ਲੁਧਿਆਣਾ-ਬਠਿੰਡਾ ਕੌਮੀ ਮਾਰਗ ਦਾ ਨਿਰਮਾਣ ਕਾਰਜ ਮੁੜ ਸ਼ੁਰੂ
07:28 AM Jul 06, 2024 IST
Advertisement
ਲਖਵੀਰ ਸਿੰਘ ਚੀਮਾ
ਟੱਲੇਵਾਲ, 5 ਜੁਲਾਈ
ਲੁਧਿਆਣਾ-ਬਠਿੰਡਾ ਕੌਮੀ ਗਰੀਨ ਫੀਲਡ ਹਾਈਵੇਅ 754ਡੀ ਦਾ ਕਿਸਾਨਾਂ ਦੇ ਵਿਰੋਧ ਦਰਮਿਆਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਤੋਂ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨਐੱਚਐੱਫਆਈ) ਵੱਲੋਂ ਕਾਰਜ ਆਰੰਭਿਆ ਦਿੱਤਾ ਗਿਆ। ਪੁਲੀਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਨਿਸ਼ਾਨਦੇਹੀ ਕੀਤੀ ਜਗ੍ਹਾ ਵਿੱਚ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਐੱਸਡੀਐੱਮ ਤਪਾ ਪੂਨਮਪ੍ਰੀਤ ਕੌਰ, ਡੀਐੱਸਪੀ ਮਹਿਲ ਕਲਾਂ ਕੰਵਲਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਇਸ ਹਾਈਵੇ ਅਧੀਨ ਬਰਨਾਲਾ ਜ਼ਿਲ੍ਹੇ ਦੇ ਦਰਜ਼ਨ ਦੇ ਕਰੀਬ ਪਿੰਡਾਂ ਦੇ ਲੋਕਾਂ ਦੀ ਜ਼ਮੀਨ ਆ ਰਹੀ ਹੈ ਪਰ ਜ਼ਮੀਨਾਂ ਦੇ ਸਹੀ ਭਾਅ ਨਾ ਦਿੱਤੇ ਜਾਣ ਕਾਰਨ ਕਿਸਾਨਾਂ ਵੱਲੋਂ ਲਗਾਤਾਰ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਅਜੇ ਵੀ ਕੁਝ ਕਿਸਾਨ ਜ਼ਮੀਨਾਂ ਨਾ ਦੇਣ ਲਈ ਡਟੇ ਹੋਏ ਹਨ। ਕਿਸਾਨ ਅਜੇ ਵੀ ਜ਼ਮੀਨਾਂ ਐਕੁਆਇਰ ਹੋਣ ਦਾ ਵਿਰੋਧ ਕਰ ਰਹੇ ਹਨ।
Advertisement
Advertisement
Advertisement