ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਨਸੀਆਰ ਦੇ ਕਈ ਹਲਕਿਆਂ ’ਚ ਮੁੜ ਕਮਲ ਖਿੜਿਆ

10:25 AM Oct 09, 2024 IST
ਫਰੀਦਾਬਾਦ ਦੇ ਬਲਭਗੜ੍ਹ ਹਲਕੇ ਤੋਂ ਜੇਤੂ ਉਮੀਦਵਾਰ ਮੂਲ ਚੰਦ ਸ਼ਰਮਾ ਰੋਡ ਸ਼ੋਅ ਕਰਦੇ ਹੋਏ। -ਫੋਟੋ: ਪੀਟੀਆਈ

ਕੁਲਵਿੰਦਰ ਕੌਰ
ਫਰੀਦਾਬਾਦ, 8 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਫਿਰ ਐੱਨਸੀਆਰ ਦੇ ਕਈ ਹਲਕਿਆਂ ’ਚ ਮੁੜ ਕਮਲ ਦਾ ਫੁੱਲ ਖਿੜਿਆ ਅਤੇ ਭਾਜਪਾ ਨੇ ਤੀਜੀ ਵਾਰ ਲਗਾਤਾਰ ਵਿਰੋਧੀ ਧਿਰ ਕਾਂਗਰਸ, ਜੇਜੇਪੀ, ਇਨੈਲੋ ਤੇ ‘ਆਪ’ ਨੂੰ ਪਛਾੜਿਆ। ਹਾਲਾਂਕਿ ਕੁੱਝ ਹਲਕਿਆਂ ’ਚ ਭਾਜਪਾ ਨੂੰ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪਿਆ ਤੇ ਕਾਂਗਰਸ ਨੇ ਪਲਵਲ ਤੇ ਗੁਰੂਗ੍ਰਾਮ ਵਿੱਚ ਸੀਟਾਂ ਜਿੱਤੀਆਂ। ਬੱਲਭਗੜ੍ਹ ਵਰਗੇ ਹਲਕੇ ਵਿੱਚ ਸ਼ਾਰਦਾ ਰਾਠੌਰ ਨੇ ਆਜ਼ਾਦ ਉਮੀਦਵਾਰ ਵੱਜੋਂ ਕਾਂਗਰਸੀ ਵੋਟ ਬੈਂਕ ਵਿੱਚ ਸੰਨ੍ਹ ਲਾਈ। ਇੱਥੋਂ ਭਾਜਪਾ ਦੇ ਮੌਜੂਦਾ ਵਿਧਾਇਕ ਮੂਲ ਚੰਦ (61800) ਸ਼ਰਮਾ ਸ਼ਾਰਦਾ ਰਾਠੌਰ ਤੋਂ (44000 ਵੋਟਾਂ) ਜੇਤੂ ਰਹੇ। ਫਰੀਦਾਬਾਦ ਜ਼ਿਲ੍ਹੇ ਦੇ 6 ਹਲਕਿਆਂ ’ਚੋਂ 5 ਉਪਰ ਭਾਜਪਾ ਜਿੱਤੀ ਜਦੋਂ ਕਿ ਇੱਕ ਸੀਟ ਕਾਂਗਰਸ ਦੇ ਖਾਤੇ ਵਿੱਚ ਗਈ ਅਤੇ ਜੇਜੇਪੀ, ਇਨੈਲੋ, ‘ਆਪ’ ਦੇ ਉਮੀਦਵਾਰਾਂ ਦਾ ਪ੍ਰਦਰਸ਼ਨ ਬੇਹੱਦ ਹਲਕਾ ਰਿਹਾ। ਇਸ ਵਾਰ ਨੀਰਜ ਸ਼ਰਮਾ (ਐਨਆਈਟੀ ਫਰੀਦਾਬਾਦ) ਦੀ ਸ਼ਰਮਨਾਕ ਹਾਰ ਹੋਈ ਤੇ ਕਾਂਗਰਸ ਦੇ ਰਘੁਬੀਰ ਤੇਵਤੀਆ ਨੇ ਨਵੇਂ ਹਲਕੇ (ਪ੍ਰਿਥਲਾ) ਤੋਂ ਜਿੱਤ ਪ੍ਰਾਪਤ ਕੀਤੀ। ਰਘੁਬੀਰ ਤੇਵਤੀਆ ਨੇ 69958 ਵੋਟਾਂ ਲੈ ਕੇ ਭਾਜਪਾ ਉਮੀਦਵਾਰ ਟੇਕ ਚੰਦ ਸ਼ਰਮਾ (49579 ) ਨੂੰ ਹਰਾਇਆ। ਬੜਖਲ ਤੋਂ ਭਾਜਪਾ ਉਮੀਦਵਾਰ ਧਨੇਸ਼ ਅਦੱਲਖਾ ਨੇ (79476) ਕਾਂਗਰਸ ਦੇ ਵਿਜੈ ਪ੍ਰਤਾਪ ਸਿੰਘ (73295 ਵੋਟਾਂ) ਨੂੰ 6181 ਵੋਟਾਂ ਨਾਲ ਹਰਾਇਆ। ਫਰੀਦਾਬਾਦ ਤੋਂ ਭਾਜਪਾ ਦੇ ਵਿਪੁਲ ਗੋਇਲ (93600 ਵੋਟਾਂ) ਨੇ ਕਾਂਗਰਸ ਦੇ ਲਖਨ ਪਾਲ ਸਿੰਗਲਾ (45300) ਨੂੰ ਮਾਤ ਦਿੱਤੀ। ਐਨਆਈਟੀ ਤੋਂ ਸਤੀਸ਼ ਕੁਮਾਰ ਫਾਗਨਾ ਵੋਟਾਂ 919900 ਲੈ ਕੇ ਨੀਰਜ ਨੂੰ ਹਰਾਇਆ। ਪਲਵਲ ਤੋਂ ਭਾਜਪਾ ਦੇ ਗੌਰਵ ਗੌਤਮ (109200) ਨੇ ਕਾਂਗਰਸ ਦੇ ਕਰਨ ਦਲਾਲ (75513) ) ਨੂੰ ਹਰਾਇਆ। ਹੋਡਲ ਤੋਂ ਭਾਜਪਾ ਦੇ ਹਰਿੰਦਰ ਸਿੰਘ (68865 ਵੋਟਾਂ) ਨੇ ਕਾਂਗਰਸ ਦੇ ਉਦੈ ਭਾਨ (66270 ਵੋਟਾਂ) ਨੂੰ, ਤਿਗਾਂਵ ਤੋਂ ਭਾਜਪਾ ਦੇ ਰਾਜੇਸ਼ ਨਾਗਰ ( 94229 ) ਨੇ ਕਾਂਗਰਸ ਤੋਂ ਬਾਗ਼ੀ ਹੋਏ ਲਲਿਤ ਨਾਗਰ (56800 ਵੋਟਾਂ) ਨੂੰ ਹਰਾਇਆ।
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਜ਼ਿਲ੍ਹਾ ਕੁਰੂਕਸ਼ੇਤਰ ਦੇ ਚਾਰੋਂ ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਦੀ ਗਿਣਤੀ ਸ਼ਾਂਤਮਈ ਸਿਰੇ ਚੜ੍ਹ ਗਈ। ਲਾਡਵਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਨਾਇਬ ਸਿੰਘ 16054 ਵੋਟਾਂ ਨਾਲ ਜੇਤੂ ਰਹੇ। ਥਾਨੇਸਰ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਸ਼ੋਕ ਅਰੋੜਾ 3234 ਵੋਟਾਂ ਨਾਲ, ਪਿਹੋਵਾ ਵਿਧਾਨ ਸਭਾ ਹਲਕ ਤੋਂ ਕਾਂਗਰਸੀ ਉਮੀਦਵਾਰ ਮਨਦੀਪ ਚੱਠਾ 6553 ਅਤੇ ਸ਼ਾਹਬਾਦ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਮ ਕਰਨ 6441 ਵੋਟਾਂ ਨਾਲ ਜੇਤੂ ਰਹੇ। ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ ਨੇ ਦੱਸਿਆ ਕਿ ਲਾਡਵਾ ਤੇ ਸ਼ਾਹਬਾਦ ਵਿਧਾਨ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਕਮਿਊਨਟੀ ਹਾਲ ਵਿਚ ਕੀਤੀ ਗਈ ਤੇ ਪਿਹੋਵਾ ਤੇ ਥਾਨੇਸਰ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਸ਼ੂਟਿੰਗ ਹਾਲ ਵਿਚ ਕੀਤੀ ਗਈ। ਥਾਨੇਸਰ ਤੋਂ ਕਾਂਗਰਸੀ ਉਮੀਦਵਾਰ ਅਸ਼ੋਕ ਅਰੋੜਾ ਨੂੰ 70076 ਤੇ ਭਾਜਪਾ ਦੇ ਸੁਭਾਸ਼ ਸੁਧਾ ਨੂੰ 66833 ਵੋਟਾਂ ਪਈਆਂ। ਲਾਡਵਾ ਹਲਕੇ ਤੋਂ ਭਾਜਪਾ ਉਮੀਦਵਾਰ ਨਾਇਬ ਸਿੰਘ ਨੂੰ 70177 ਤੇ ਕਾਂਗਰਸ ਦੇ ਮੇਵਾ ਸਿੰਘ ਨੂੰ 54123 ਵੋਟਾਂ ਪਈਆਂ। ਸ਼ਾਹਬਾਦ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਮ ਕਰਨ ਨੂੰ 61050 ਤੇ ਭਾਜਪਾ ਦੇ ਸੁਭਾਸ਼ ਕਲਸਾਣਾ ਨੂੰ 54609 ਪਈਆਂ। ਇਸ ਤੋਂ ਇਲਾਵਾ ਪਿਹੋਵਾ ਤੋਂ ਕਾਂਗਰਸ ਦੇ ਮਨਦੀਪ ਚੱਠਾ ਨੂੰ 64548, ਜਦੋਂ ਕਿ ਭਾਜਪਾ ਦੇ ਜੈ ਭਗਵਾਨ ਨੂੰ 57995 ਵੋਟਾਂ ਪਈਆਂ। ਸਬੰਧਿਤ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਨੇ ਚਾਰ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਸੌਂਪੇ।

Advertisement

ਜੀਂਦ ਜ਼ਿਲ੍ਹੇ ਵਿੱਚ ਭਾਜਪਾ ਦੇ ਚਾਰ ਤੇ ਕਾਂਗਰਸ ਦਾ ਇਕ ਉਮੀਦਵਾਰ ਜੇਤੂ

ਜੀਂਦ (ਮਹਾਂਵੀਰ ਮਿੱਤਲ): ਜੀਂਦ ਦੇ ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਹਲਕਿਆਂ ’ਚ ਵੋਟਾਂ ਦੀ ਗਿਣਤੀ ਦਾ ਕੰਮ ਸ਼ਾਂਤਮਈ ਸਿਰੇ ਚੜ੍ਹ ਗਿਆ। ਜਾਣਕਾਰੀ ਅਨੁਸਾਰ ਵੋਟਾਂ ਦੀ ਗਿਣਤੀ ਪ੍ਰਕਿਰਿਆ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਤੇ ਪ੍ਰਸ਼ਾਸਨ ਨੇ ਸਵੇਰੇ 5 ਵਜੇ ਗਿਣਤੀ ਅਮਲੇ ਨੂੰ ਮੇਜ਼ ਅਲਾਟ ਕਰ ਦਿੱਤੇ ਸਨ। ਜੀਂਦ ਜ਼ਿਲ੍ਹੇ ’ਚ ਕੁੱਲ 10,27,123 ਵੋਟਾਂ ’ਚੋਂ 7,41,308 ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। ਅੱਜ ਚੋਣ ਨਤੀਜਿਆਂ ’ਚ ਜੀਂਦ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ. ਕ੍ਰਿਸ਼ਨ ਮਿੱਢਾ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਮਹਾਂਵੀਰ ਗੁਪਤਾ ਨੂੰ 15,860 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਕ੍ਰਿਸ਼ਨ ਮਿੱਢਾ ਨੇ 68,920 ਵੋਟਾਂ, ਜਦੋਂ ਕਿ ਕਾਂਗਰਸ ਦੇ ਉਮੀਦਵਾਰ ਮਹਾਂਵੀਰ ਗੁਪਤਾ ਨੇ 53,060 ਵੋਟਾਂ ਲਈਆਂ। ਇਸੇ ਤਰ੍ਹਾਂ ਜੁਲਾਨਾ ਵਿਧਾਨ ਸਭਾ ਹਲਕੇ ’ਚ ਕਾਂਗਰਸ ਦੀ ਉਮੀਦਵਾਰ ਤੇ ਖਿਡਾਰੀ ਵਿਨੇਸ਼ ਫੌਗਾਟ ਨੇ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਕੈਪਟਨ ਯੋਗੇਸ਼ ਕੁਮਾਰ ਨੂੰ 6,015 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਫੌਗਾਟ ਨੇ 65,080 ਵੋਟਾਂ, ਜਦੋਂਕਿ ਭਾਜਪਾ ਦੇ ਉਮੀਦਵਾਰ ਕੈਪਟਨ ਯੋਗੇਸ਼ ਕੁਮਾਰ ਨੂੰ 59,015 ਪਈਆਂ। ਸਫੀਦੋਂ ਹਲਕੇ ਵਿੱਚ ਭਾਜਪਾ ਦੇ ਉਮੀਦਵਾਰ ਰਾਮ ਕੁਮਾਰ ਗੌਤਮ ਨੇ ਆਪਣੇ ਕਾਂਗਰਸ ਉਮੀਦਵਾਰ ਸੁਭਾਸ਼ ਗਾਂਗੋਲੀ ਤੋਂ 4,037 ਵੋਟਾਂ ਲੈ ਕੇ ਜਿੱਤ ਦਰਜ ਕੀਤੀ। ਰਾਮ ਕੁਮਾਰ ਗੌਤਮ ਨੇ 58,983 ਅਤੇ ਕਾਂਗਰਸ ਦੇ ਉਮੀਦਵਾਰ ਸੁਭਾਸ਼ ਗਾਂਗੋਲੀ ਨੇ 54, 946 ਵੋਟਾਂ ਪ੍ਰਾਪਤ ਕੀਤੀਆਂ। ਉਚਾਨਾ ਵਿਧਾਨ ਸਭਾ ਹਲਕੇ ’ਚ ਭਾਜਪਾ ਉਮੀਦਵਾਰ ਦੇਵਿੰਦਰ ਅੱਤਰੀ ਕਾਂਗਰਸ ਦੇ ਉਮੀਦਵਾਰ ਬਰਜਿੰਦਰ ਸਿੰਘ ਤੋਂ ਸਿਰਫ਼ 221 ਵੋਟਾਂ ਦੇ ਫਰਕ ਨਾਲ ਜਿੱਤੇ। ਇੱਥੇ ਦੇਵਿੰਦਰ ਅੱਤਰੀ ਨੂੰ 45,945 ਵੋਟਾਂ, ਜਦੋਂਕਿ ਬਰਜਿੰਦਰ ਸਿੰਘ ਨੂੰ 45,724 ਵੋਟਾਂ ਮਿਲੀਆਂ। ਨਰਵਾਣਾ ’ਚ ਭਾਜਪਾ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਆਪਣੇ ਕਾਂਗਰਸ ਦੇ ਵਿਰੋਧੀ ਉਮੀਦਵਾਰ ਸਤਿਵੀਰ ਦਬਲੈਨ ਨੂੰ 11,499 ਵੋਟਾਂ ਦੇ ਫਰਕ ਨਾਲ ਹਰਾਇਆ। ਇੱਥੇ ਭਾਜਪਾ ਦੇ ਉਮੀਦਵਾਰ ਕ੍ਰਿਸ਼ਨ ਕੁਮਾਰ ਬੇਦੀ ਨੇ 59,474 ਅਤੇ ਕਾਂਗਰਸ ਉਮੀਦਵਾਰ ਸਤਿਵੀਰ ਦਬਲੈਨ ਨੇ 47, 975 ਵੋਟਾਂ ਮਿਲੀਆਂ। ਜ਼ਿਲ੍ਹੇ ਵਿੱਚ ਭਾਜਪਾ ਉਮੀਦਵਾਰਾਂ ਦੀ ਜਿੱਤ ਨਾਲ ਜਸ਼ਨ ਦਾ ਮਾਹੌਲ ਹੈ।

ਨਰਾਇਣਗੜ੍ਹ ਤੋਂ ਕਾਂਗਰਸੀ ਦੀ ਸ਼ੈਲੀ ਚੌਧਰੀ ਦੂਜੀ ਵਾਰ ਜੇਤੂ

ਨਰਾਇਣਗੜ੍ਹ (ਫਰਿੰਦਰਪਾਲ ਗੁਲਿਆਣੀ): ਨਰਾਇਣਗੜ੍ਹ ਤੋਂ ਕਾਂਗਰਸ ਦੀ ਉਮੀਦਵਾਰ ਸ਼ੈਲੀ ਚੌਧਰੀ 15094 ਵੋਟਾਂ ਦੇ ਫਰਕ ਨਾਲ ਜਿੱਤ ਗਈ ਹੈ। ਹਲਕੇ ਵਿੱਚ ਸ਼ੈਲੀ ਚੌਧਰੀ ਨੂੰ 62,180 ਵੋਟ ਤੇ ਭਾਜਪਾ ਦੇ ਡਾਕਟਰ ਪਵਨ ਸੈਣੀ ਨੂੰ 47,086 ਅਤੇ ਬਸਪਾ ਇਨੈਲੋ ਦੇ ਉਮੀਦਵਾਰ ਹਰ ਬਿਲਾਸ ਰੱਜੂ ਮਾਜਰਾ ਨੂੰ 27,440 ਵੋਟਾਂ ਪਈਆਂ। ਅੱਜ ਨਾਰਾਇਨਗੜ੍ਹ ਤੋਂ ਜੇਤੂ ਸ਼ੈਲੀ ਚੌਧਰੀ ਦੇ ਘਰ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਵਰਕਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਸ਼ੈਲੀ ਚੌਧਰੀ ਦੂਜੀ ਵਾਰ ਨਰਾਇਣਗੜ੍ਹ ਤੋਂ ਵਿਧਾਇਕ ਬਣਾਉਣ ਤੇ ਹਲਕੇ ਦੀ ਜਨਤਾ ਦਾ ਧੰਨਵਾਦ ਕੀਤਾ।

Advertisement

ਕੈਥਲ ਤੋਂ ਕਾਂਗਰਸ ਦੇ ਆਦਿੱਤਿਆ ਸੁਰਜੇਵਾਲਾ ਜੇਤੂ

ਗੂਹਲਾ ਚੀਕਾ/ਕੈਥਲ (ਪੱਤਰ ਪ੍ਰੇਰਕ): ਹਰਿਆਣਾ ਵਿਧਾਨਸਭਾ ਚੋਣ ਵਿੱਚ ਕੈਥਲ ਜ਼ਿਲ੍ਹੇ ਦੇ ਸਾਰੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਪੂੰਡਰੀ ਵਿਧਾਨ ਸਭਾ ਹਲਕੇ ਤੋਂ ਬੀਜੇਪੀ ਦੇ ਉਮੀਦਵਾਰ ਸਤਪਾਲ ਜਾਂਬਾ ਨੇ 42 ਹਜ਼ਾਰ 805 ਵੋਟ ਲੈ ਕੇ ਜਿੱਤ ਦਰਜ ਕੀਤੀ। ਕੈਥਲ ਵਿਧਾਨਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਆਦਿੱਤਿਆ ਸੁਰਜੇਵਾਲਾ ਨੇ 83 ਹਜ਼ਾਰ 744 ਵੋਟ ਲੈ ਕੇ ਜਿੱਤ ਦਰਜ ਕੀਤੀ। ਕਲਾਇਤ ਤੋਂ ਕਾਂਗਰਸ ਦੇ ਉਮੀਦਵਾਰ ਵਿਕਾਸ ਸਹਾਰਣ ਨੇ ਜਿੱਤ ਪ੍ਰਾਪਤ ਕੀਤੀ। ਇਸ ਪ੍ਰਕਾਰ ਗੂਹਲਾ ਵਿਧਾਨਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਦਵਿੰਦਰ ਹੰਸ ਨੇ ਜਿੱਤ ਦਰਜ ਕੀਤੀ।

Advertisement