LS-RS Adjournment: Video - ਸਰਕਾਰ ਗਿਣ-ਮਿੱਥ ਕੇ ਲੋਕ ਸਭਾ ਨੂੰ ਨਹੀਂ ਚੱਲਣ ਦੇ ਰਹੀ: ਪ੍ਰਿਅੰਕਾ
ਨਵੀਂ ਦਿੱਲੀ, 10 ਦਸੰਬਰ
LS-RS Adjournment: ਕਾਂਗਰਸ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ (Priyanka Gandhi Vadra) ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਸਰਕਾਰ ਲੋਕ ਸਭਾ ਨੂੰ ਇਕ ਰਣਨੀਤੀ ਵਜੋਂ ਗਿਣ-ਮਿੱਥ ਕੇ ਕੰਮ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ ਕਿਉਂਕਿ ਉਹ ਅਡਾਨੀ ਮੁੱਦੇ 'ਤੇ ਚਰਚਾ ਕਰਨ ਤੋਂ ਡਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੱਤਾਧਾਰੀ ਪਾਰਟੀ ਸਿਰਫ਼ ਇਸ ਕਾਰਨ ਕਾਂਗਰਸ ਲੀਡਰਸ਼ਿਪ 'ਤੇ ਸਿਰਫ਼ ਇਸ ਕਾਰਨ ਜਾਰਜ ਸੋਰੋਸ (George Soros) ਨਾਲ ਸਬੰਧਾਂ ਦੇ ਦੋਸ਼ ਲਗਾ ਰਹੀ ਹੈ, ਕਿਉਂਕਿ ਉਹ ਲੋਕਾਂ ਦਾ ਧਿਆਨ ਕਾਰੋਬਾਰੀ ਸਮੂਹ ਅਡਾਨੀ ਦੇ ਮਾਮਲੇ ਤੋਂ ਹਟਾਉਣਾ ਚਾਹੁੰਦੀ ਹੈ।
ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕੀਤੇ ਜਾਣ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਸਰਕਾਰ ਜਾਂ ਤਾਂ ਸਦਨ ਨੂੰ ਚਲਾਉਣਾ ਨਹੀਂ ਚਾਹੁੰਦੀ ਜਾਂ ਫਿਰ ਉਹ ਸ਼ਾਇਦ ਸਦਨ ਚਲਾ ਹੀ ਨਹੀਂ ਸਕਦੇ। ਸਾਡਾ ਵਿਰੋਧ ਸਵੇਰੇ ਸਾਢੇ 10 ਤੋਂ 11 ਵਜੇ ਤੱਕ ਹੁੰਦਾ ਹੈ ਅਤੇ ਉਸ ਤੋਂ ਬਾਅਦ ਅਸੀਂ ਕੰਮ ਲਈ ਸਦਨ ਦੇ ਅੰਦਰ ਆ ਜਾਂਦੇ ਹਾਂ ਪਰ ਤਾਂ ਵੀ ਕੰਮ ਨਹੀਂ ਹੋ ਰਿਹਾ।’’
ਦੇਖੋ ਵੀਡੀਓ:
#WATCH | Delhi | On Parliament adjourned for the day, Congress MP Priyanka Gandhi Vadra "They (BJP) are scared of discussing the Adani issue. I am new in Parliament but till now the PM was not seen in the Parliament. Why should we not raise this issue?..." pic.twitter.com/rAy6uT2r5z
— ANI (@ANI) December 10, 2024
ਕਾਂਗਰਸ ਜਨਰਲ ਸਕੱਤਰ ਨੇ ਕਿਹਾ, "ਜਿਵੇਂ ਹੀ ਅਸੀਂ ਬੈਠਦੇ ਹਾਂ, ਉਹ ਸਦਨ ਨੂੰ ਮੁਲਤਵੀ ਕਰਵਾਉਣ ਲਈ ਕੁਝ ਨਾ ਕੁਝ ਕਰਨਾ ਸ਼ੁਰੂ ਕਰ ਦਿੰਦੇ ਹਨ। ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦੀ ਰਣਨੀਤੀ ਹੈ, ਉਹ ਬਹਿਸ ਨਹੀਂ ਚਾਹੁੰਦੇ ਹਨ।" ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਅਡਾਨੀ ਮੁੱਦੇ 'ਤੇ ਚਰਚਾ ਕਰਨ ਤੋਂ ਡਰਦੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਸਾਰੇ ਮੁੱਦੇ ਖੁੱਲ੍ਹ ਕੇ ਸਾਹਮਣੇ ਆ ਜਾਣਗੇ।
ਦੇਖੋ ਵੀਡੀਓ-2:
#WATCH | Delhi: Congress MP Randeep Singh Surjewala says, "...It is the misfortune of the country that the ruling party is not letting the Parliament function. This is causing a loss worth crores of rupees. A Parliament is called to discuss the issues. This has happened for the… pic.twitter.com/YFwJgVJZdz
— ANI (@ANI) December 10, 2024
ਵਿਰੋਧੀ ਧਿਰ ਦੇ ਨੇਤਾਵਾਂ ਦੀ ਜਾਰਜ ਸੋਰੋਸ ਨਾਲ ਮਿਲੀਭੁਗਤ ਦੇ ਭਾਜਪਾ ਵੱਲੋਂ ਲਾਏ ਜਾ ਦੇ ਦੋਸ਼ਾਂ ਬਾਰੇ ਪ੍ਰਿਅੰਕਾ ਗਾਂਧੀ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਇਕ ਇਸ ਤੋਂ ਵੱਧ ਹਾਸੋਹੀਣੀ ਗੱਲ ਕੋਈ ਹੋਰ ਹੋ ਸਕਦੀ ਹੈ। ਕਿਸੇ ਕੋਲ ਇਸ ਦਾ ਰਿਕਾਰਡ ਨਹੀਂ ਹੈ, ਕੋਈ ਨਹੀਂ ਜਾਣਦਾ ਕਿ ਉਹ ਆਖ਼ਰ ਗੱਲ ਕੀ ਕਰ ਰਿਹਾ ਹੈ।" ਉਨ੍ਹਾਂ ਕਿਹਾ ਕਿ ਉਹ ਅਜਿਹਾ ਸਿਰਫ਼ ਇਸ ਕਾਰਨ ਕਰ ਰਹੇ ਹਨ ਕਿਉਂਕਿ ਉਹ ਅਡਾਨੀ ਮੁੱਦੇ ਉਤੇ ਚਰਚਾ ਨਹੀਂ ਕਰਨਾ ਚਾਹੁੰਦੇ ਹਨ। ਕਾਂਗਰਸ ਦੇ ਹੋਰ ਮੈਂਬਰਾਂ ਜੈਰਾਮ ਰਮੇਸ਼, ਮਨੀਸ਼ ਤਿਵਾੜੀ, ਰਾਜੀਵ ਸ਼ੁਕਲਾ ਅਤੇ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਸਰਕਾਰ ਉਤੇ ਬਹਿਸ ਤੋਂ ਭੱਜਣ ਦੇ ਦੋਸ਼ ਲਾਏ ਹਨ।
ਦੇਖੋ ਵੀਡੀਓ-3:
#WATCH | Delhi: Congress MP Manish Tewari says, "... It's very evident that the government doesn't want to run the House. There was no provocation when the House was adjourned yesterday without any ado. There was no provocation today. And again the House has been adjourned for… pic.twitter.com/7HQGAjPi4t
— ANI (@ANI) December 10, 2024
ਉਨ੍ਹਾਂ ਦੀ ਇਹ ਟਿੱਪਣੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਵੱਲੋਂ ਕਾਂਗਰਸ ਅਤੇ ਇਸ ਦੀ ਲੀਡਰਸ਼ਿਪ 'ਤੇ ਅਮਰੀਕੀ ਅਰਬਪਤੀ ਜਾਰਜ ਸੋਰੋਸ ਅਤੇ ਭਾਰਤ ਵਿਰੋਧੀ ਤਾਕਤਾਂ ਨਾਲ ਮਿਲੀਭੁਗਤ ਕਰਨ ਦੇ ਲਾਏ ਗਏ ਦੋਸ਼ਾਂ ਤੋਂ ਬਾਅਦ ਆਈ ਹੈ। ਗ਼ੌਰਤਲਬ ਹੈ ਕਿ ਇਸ ਤੋਂ ਬਾਅਦ ਲੋਕ ਸਭਾ ਵਿਚ ਹੰਗਾਮਾ ਮੱਚ ਗਿਆ ਅਤੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। -ਪੀਟੀਆਈ