Ludhiana By-Poll: ਆਖ਼ਰ ਭਾਜਪਾ ਨੇ ਲੁਧਿਆਣਾ ਪੱਛਮੀ ਤੋਂ ਇਸ ਆਗੂ ਨੂੰ ਉਮੀਦਵਾਰ ਐਲਾਨਿਆ
01:17 PM May 31, 2025 IST
ਗਗਨਦੀਪ ਅਰੋੜਾ
ਲੁਧਿਆਣਾ, 31 ਮਈ
ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਰੀਕ ਤੋਂ ਮਹਿਜ਼ ਇੱਕ ਦਿਨ ਪਹਿਲਾਂ ਸ਼ਨਿੱਚਰਵਾਰ ਨੂੰ ਆਖ਼ਰਕਾਰ ਭਾਜਪਾ ਨੇ ਵੀ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਭਾਜਪਾ ਨੇ ਇਸ ਵਾਰ ਹਿੰਦੂ ਆਗੂ ’ਤੇ ਦਾਅ ਖੇਡਦਿਆਂ ਜੀਵਨ ਗੁਪਤਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਜੀਵਨ ਗੁਪਤਾ ਇਕ ਵੱਡਾ ਹਿੰਦੂ ਚਿਹਰਾ ਹਨ ਤੇ ਇਸ ਵੇਲੇ ਪੰਜਾਬ ਭਾਜਪਾ ਵਿੱਚ ਜਨਰਲ ਸਕੱਤਰ ਹਨ।
ਜੀਵਨ ਗੁਪਤਾ ਦੀ ਭਾਜਪਾ ਦੇ ਸੰਗਠਨ ਵਿੱਚ ਚੰਗੀ ਪੈਠ ਹੈ। ਨਾਲ ਹੀ ਵਰਕਰਾਂ ਦੇ ਨਾਲ ਜੁੜੇ ਹੋਣ ਦਾ ਵੀ ਜੀਵਨ ਗੁਪਤਾ ਨੂੰ ਇਸ ਹਲਕੇ ਵਿੱਚ ਫ਼ਾਇਦਾ ਮਿਲ ਸਕਦਾ ਹੈ।
Advertisement
Advertisement