ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਹ ਮਿੱਟੀ ਦਾ: ਚੋਣ ਬਠਿੰਡੇ ’ਚ ਤੇ ਪ੍ਰਚਾਰ ਕੈਨੇਡਾ ਤੋਂ...

08:45 AM May 26, 2024 IST
ਬਠਿੰਡਾ ਤੋਂ ਆਜ਼ਾਦ ਉਮੀਦਵਾਰ ਗੁਰਬਰਨ ਸਿੰਘ।

ਚਰਨਜੀਤ ਭੁੱਲਰ
ਮਾਨਸਾ, 25 ਮਈ
ਗੁਰਬਰਨ ਸਿੰਘ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ ਪ੍ਰੰਤੂ ਉਹ ਚੋਣ ਮੁਹਿੰਮ ਕੈਨੇਡਾ ਤੋਂ ਚਲਾ ਰਿਹਾ ਹੈ। ਉਹ ਕੈਨੇਡਾ ਤੋਂ ਨਾਮਜ਼ਦਗੀ ਦਾਖ਼ਲ ਕਰਨ ਆਇਆ ਸੀ ਤੇ ਫਿਰ ਕੈਨੇਡਾ ਪਰਤ ਗਿਆ ਜਿੱਥੋਂ ਉਹ ਆਨਲਾਈਨ ਚੋਣ ਮੁਹਿੰਮ ਚਲਾ ਰਿਹਾ ਹੈ। ਜ਼ਿਲ੍ਹਾ ਮਾਨਸਾ ਦੇ ਪਿੰਡ ਮੋਹਰ ਸਿੰਘ ਵਾਲਾ ਦਾ ਗੁਰਬਰਨ ਸਿੰਘ ਕਰੀਬ ਡੇਢ ਦਹਾਕਾ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ। ਉਸ ਨੇ ਇੰਜਨੀਅਰਿੰਗ ਵਿੱਚ ਪੋਸਟ-ਗਰੈਜੂਏਸ਼ਨ ਕੀਤੀ ਹੈ। ਖ਼ੁਦ ਕੁਆਲਿਟੀ ਕੰਟਰੋਲ ਮੈਨੇਜਰ ਹੈ, ਉਸ ਦੀ ਪਤਨੀ ਬਿਜ਼ਨਸ ਕਰ ਰਹੀ ਹੈ। ਉਸ ਕੋਲ ਕੈਨੇਡਾ ਵਿੱਚ ਕਰੀਬ 8.16 ਕਰੋੜ ਰੁਪਏ ਦੀ ਸੰਪਤੀ ਹੈ ਤੇ 3.73 ਕਰੋੜ ਰੁਪਏ ਦਾ ਕਰਜ਼ ਵੀ ਹੈ। ਉਹ ਆਮ ਆਦਮੀ ਪਾਰਟੀ ਦਾ ਪੁਰਾਣਾ ਹਮਾਇਤੀ ਹੈ ਪਰ ਉਸ ਦਾ ‘ਆਪ’ ਤੋਂ ਅਕੇਵਾਂ ਸਾਫ਼ ਝਲਕਦਾ ਹੈ। ਐਡਮਿੰਟਨ ਰਹਿ ਰਹੇ ਗੁਰਬਰਨ ਸਿੰਘ ਵੱਲੋਂ ਰੋਜ਼ਾਨਾ ਸੋਸ਼ਲ ਮੀਡੀਆ ’ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਜਦੋਂ ਇਸ ਉਮੀਦਵਾਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ‘ਸਾਡੇ ਵੀ ਆਪਣੀ ਮਿੱਟੀ ਪ੍ਰਤੀ ਕੁਝ ਦਰਦ ਨੇ। ਜਦੋਂ ਮੌਜੂਦਾ ਸਿਆਸੀ ਮਾਹੌਲ ਦੇਖਦੇ ਹਾਂ ਤਾਂ ਚੀਸ ਪੈਂਦੀ ਹੈ।’ ਉਹ ਸੁਆਲ ਕਰਦਾ ਹੈ ਕਿ ਮਾਨਸਾ ਵਿੱਚ ਅੱਜ ਤੱਕ ਪੁਰਾਣੇ ਸੰਸਦ ਮੈਂਬਰਾਂ ਨੇ ਕਿੰਨੇ ਕੁ ਪ੍ਰਾਜੈਕਟ ਲਿਆਂਦੇ?
ਉਸ ਦਾ ਕਹਿਣਾ ਹੈ ਕਿ ਏਮਸ ਦੀ ਲੋੜ ਤਾਂ ਮੌੜ ਜਾਂ ਮਾਨਸਾ ਕੈਂਚੀਆਂ ’ਚ ਬਣਾਏ ਜਾਣ ਦੀ ਸੀ ਪ੍ਰੰਤੂ ਹੁਕਮਰਾਨਾਂ ਨੇ ਆਪਣੇ ਇਲਾਕੇ ਵਿੱਚ ਬਣਾ ਲਿਆ। ਇਹ ਪੁੱਛਣ ’ਤੇ ਕਿ ਕੈਨੇਡਾ ਤੋਂ ਪ੍ਰਚਾਰ ਕਰ ਕੇ ਕਿਵੇਂ ਕਾਮਯਾਬ ਹੋਵੋਗੇ, ਉਹ ਆਖਦਾ ਹੈ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਅਸੈਂਬਲੀ ਵਿੱਚ ਬੰਬ ਅੰਗਰੇਜ਼ ਸਰਕਾਰ ਨੂੰ ਜਗਾਉਣ ਵਾਸਤੇ ਸੁੱਟਿਆ ਸੀ। ਇਸੇ ਤਰ੍ਹਾਂ ਉਹ ਕਾਗ਼ਜ਼ ਦਾਖ਼ਲ ਕਰ ਕੇ ਸੁੱਤਿਆਂ ਨੂੰ ਜਗਾਉਣਾ ਚਾਹੁੰਦਾ ਹੈ।

Advertisement

ਪੜ੍ਹੇ-ਲਿਖੇ ਲੋਕਾਂ ਤੋਂ ਮਿਲ ਰਹੀ ਹੈ ਹਮਾਇਤ

ਗੁਰਬਰਨ ਸਿੰਘ ਦੱਸਦਾ ਹੈ ਕਿ ਉਸ ਨੂੰ ਪੜ੍ਹੇ-ਲਿਖਿਆਂ ਦੀ ਹਮਾਇਤ ਮਿਲ ਰਹੀ ਹੈ। ਉਹ ਤਾਂ ਇੱਕ ਚਿਣਗ ਲਾਉਣਾ ਚਾਹੁੰਦਾ ਹੈ। ‘ਆਪ’ ਬਾਰੇ ਆਖਦਾ ਹੈ ਕਿ ਇਸ ਪਾਰਟੀ ਨੇ ਲੋਕਾਂ ਦੀਆਂ ਉਮੀਦਾਂ ਵੱਧ ਜਗਾ ਦਿੱਤੀਆਂ ਪਰ ਉਸ ਹਿਸਾਬ ਨਾਲ ਕੀਤਾ ਕੁਝ ਨਹੀਂ। ਸਿਆਸਤਦਾਨ ਕੁਰਸੀ ਲੈਣ ਮਗਰੋਂ ਰੱਬ ਬਣ ਕੇ ਬੈਠ ਜਾਂਦੇ ਹਨ। ਉਹ ਆਖਦਾ ਹੈ ਕਿ ਇੱਛਾ ਹੈ ਕਿ ਪੰਜਾਬ ਵਿੱਚ ਇੱਕ ਮਜ਼ਬੂਤ ਖੇਤਰੀ ਪਾਰਟੀ ਬਣੇ ਜੋ ਲੋਕਾਂ ਦੇ ਨੇੜੇ ਹੋਵੇ ਅਤੇ ਪੰਜਾਬ ਦੀ ਤਰੱਕੀ ਲਈ ਕੰਮ ਕਰੇ। ਗੁਰਬਰਨ ਸਿੰਘ ਨਾ ਚੰਦਾ ਇਕੱਠਾ ਕਰ ਰਿਹਾ ਹੈ, ਨਾ ਪਿੰਡਾਂ ਤੇ ਸ਼ਹਿਰਾਂ ਵਿੱਚ ਪੋਲਿੰਗ ਬੂਥ ਲਾਉਣ ਦਾ ਇੱਛੁਕ ਹੈ। ਉਸ ਦੀ ਨਿਰਭਰਤਾ ਸਿਰਫ਼ ਆਨਲਾਈਨ ਚੋਣ ਪ੍ਰਚਾਰ ’ਤੇ ਹੈ। ਇਸ ਲਿਹਾਜ਼ ਨਾਲ ਗੁਰਬਰਨ ਸਿੰਘ ਸਭ ਤੋਂ ਘੱਟ ਚੋਣ ਖ਼ਰਚੇ ਵਾਲਾ ਉਮੀਦਵਾਰ ਹੋ ਸਕਦਾ ਹੈ।

Advertisement
Advertisement
Advertisement