For the best experience, open
https://m.punjabitribuneonline.com
on your mobile browser.
Advertisement

ਸੋਸ਼ਲ ਮੀਡੀਆ ’ਤੇ ਮਿਹਣੋ-ਮਿਹਣੀ ਹੋਏ ਉਪ ਰਾਜਪਾਲ ਤੇ ਕੇਜਰੀਵਾਲ

08:06 AM Mar 06, 2024 IST
ਸੋਸ਼ਲ ਮੀਡੀਆ ’ਤੇ ਮਿਹਣੋ ਮਿਹਣੀ ਹੋਏ ਉਪ ਰਾਜਪਾਲ ਤੇ ਕੇਜਰੀਵਾਲ
ਉਪ ਰਾਜਪਾਲ ਵੱਲੋਂ ਖਸਤਾ ਹਾਲ ਸੜਕ ਦੀ ਸਾਂਝੀ ਕੀਤੀ ਇਕ ਤਸਵੀਰ। -ਫੋਟੋ: ਦਿਓਲ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਮਾਰਚ
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਅਤੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਅੱਜ ਸੋਸ਼ਲ ਮੀਡੀਆ ’ਤੇ ਆਹਮੋ-ਸਾਹਮਣੇ ਹੋ ਗਏ। ਜਾਣਕਾਰੀ ਅਨੁਸਾਰ ਉਪ ਰਾਜਪਾਲ ਨੇ ਐਕਸ ’ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ, ‘‘ਮਾਣਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ਬੇਨਤੀ ਹੈ ਕਿ ਦਿੱਲੀ ਅਤੇ ਦਿੱਲੀ ਦੀ ਆਮ ਜਨਤਾ ਦੀਆਂ ਸਮੱਸਿਆਂਵਾਂ ਵੱਲ ਧਿਆਨ ਦਿਓ। ਤੁਹਾਡੀ ਜਾਣਕਾਰੀ ਲਈ ਕੁਝ ਤਸਵੀਰਾਂ ਨੱਥੀ ਕਰ ਰਿਹਾ ਹਾਂ’’।

Advertisement

ਵੀਕੇ ਸਕਸੈਨਾ, ਅਰਵਿੰਦ ਕੇਜਰੀਵਾਲ

ਉਪ ਰਾਜਪਾਲ ਵੱਲੋਂ ਸਾਂਝੀਆਂ ਕੀਤੀਆਂ ਚਾਰ ਤਸਵੀਰਾਂ ਵਿੱਚ ਗਲੀਆਂ ਵਿੱਚ ਕੂੜਾ ਤੇ ਸੀਵਰੇਜ ਦਾ ਪਾਣੀ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੇਂਦ ਉਪ ਰਾਜਪਾਲ ਵੱਲ ਸੁੱਟਦੇ ਹੋਏ ਇਕ ਪੋਸਟ ਪਾਈ। ਉਨ੍ਹਾਂ ਕਿਹਾ, ‘‘ਧੰਨਵਾਦ ਕਿ ਤੁਸੀਂ ਸਾਡੀਆਂ ਕਮੀਆਂ ਵੱਲ ਧਿਆਨ ਦਿੱਤਾ। ਇਸ ਤੋਂ ਪਹਿਲਾਂ ਤੁਸੀਂ ਕਿਰਾਰੀ ਅਤੇ ਬੁਰਾੜੀ ਦੀਆਂ ਸਮੱਸਿਆਵਾਂ ਨੂੰ ਵੀ ਉਜਾਗਰ ਕੀਤਾ ਸੀ। ਮੈਂ ਹੁਣ ਮੁੱਖ ਸਕੱਤਰ ਨੂੰ ਹੁਕਮ ਦੇ ਰਿਹਾ ਹਾਂ ਕਿ ਸੱਤ ਦਿਨਾਂ ਦੇ ਅੰਦਰ ਅੰਦਰ ਇਨ੍ਹਾਂ ਸਾਰੇ ਖੇਤਰਾਂ ਵਿੱਚ ਕੂੜਾ ਤੇ ਸੀਵਰੇਜ ਦੇ ਪਾਣੀ ਆਦਿ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇ’’। ਅਰਵਿੰਦ ਕੇਜਰੀਵਾਲ ਨੇ ਵਿਰੋਧੀ ਧਿਰ ਭਾਜਪਾ ਦਾ ਜ਼ਿਕਰ ਕਰਦਿਆਂ ਕਿਹਾ, ‘‘ਜੋ ਕੰਮ ਤੁਸੀਂ ਕਰ ਰਹੇ ਹੋ, ਉਹ ਵਿਰੋਧੀ ਧਿਰ ਨੂੰ ਕਰਨਾ ਚਾਹੀਦਾ ਸੀ।
ਸੱਤਾਧਾਰੀ ਧਿਰ ਦੀਆਂ ਕਮੀਆਂ ਨੂੰ ਉਜਾਗਰ ਕਰਨਾ ਵਿਰੋਧੀ ਧਿਰ ਦਾ ਕੰਮ ਹੈ। ਬਦਕਿਸਮਤੀ ਨਾਲ ਅੱਜ ਵਿਰੋਧੀ ਧਿਰ ਦੇ ਸਾਰੇ ਸੱਤ ਸੰਸਦ ਮੈਂਬਰ ਭਾਵ ਭਾਜਪਾ ਰਾਜਨੀਤੀ ਤੋਂ ਸੰਨਿਆਸ ਲੈਣ ਵਿੱਚ ਰੁੱਝੇ ਹੋਏ ਹਨ ਅਤੇ ਅੱਠ ਵਿਧਾਇਕ ਸੁੱਤੇ ਪਏ ਹਨ। ਇਹੀ ਕਾਰਨ ਹੈ ਕਿ ਦਿੱਲੀ ਦੀ ਸੱਤਾ ਪਿਛਲੇ 26 ਸਾਲਾਂ ਤੋਂ ਭਾਜਪਾ ਤੋਂ ਦੂਰ ਹੈ। ਇਸ ਲਈ ਤੁਸੀਂ ਐਲਜੀ ਦਾ ਸੰਵਿਧਾਨਕ ਅਹੁਦਾ ਸੰਭਾਲਣ ਦੇ ਬਾਵਜੂਦ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਲਈ ਮਜਬੂਰ ਹੋ’’। ਕੇਜਰੀਵਾਲ ਨੇ ਕਿਹਾ, ‘‘ਤੁਸੀਂ ਜਿਹੜੀਆਂ ਕਮੀਆਂ ਵੱਲ ਧਿਆਨ ਦਿਵਾਇਆ ਹੈ, ਜਿਨ੍ਹਾਂ ਅਧਿਕਾਰੀਆਂ ਨੇ ਇਹ ਕੰਮ ਕਰਨਾ ਸੀ ਉਨ੍ਹਾਂ ਨਹੀਂ ਕੀਤਾ, ਉਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ‘ਸੇਵਾਵਾਂ’ ਅਤੇ ‘ਵਿਜੀਲੈਂਸ’ ਤੁਹਾਡੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਹਨ।
ਜੇਕਰ ਇਹ ਮੇਰੇ ਅਧੀਨ ਹੁੰਦਾ ਤਾਂ ਮੈਂ ਅਜਿਹੇ ਲਾਪਰਵਾਹ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਹੀ ਨਹੀਂ ਕਰਦਾ ਸਗੋਂ ਉਨ੍ਹਾਂ ਵਿਰੁੱਧ ਅਜਿਹੀ ਕਾਰਵਾਈ ਵੀ ਕਰਦਾ ਕਿ ਕੋਈ ਹੋਰ ਅਧਿਕਾਰੀ ਅਜਿਹੀ ਲਾਪਰਵਾਹੀ ਕਰਨ ਦੀ ਹਿੰਮਤ ਨਾ ਕਰੇ’’।

Advertisement
Author Image

joginder kumar

View all posts

Advertisement
Advertisement
×