ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਰਕਫ਼ੈੱਡ ਵੱਲੋਂ ਪਸ਼ੂ ਪਾਲਕਾਂ ਤੇ ਡੇਅਰੀ ਮਾਲਕਾਂ ਲਈ ਲੱਕੀ ਡਰਾਅ ਸਕੀਮ

09:59 AM Aug 21, 2020 IST

ਨਿੱਜੀ ਪੱਤਰ ਪ੍ਰੇਰਕ
ਜਲੰਧਰ, 20 ਅਗਸਤ

Advertisement

ਮਾਰਕਫ਼ੈੱਡ ਵੱਲੋਂ ਪਸ਼ੂ ਪਾਲਕਾਂ ਤੇ ਡੇਅਰੀ ਮਾਲਕਾਂ ਲਈ ਲੱਕੀ ਡਰਾਅ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਤਹਿਤ ਮਾਰਕਫ਼ੈੱਡ ਦੀ ਪਸ਼ੂ ਖ਼ੁਰਾਕ ਵਰਤਣ ਵਾਲਿਆਂ ਨੂੰ ਲੱਖਾਂ ਰੁਪਏ ਦੇ ਦਿਲਖਿਚਵੇਂ ਇਨਾਮ ਦਿੱਤੇ ਜਾਣਗੇ। ਜ਼ਿਲ੍ਹਾ ਮੈਨੇਜਰ ਮਾਰਕਫ਼ੈੱਡ ਸਚਿਨ ਗਰਗ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਹਿਲਾ ਇਨਾਮ 3 ਲੱਖ ਰੁਪਏ ਦੀ ਕੀਮਤ ਦੇ ਦੋ ਰਾਇਲ ਬੁਲੇਟ ਮੋਟਰਸਾਈਕਲ ਹਨ। ਇਸੇ ਤਰ੍ਹਾਂ ਦੂਜੇ ਇਨਾਮ ਵਿੱਚ 1.50 ਲੱਖ ਰੁਪਏ ਦੇ ਦੋ ਹੀਰੋ ਮੋਟਰਸਾਈਕਲ, ਤੀਜੇ ਇਨਾਮ ਵਿੱਚ 1.20 ਲੱਖ ਰੁਪਏ ਦੀਆਂ ਦੋ ਹੌਂਡਾ ਐਕਟਿਵਾ, ਚੌਥੇ ਇਨਾਮ ਵਿੱਚ 50 ਹਜ਼ਾਰ ਰੁਪਏ ਦੀਆਂ ਦੋ 32 ਇੰਚ ਐੱਲਈਡੀ ਟੀਵੀ, ਪੰਜਵੇਂ ਇਨਾਮ ਵਿੱਚ 30 ਹਜ਼ਾਰ ਰੁਪਏ ਦੀਆਂ 265 ਲੀਟਰ ਦੀਆਂ ਦੋ ਫਰਿਜ਼ਾਂ ਤੋਂ ਇਲਾਵਾ ਹੋਰ ਵੀ ਇਨਾਮ ਮਾਰਕਫ਼ੈੱੱਡ ਦੀ ਪਸ਼ੂ ਖ਼ੁਰਾਕ ਵਰਤਣ ਵਾਲੇ ਪਸ਼ੂ ਪਾਲਕਾਂ ਤੇ ਡੇਅਰੀ ਮਾਲਕਾਂ ਨੂੰ ਦਿੱਤੇ ਜਾਣਗੇ। ਸ੍ਰੀ ਗਰਗ ਨੇ ਦੱਸਿਆ ਕਿ ਮਾਰਕਫ਼ੈਡ ਦੀ ਪਸ਼ੂ ਖ਼ੁਰਾਕ ਦੇ ਹਰ ਥੈਲੇ ਵਿਚੋਂ ਇਕ ਲੱਕੀ ਕੂਪਨ ਨਿਕਲੇਗਾ, ਜਿਸ ਨੂੰ ਪਸ਼ੂ ਪਾਲਕ ਵਲੋਂ ਸੰਭਾਲ ਕੇ ਰੱਖਿਆ ਜਾਵੇਗਾ। ਲੱਕੀ ਸਕੀਮ ਦੇ ਡਰਾਅ ਦਾ ਐਲਾਨ 6 ਨਵੰਬਰ ਨੂੰ ਮਾਰਕਫ਼ੈੱੱਡ ਕੈਟਲਫ਼ੀਡ ਪਲਾਂਟ ਕਪੂਰਥਲਾ ਵਿਖੇ ਕੀਤਾ ਜਾਵੇਗਾ।  

Advertisement
Advertisement
Tags :
ਸਕੀਮਡਰਾਅਡੇਅਰੀਪਾਲਕਾਂਮਾਰਕਫੈੱਡਮਾਲਕਾਂਲੱਕੀਵੱਲੋਂ