ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਚਾਰ ਬੱਚਿਆਂ ਦੀ ਮਾਂ ਦੇ ਭਾਰਤ ਪਹੁੰਚਣ ਦਾ ਇਕਮਾਤਰ ਕਾਰਨ ਪਿਆਰ’

07:45 AM Jul 18, 2023 IST
**EDS: COMBO IMAGE TO GO WITH STORY** Karachi: Combo picture shows identity card (L) of Seema Ghulam Haider, a Pakistani mother of four, who sneaked into India to live with a Hindu man, Sachin Meena, whom she befriended through an online game platform and her portrait (R). (PTI Photo)(PTI07_16_2023_000012B)

ਲਾਹੌਰ, 17 ਜੁਲਾਈ
ਪਾਕਿਸਾਤਨ ਦੀਆਂ ਖੁਫੀਆ ਏਜੰਸੀਆਂ ਨੇ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਪਿਆਰ ਹੀ ਉਹ ਇਕਮਾਤਰ ਕਾਰਨ ਹੈ ਜਿਸ ਕਰ ਕੇ ਚਾਰ ਬੱਚਿਆਂ ਦੀ ਮਾਂ ਇਕ ਹਿੰਦੂ ਵਿਅਕਤੀ ਨਾਲ ਰਹਿਣ ਵਾਸਤੇ ਭਾਰਤ ਪਹੁੰਚ ਗਈ। ਅੱਜ ਇਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ। ਭਾਰਤੀ ਨੌਜਵਾਨ ਨਾਲ ਪਾਕਿਸਤਾਨੀ ਮਹਿਲਾ ਦੀ ਦੋਸਤੀ ਇਕ ਆਨਲਾਈਨ ਖੇਡ ਪਲੈਟਫਾਰਮ ਰਾਹੀਂ ਹੋਈ ਸੀ।
ਸਿੰਧ ਪ੍ਰਾਂਤ ਦੇ ਕਰਾਚੀ ਦੀ ਸੀਮਾ ਗ਼ੁਲਾਮ ਹੈਦਰ ਤੇ ਭਾਰਤ ਵਿੱਚ ਰਹਿਣ ਵਾਲਾ ਸਚਨਿ ਮੀਣਾ 2019 ਵਿੱਚ ਪਬਜੀ ਖੇਡਦੇ ਸਮੇਂ ਸੰਪਰਕ ਵਿੱਚ ਆਏ ਸਨ ਅਤੇ ਵੱਖ-ਵੱਖ ਦੇਸ਼ਾਂ ਵਿੱਚ 1300 ਕਿਲੋਮੀਟਰ ਤੋਂ ਵੱਧ ਦੂਰ ਰਹਿਣ ਵਾਲੇ ਇਨ੍ਹਾਂ ਦੋਹਾਂ ਵਿਚਾਲੇ ਇਕ ਪ੍ਰੇਮ ਕਹਾਣੀ ਸ਼ੁਰੂ ਹੋ ਗਈ।
ਉੱਤਰ ਪ੍ਰਦੇਸ਼ ਪੁਲੀਸ ਮੁਤਾਬਕ 30 ਸਾਲਾ ਸੀਮਾ ਤੇ 22 ਸਾਲਾ ਸਚਨਿ ਦਿੱਲੀ ਕੋਲ ਗਰੇਟਰ ਨੋਇਡਾ ਦੇ ਰਬੂਪੁਰਾ ਇਲਾਕੇ ਵਿੱਚ ਰਹਿੰਦੇ ਹਨ ਜਿੱਥੇ ਸਚਨਿ ਕਰਿਆਨੇ ਦੀ ਦੁਕਾਨ ਕਰਦਾ ਹੈ। ਸਥਾਨਕ ਉਰਦੂ ਰੋਜ਼ਾਨਾ ‘ਜੰਗ’ ਨੇ ਪਾਕਿਸਤਾਨੀ ਖੁਫੀਆ ਏਜੰਸੀਆਂ ਦੀ ਇਕ ਰਿਪੋਰਟ ਦੇ ਹਵਾਲੇ ਨਾਲ ਕਿਹਾ, ‘‘ਪਾਕਿਸਤਾਨੀ ਮਹਿਲਾ ਸੀਮਾ ਹੈਦਰ ਨੇ ਸਿਰਫ ਪਿਆਰ ਕਰ ਕੇ ਇਕ ਭਾਰਤੀ ਵਿਅਕਤੀ (ਸਚਨਿ ਮੀਣਾ) ਨਾਲ ਵਿਆਹ ਕਰਨ ਵਾਸਤੇ ਦੇਸ਼ ਛੱਡਿਆ, ਕਿਉਂ ਕਿ ਅਜੇ ਤੱਕ ਕੋਈ ਹੋਰ ਕਾਰਨ ਜਾਂ ਮਕਸਦ ਸਾਹਮਣੇ ਨਹੀਂ ਆਇਆ ਹੈ।’’ ਖ਼ਬਰ ਵਿੱਚ ਕਿਹਾ ਗਿਆ ਹੈ, ‘‘ਪਾਕਿਸਤਾਨੀ ਖੁਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਸੀਮਾ ਦੇ ਦੇਸ਼ ਛੱਡਣ ਦਾ ਹਿੰਦੂ ਭਾਰਤੀ ਵਿਅਕਤੀ ਨਾਲ ਪਿਆਰ ਤੋਂ ਇਲਾਵਾ ਕੋਈ ਹੋਰ ਕਾਰਨ ਨਜ਼ਰ ਨਹੀਂ ਆਉਂਦਾ ਹੈ। ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਗਈ ਹੈ।’’
ਸੀਮਾ ਨੂੰ ਸੱਤ ਸਾਲ ਤੋਂ ਘੱਟ ਉਮਰ ਦੇ ਆਪਣੇ ਚਾਰ ਬੱਚਿਆਂ ਸਮੇਤ ਨੇਪਾਲ ਦੇ ਰਸਤੇ ਤੋਂ ਬਨਿਾਂ ਵੀਜ਼ਾ ਨਾਜਾਇਜ਼ ਤੌਰ ’ਤੇ ਭਾਰਤ ’ਚ ਦਾਖਲ ਹੋਣ ਦੇ ਦੋਸ਼ ਹੇਠ 4 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਚਨਿ ਨੂੰ ਨਾਜਾਇਜ਼ ਪਰਵਾਸੀਆਂ ਨੂੰ ਸ਼ਰਨ ਦੇਣ ਕਰ ਕੇ ਜੇਲ੍ਹ ਵਿੱਚ ਪਾ ਦਿੱਤਾ ਗਿਆ ਸੀ। ਬਾਅਦ ਵਿੱਚ ਦੋਹਾਂ ਨੂੰਜ਼ਮਾਨਤ ਤੋਂ ਰਿਹਾਅ ਕਰ ਦਿੱਤਾ ਗਿਆ। -ਪੀਟੀਆਈ

Advertisement

ਯੂਪੀ ਪੁਲੀਸ ਦੇ ਅਤਿਵਾਦ ਵਿਰੋਧੀ ਦਸਤੇ ਵੱਲੋਂ ਸੀਮਾ ਕੋਲੋਂ ਪੁੱਛ-ਪੜਤਾਲ

ਨੋਇਡਾ: ਉੱਤਰ ਪ੍ਰਦੇਸ਼ ਪੁਲੀਸ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਅੱਜ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ, ਉਸ ਦੇ ਭਾਰਤੀ ਸਾਥੀ ਸਚਨਿ ਮੀਣਾ ਤੇ ਉਸ ਦੇ ਪਿਤਾ ਨੇਤਰ ਪਾਲ ਸਿੰਘ ਕੋਲੋਂ ਪੁੱਛ-ਪੜਤਾਲ ਕੀਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉੱਤਰ ਪ੍ਰਦੇਸ਼ ਏਟੀਐੱਸ ਵੱਲੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਇਕ ਸ਼ੱਕੀ ਏਜੰਟ ਨੂੰ ਗੁਆਂਢੀ ਦੇਸ਼ ’ਚ ਬੈਠੇ ਆਪਣੇ ਆਕਾਵਾਂ ਨੂੰ ਰੱਖਿਆ ਟਿਕਾਣਿਆਂ ਬਾਰੇ ਅਹਿਮ ਜਾਣਕਾਰੀ ਦੇਣ ਦੇ ਦੋਸ਼ ਹੇਠ ਲਖਨਊ ਤੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਇਕ ਦਨਿ ਬਾਅਦ ਇਹ ਘਟਨਾਕ੍ਰਮ ਸਾਹਮਣੇ ਆਇਆ ਹੈ। ਏਟੀਐੱਸ ਵੱਲੋਂ ਪਾਕਿਸਤਾਨੀ ਮਹਿਲਾ ਕੋਲੋਂ ਪੁੱਛਗਿਛ ਅਜਿਹੇ ਸਮੇਂ ’ਚ ਕੀਤੀ ਗਈ ਹੈ ਜਦੋਂ ਗਰੇਟਰ ਨੋਇਡਾ ’ਚ ਇਕ ਸੱਜੇ ਪੱਖੀ ਜਥੇਬੰਦੀ ਨੇ ਧਮਕੀ ਦਿੱਤੀ ਹੈ ਕਿ ਜੇਕਰ ਆਪਣੇ ਚਾਰ ਬੱਚਿਆਂ ਨਾਲ ਨਾਜਾਇਜ਼ ਤੌਰ ’ਤੇ ਭਾਰਤ ’ਚ ਦਾਖਲ ਹੋਣ ਵਾਲੀ ਸੀਮਾ ਹੈਦਰ ਨੂੰ 72 ਘੰਟਿਆਂ ਦੇ ਅੰਦਰ ਦੇਸ਼ ਤੋਂ ਬਾਹਰ ਨਾ ਕੱਢਿਆ ਗਿਆ ਤਾਂ ਉਹ ਵਿਰੋਧ ਪ੍ਰਦਰਸ਼ਨ ਕਰਨਗੇ। ਇਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੀਮਾ ਹੈਦਰ ਕੋਲੋਂ ਅੱਜ ਏਟੀਐੱਸ ਨੇ ਪੁੱਛਗਿਛ ਕੀਤੀ ਹੈ ਅਤੇ ਸਥਾਨਕ ਪੁਲੀਸ ਇਸ ਵਿੱਚ ਸ਼ਾਮਲ ਨਹੀਂ ਸੀ। -ਪੀਟੀਆਈ

Advertisement
Advertisement
Tags :
‘ਚਾਰਇਕਮਾਤਰਕਾਰਨਪਹੁੰਚਣਪਿਆਰਬੱਚਿਆਂਭਾਰਤ:
Advertisement