ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੂਈਸ ਖੁਰਸ਼ੀਦ ਤੇ ਦੋ ਹੋਰਾਂ ਨੇ ਕੇਂਦਰੀ ਫੰਡਾਂ ’ਚ ‘ਗਬਨ’ ਕੀਤਾ: ਈਡੀ

07:21 AM Mar 05, 2024 IST

ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਦੋਸ਼ ਲਾਇਆ ਕਿ ਸੀਨੀਅਰ ਕਾਂਗਰਸ ਆਗੂ ਸਲਮਾਨ ਖੁਰਸ਼ੀਦ ਦੀ ਪਤਨੀ ਲੂਈਸ ਖੁਰਸ਼ੀਦ ਅਤੇ ਦੋ ਹੋਰਾਂ ਨੇ ਵਿਸ਼ੇਸ਼ ਤੌਰ ’ਤੇ ਵਿਕਲਾਂਗ ਵਿਅਕਤੀਆਂ ਲਈ ਚਲਾਏ ਜਾਂਦੇ ਇੱਕ ਟਰੱਸਟ ਰਾਹੀਂ ਆਪਣੇ ਨਿੱਜੀ ਲਾਭ ਲਈ ਕੇਂਦਰ ਸਰਕਾਰ ਦੇ ਫੰਡ ਵਿੱਚ 71.50 ਲੱਖ ਰੁਪਏ ਦਾ ‘ਗਬਨ’ ਕੀਤਾ ਹੈ। ਸੰਘੀ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਯੂਪੀ ਦੇ ਫਰੁਖ਼ਾਬਾਦ ਜ਼ਿਲ੍ਹੇ ਵਿੱਚ ਸਥਿਤ 15 ਖੇਤੀਬਾੜੀ ਪਲਾਟਾਂ ਅਤੇ ਡਾ. ਜ਼ਾਕਿਰ ਹੁਸੈਨ ਮੈਮੋਰੀਅਲ ਟਰੱਸਟ ਦੀ ਕੁੱਝ ਬੈਂਕ ਜਮ੍ਹਾਂ ਰਾਸ਼ੀ ਨੂੰ ਅਸਥਾਈ ਤੌਰ ’ਤੇ ਕੁਰਕ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਕੁਰਕ ਕੀਤੇ ਗਏ ਪਲਾਟਾਂ ਦੀ ਕੀਮਤ 29.51 ਲੱਖ ਰੁਪਏ ਅਤੇ ਟਰੱਸਟ ਦੇ ਚਾਰ ਬੈਂਕ ਖਾਤਿਆਂ ਤੋਂ ਕੁਰਕ ਰਕਮ 16.41 ਲੱਖ ਰੁਪਏ ਹੈ। -ਪੀਟੀਆਈ

Advertisement

Advertisement