ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਧਿਆਣਾ ਨਿਗਮ ਹੁਕਮ ਮੰਨਣ ਤੋਂ ਇਨਕਾਰੀ

06:44 AM Oct 07, 2024 IST
ਲੁਧਿਆਣਾ ਵਿੱਚ ਪਲਾਸਟਿਕ ਕੂੜੇ ਦੇ ਮਿਸ਼ਰਣ ਨਾਲ ਬਣੀ ਸੜਕ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਅਕਤੂਬਰ
ਸ਼ਹਿਰ ਦੀਆਂ ਸੜਕਾਂ ਨੂੰ ਮਜ਼ਬੂਤ ਬਣਾਉਣ ਅਤੇ ਲੰਬੇ ਸਮੇਂ ਤੱਕ ਚੱਲਣਯੋਗ ਬਣਾਉਣ ਲਈ ਲੁਧਿਆਣਾ ਨਗਰ ਨਿਗਮ ਨੇ ਪਲਾਸਟਿਕ ਦੇ ਕੂੜੇ ਦੀ ਵਰਤੋਂ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਿਸ ਨੂੰ ਪਿਛਲੇ ਦੋ ਸਾਲ ਤੋਂ ਲਾਗੂ ਨਹੀਂ ਕੀਤਾ ਗਿਆ। ਹੁਕਮਾਂ ਅਨੁਸਾਰ ਪਲਾਸਟਿਕ ਦੇ ਕੂੜੇ ਦਾ ਮਿਸ਼ਰਣ ਲੁੱਕ ਨਾਲ ਬਣਨ ਵਾਲੀ ਹਰ ਨਵੀਂ ਸੜਕ ਵਿੱਚ ਵਰਤਿਆ ਜਾਵੇ ਪਰ ਨਿਗਮ ਦੇ ਇੰਜਨੀਅਰਾਂ ਨੇ ਇਨ੍ਹਾਂ ਨਿਯਮਾਂ ਨੂੰ ਲਾਗੂ ਨਹੀਂ ਕਰਵਾਇਆ। ਅੱਜ ਹਾਲਾਤ ਇਹ ਹਨ ਕਿ ਸ਼ਹਿਰ ਵਿੱਚ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਬਣੀਆਂ ਸੜਕਾਂ ਲਗਭਗ ਕਈ ਥਾਵਾਂ ਤੋਂ ਉੱਖੜ ਗਈਆਂ ਹਨ। ਹੁਣ ਉਨ੍ਹਾਂ ’ਤੇ ਨਿਗਮ ਪੈਚਵਰਕ ਕਰਵਾ ਕੇ ਆਪਣੀ ਨਾਕਾਮੀ ਛੁਪਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ। ਦੱਸ ਦਈਏ ਕਿ ਲੋਕਲ ਬਾਡੀਜ਼ ਵਿਭਾਗ ਨੇ ਦੋ ਸਾਲ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਹੁਕਮ ਜਾਰੀ ਕੀਤੇ ਸਨ ਅਤੇ ਮੌਜੂਦਾ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਸਰਕਾਰ ਅਤੇ ਵਿਭਾਗ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਬੀ.ਐਂਡ.ਆਰ ਸ਼ਾਖਾ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਨੂੰ ਯਕੀਨੀ ਬਣਾਉਣ ਲਈ ਹਰ ਲੁੱਕ ਵਾਲੀ ਸੜਕ ਦੇ ਨਵੇਂ ਐਸਟੀਮੇਟ ਵਿੱਚ ਪਲਾਸਟਿਕ ਦੇ ਕੂੜੇ ਦੀ ਵਰਤੋਂ ਕਰਨਾ ਲਾਜ਼ਮੀ ਕੀਤਾ ਹੈ ਪਰ ਇਹ ਹੁਕਮ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹਨ। ਪਾਇਲਟ ਪ੍ਰਾਜੈਕਟ ਤਹਿਤ ਵਾਰਡ-94 ਵਿੱਚ ਟਾਵਰ ਲਾਈਨ ਸੜਕ ਦਾ ਨਿਰਮਾਣ ਪਲਾਸਟਿਕ ਦੇ ਕੂੜੇ ਦੇ ਮਿਸ਼ਰਣ ਨਾਲ ਬਣਾਈ ਗਈ ਸੀ, ਇਹ ਸੜਕ ਦੋ ਸਾਲ ਪਹਿਲਾਂ ਬਣਾਈ ਗਈ ਸੀ। ਇਸ ਸੜਕ ਦਾ ਇੱਕ ਕਿਨਾਰਾ ਤੱਕ ਨਹੀਂ ਟੁੱਟਿਆ, ਜਦਕਿ ਇਸੇ ਸਮੇਂ ਹੀ ਹੋਰ ਇਲਾਕਿਆਂ ਵਿੱਚ ਬਿਨਾਂ ਪਲਾਸਟਿਕ ਦੇ ਕੂੜੇ ਦੇ ਮਿਸ਼ਰਣ ਤੋਂ ਬਣਾਈਆਂ ਸੜਕਾਂ ਹਲਕੀ ਬਰਸਾਤ ਨਾਲ ਹੀ ਟੁੱਟ ਗਈਆਂ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਦੋੋਮੋਰੀਆ ਪੁਲ ਤੋਂ ਆਰੀਆ ਸਕੂਲ ਤੱਕ ਨਵੀਂ ਸੜਕ ਬਣਾਈ ਗਈ ਸੀ ਪਰ ਉਹ ਵੀ ਮੀਂਹ ਨਹੀਂ ਝੱਲ ਸਕੀ ਅਤੇ ਉੱਖੜਨੀ ਸ਼ੁਰੂ ਹੋ ਗਈ ਹੈ। ਕਰਨਵੀਰ ਹਸਪਤਾਲ ਤੋਂ ਜਵਾਲਾ ਸਿੰਘ ਚੌਕ ਸੜਕ ਵੀ ਜਲਦੀ ਹੀ ਟੁੱਟ ਗਈ ਹੈ। ਦੱਸ ਦੇਈਏ ਕਿ ਸਾਲ 2022 ਤੋਂ ਅਪਰੈਲ, 2024 ਤੱਕ ਲੁੱਕ ਵਾਲੀਆਂ ਸੜਕਾਂ ਬਣਾਉਣ ਲਈ 100 ਕਰੋੜ ਰੁਪਏ ਤੋਂ ਵੱਧ ਦਾ ਐਸਟੀਮੇਟ ਲਗਾਇਆ ਗਿਆ ਸੀ ਅਤੇ ਟੈਂਡਰ ਜਾਰੀ ਕਰਨ ਮਗਰੋਂ ਵੀ ਨਵੀਆਂ ਸੜਕਾਂ ਬਣਾਈਆਂ ਗਈਆਂ ਸਨ ਪਰ ਕਿਸੇ ਵੀ ਸੜਕ ਵਿੱਚ ਪਲਾਸਟਿਕ ਦੇ ਕੂੜੇ ਦੇ ਮਿਸ਼ਰਣ ਦੀ ਵਰਤੋਂ ਨਹੀਂ ਕੀਤੀ ਹੈ।

Advertisement

ਲੁੱਕ ਵਾਲੀ ਆਮ ਸਮੱਗਰੀ ਨਾਲ ਬਣੀ ਸੜਕ।

ਜਾਂਚ ਕੀਤੀ ਜਾਵੇਗੀ: ਕਮਿਸ਼ਨਰ

ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਵੀ ਮੰਨਿਆ ਹੈ ਕਿ ਪਲਾਸਟਿਕ ਦੇ ਕੂੜੇ ਦੇ ਮਿਸ਼ਰਣ ਦੀ ਵਰਤੋਂ ਕਰਨਾ ਲਾਜ਼ਮੀ ਹੈ। ਜਾਂਚ ਕੀਤੀ ਜਾਵੇਗੀ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਹੋਈ ਹੈ ਜਾਂ ਨਹੀਂ। ਇਸ ਦੇ ਨਾਲ ਹੀ ਸਮੂਹ ਐੱਸਈ ਨੂੰ ਹੁਕਮ ਜਾਰੀ ਕੀਤੇ ਜਾਣਗੇ ਕਿ ਕਿਸੇ ਵੀ ਠੇਕੇਦਾਰ ਦਾ ਬਿੱਲ ਪਾਸ ਕਰਨ ਤੋਂ ਪਹਿਲਾਂ ਉਸ ਵੱਲੋਂ ਪਲਾਸਟਿਕ ਦੇ ਕੂੜੇ ਦੇ ਮਿਸ਼ਰਣ ਦੀ ਵਰਤੋਂ ਕੀਤੀ ਗਈ ਹੈ ਜਾਂ ਨਹੀਂ। ਇਹ ਯਕੀਨੀ ਬਣਾਉਣ ਤੋਂ ਬਾਅਦ ਹੀ ਅੰਤਿਮ ਬਿੱਲ ਪਾਸ ਕੀਤਾ ਜਾਵੇੇ। ਪਿਛਲੇ ਸਮੇਂ ਵਿੱਚ ਬਣੀਆਂ ਸੜਕਾਂ ਦੇ ਪਾਸ ਕੀਤੇ ਬਿੱਲਾਂ ਦੀ ਵੀ ਜਾਂਚ ਕੀਤੀ ਜਾਵੇਗੀ।

ਸੜਕਾਂ ਟਿਕਾਊ ਬਣਦੀਆਂ ਹਨ: ਇੰਜਨੀਅਰ

ਇੰਜਨੀਅਰ ਡਾ. ਦਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇੰਦੌਰ ਵਰਗੇ ਸ਼ਹਿਰ ਵਿੱਚ ਪਲਾਸਟਿਕ ਦੇ ਕੂੜੇ ਨੂੰ ਕੁਝ ਲੋਕ ਨਿਗਮ ਅਤੇ ਕੂੜਾ ਇਕੱਠਾ ਕਰਨ ਵਾਲਿਆਂ ਤੋਂ ਖਰੀਦਦੇ ਹਨ। ਫਿਰ ਇਸ ਪਲਾਸਟਿਕ ਦੇ ਕੂੜੇ ਨੂੰ ਮਸ਼ੀਨ ਨਾਲ ਸਾਫ਼ ਕੀਤਾ ਜਾਂਦਾ ਹੈ ਅਤੇ 2.36 ਮਾਈਕਰੋਨ ਤੋਂ ਘੱਟ ਲੰਬਾਈ ਤੱਕ ਕੱਟਿਆ ਜਾਂਦਾ ਹੈ। ਇਨ੍ਹਾਂ ਨੂੰ ਬੈਲਸਟ ਅਤੇ ਅਸਫਾਲਟ ਮਿਕਸਿੰਗ ਪਲਾਟਾਂ ਵਿੱਚ ਪਾਇਆ ਜਾਂਦਾ ਹੈ। 125 ਡਿਗਰੀ ’ਤੇ ਗਰਮ ਕੀਤਾ ਜਾਂਦਾ ਹੈ, ਇਹ ਬੈਲੇਸਟ ਤੇ ਅਸਫਾਲਟ ਮਿਸ਼ਰਣ ਨਾਲ ਚਿਪਕ ਕੇ ਪਰਤ ਬਣ ਜਾਂਦੀ ਹੈ। 100 ਫ਼ੀਸਦੀ ਅਸਫਾਲਟ ਅੱਠ ਫ਼ੀਸਦੀ ਪਲਾਸਟਿਕ ਨਾਲ ਮਿਲਾਇਆ ਜਾਂਦਾ ਹੈ। ਇਸ ਨਾਲ ਬਣੀਆਂ ਸੜਕਾਂ ਟਿਕਾਊ ਬਣਦੀਆਂ ਹਨ।

Advertisement

ਸਥਾਨਕ ਸਰਕਾਰਾਂ ਵਿਭਾਗ ਦਾ ਨੋਟੀਫਿਕੇਸ਼ਨ

ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਕਿ ਲੋਕ ਨਿਰਮਾਣ ਵਿਭਾਗ ਅਤੇ ਮੰਡੀ ਬੋਰਡ ਓਪਨ ਗਰੇਡਡ ਪ੍ਰੀਮਿਕਸ ਸਰਫੇਸਿੰਗ ਵਿੱਚ ਲੁੱਕ ਦੀ ਥਾਂ ਪਲਾਸਟਿਕ ਦੇ ਕੂੜੇ ਦੀ ਵਰਤੋਂ ਕਰ ਰਹੇ ਹਨ। ਇਸ ਲਈ ਹੁਣ ਨਿਗਮ ਵੀ ਇਸੇ ਡਿਜ਼ਾਈਨ ਅਨੁਸਾਰ 6 ਤੋਂ 8 ਫੀਸਦੀ ਪਲਾਸਟਿਕ ਦੇ ਕੂੜੇ ਦੀ ਵਰਤੋਂ ਕਰਕੇ ਸੜਕਾਂ ਦਾ ਨਿਰਮਾਣ ਕਰੇਗਾ। ਇਸੇ ਤਰ੍ਹਾਂ ਦੇ ਵਿਸ਼ਲੇਸ਼ਣ ਪੱਧਰ ’ਤੇ ਸਬੰਧਤ ਸੀਐੱਸਆਰ ਆਈਟਮਾਂ ਵਿੱਚ ਸੋਧ ਕਰ ਪਲਾਸਟਿਕ ਦੀ ਕੀਮਤ ਅਤੇ ਕੈਰੇਜ਼ ਆਦਿ ਨੂੰ ਮੁੱਖ ਰੱਖਦਿਆਂ ਨਵੇਂ ਅਨੁਮਾਨ ਬਣਾਉਣ ਲਈ ਕਿਹਾ ਗਿਆ ਹੈ। ਇਸ ਲਈ ਬੀਐਂਡਆਰ ਸ਼ਾਖਾ ਦੇ ਅਧਿਕਾਰੀ ਟੈਂਡਰ ਵਿੱਚ ਇਹ ਯਕੀਨੀ ਬਣਾਉਣਗੇ ਸੜਕ ਬਣਾਉਣ ਵਾਲੀ ਏਜੰਸੀ ਵਲੋਂ ਪਲਾਸਟਿਕ ਦੇ ਕੂੜਾ ਦੀ ਖਰੀਦ ਸਿੱਧੇ ਤੌਰ ’ਤੇ ਨਿਗਮ ਤੋਂ ਕੀਤੀ ਜਾਵੇਗੀ। ਸੜਕ ਦਾ ਨਿਰਮਾਣ ਪੂਰਾ ਹੋਣ ’ਤੇ ਠੇਕੇਦਾਰ ਨੂੰ ਪਲਾਸਟਿਕ ਦੀ ਵਰਤੋਂ ਦੇ ਸਬੂਤ ਵੀ ਪੇਸ਼ ਕਰਨੇ ਪੈਣਗੇ।

Advertisement