ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਖਨਊ: ਰੇਲਵੇ ਸਟੇਸ਼ਨ ’ਤੇ ਗੱਡੀ ਹੇਠਾਂ ਆਉਣ ਕਾਰਨ ਸਿੱਖ ਨੌਜਵਾਨ ਦੀਆਂ ਦੋਵੇਂ ਲੱਤਾਂ ਕੱਟੀਆਂ

01:27 PM Dec 20, 2023 IST

ਲਖਨਊ, 20 ਦਸੰਬਰ
ਮਾਂ ਦੀ ਮੌਤ ਤੋਂ ਬਾਅਦ ਡਿਪਰੈਸ਼ਨ ਦਾ ਇਲਾਜ ਕਰਵਾ ਰਹੇ 35 ਸਾਲਾ ਵਿਅਕਤੀ ਨੇ ਇਥੋਂ ਦੇ ਚਾਰਬਾਗ ਰੇਲਵੇ ਸਟੇਸ਼ਨ ’ਤੇ ਹਾਵੜਾ ਜਾ ਰਹੀ ਪੰਜਾਬ ਮੇਲ ’ਤੇ ਚੜ੍ਹਨ ਦੀ ਕੋਸ਼ਿਸ਼ ਦੌਰਾਨ ਆਪਣੀਆਂ ਦੋਵੇਂ ਲੱਤਾਂ ਗੁਆ ਲਈਆਂ। ਇਹ ਘਟਨਾ ਮੰਗਲਵਾਰ ਨੂੰ ਪਲੇਟਫਾਰਮ ਨੰਬਰ ਨੌਂ ਨੇੜੇ ਵਾਪਰੀ। ਸ਼ਹਿਰ ਦੇ ਆਲਮਬਾਗ ਇਲਾਕੇ ਦੇ ਗੋਵਿੰਦ ਨਗਰ ਦੇ ਰਹਿਣ ਵਾਲੇ ਬਲਪ੍ਰੀਤ ਸਿੰਘ ਨੂੰ ਜੀਆਰਪੀ ਟੀਮ ਨੇ ਕੇਜੀਐਮਯੂ ਦੇ ਟਰਾਮਾ ਸੈਂਟਰ ਵਿੱਚ ਲਿਜਾਇਆ ਗਿਆ। ਬਲਪ੍ਰੀਤ ਪੰਜ ਸਾਲ ਪਹਿਲਾਂ ਮਾਂ ਲਵਲੀਨ ਕੌਰ ਦੀ ਮੌਤ ਹੋਣ ਤੋਂ ਬਾਅਦ ਨੂਰ ਮੰਜ਼ਿਲ ਮਨੋਵਿਗਿਆਨਕ ਕੇਂਦਰ ਵਿੱਚ ਡਿਪਰੈਸ਼ਨ ਦਾ ਇਲਾਜ ਕਰਵਾ ਰਿਹਾ ਸੀ। ਹਾਲ ਹੀ ਵਿੱਚ ਉਸ ਦੀ ਮਾਨਸਿਕ ਸਿਹਤ ਵਿੱਚ ਸੁਧਾਰ ਦੇ ਸੰਕੇਤ ਮਿਲੇ ਹਨ। ਬਲਪ੍ਰੀਤ ਦੀ ਪਤਨੀ ਜਸਮੀਤ ਕੌਰ ਨੇ ਕਿਹਾ, ਜੋ ਬਿਮਾਰ ਹੈ ਤੇ ਹਾਲ ਹੀ ਵਿੱਚ ਉਸ ਦੀ ਦਿਮਾਗ ਦੀ ਸਰਜਰੀ ਹੋਈ ਹੈ। ਉਸ ਨੇ ਕਿਹਾ,‘ਸਵੇਰ ਮੈਂ ਉਸ ਨੂੰ ਨੇੜਿਉਂ ਖਾਣ ਲਈ ਕੁਝ ਲਿਆਉਣ ਲਈ ਕਿਹਾ ਸੀ ਪਰ ਕੁਝ ਘੰਟਿਆਂ ਬਾਅਦ ਜੀਆਰਪੀ ਨੇ ਮੈਨੂੰ ਹਾਦਸੇ ਬਾਰੇ ਸੂਚਿਤ ਕੀਤਾ। ਮੈਨੂੰ ਨਹੀਂ ਪਤਾ ਕਿ ਉਹ ਰੇਲਵੇ ਸਟੇਸ਼ਨ 'ਤੇ ਕਿਵੇਂ ਆ ਗਿਆ।’ ਬਲਪ੍ਰੀਤ ਬੇਰੁਜ਼ਗਾਰ ਹੈ ਅਤੇ ਪਰਿਵਾਰ ਦੀ ਕਮਾਈ ਦਾ ਮੁੱਖ ਸਰੋਤ ਕਿਰਾਏਦਾਰਾਂ ਤੋਂ ਪ੍ਰਾਪਤ ਕੀਤਾ ਕਿਰਾਇਆ ਹੈ।

Advertisement

Advertisement
Advertisement