਾ ਵਿੱਚ ਜਾਣ ਤੋਂ 24 ਘੰਟੇ ਪਹਿਲਾਂ ਵੀ ਦੋਵੇਂ ਲੁਧਿਆਣਾ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਜਦੋਂ ਬਿੱਟੂ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਲ ਹੋ ਗਏ ਤਾਂ ਦੋਵਾਂ ਦੀ ਜੋੜੀ ਵਿੱਚ ਦਰਾਰ ਆ ਗਈ।

Advertisement

Advertisement
Author Image

joginder kumar

View all posts

Advertisement
Advertisement
×