Indian air force: ਨੁਕਸਾਨ ਲੜਾਈ ਦਾ ਹਿੱਸਾ ਪਰ ਸਾਰੇ ਪਾਇਲਟ ਸੁਰੱਖਿਅਤ ਪਰਤੇ: ਭਾਰਤੀ ਹਵਾਈ ਸੈਨਾ
08:18 PM May 11, 2025 IST
ਨਵੀਂ ਦਿੱਲੀ, 11 ਮਈ
ਭਾਰਤੀ ਹਵਾਈ ਸੈਨਾ ਨੇ ਅੱਜ ਕਿਹਾ ਕਿ ਨੁਕਸਾਨ ਲੜਾਈ ਦਾ ਇੱਕ ਹਿੱਸਾ ਹੈ ਪਰ ਉਨ੍ਹਾਂ ਦੇ ਸਾਰੇ ਪਾਇਲਟ ਇਸ ਹਫਤੇ ਪਾਕਿਸਤਾਨ ਨਾਲ ਜੰਗ ਤੋਂ ਬਾਅਦ ਘਰ ਸੁਰੱਖਿਅਤ ਪਰਤ ਆਏ ਹਨ। ਇਹ ਜਾਣਕਾਰੀ ਭਾਰਤੀ ਹਵਾਈ ਫੌਜ ਵਲੋਂ ਉਸ ਵੇਲੇ ਦਿੱਤੀ ਗਈ ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਇਸ ਜੰਗ ਵਿੱਚ ਹਵਾਈ ਫੌਜ ਦਾ ਕੀ ਨੁਕਸਾਨ ਹੋਇਆ ਹੈ।
ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਪੰਜ ਭਾਰਤੀ ਜਹਾਜ਼ਾਂ ਨੂੰ ਡੇਗ ਦਿੱਤਾ ਹੈ ਪਰ ਭਾਰਤ ਵੱਲੋਂ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਗਈ। ਦੱਸਣਾ ਬਣਦਾ ਹੈ ਕਿ ਦਹਿਸ਼ਤਗਰਦਾਂ ਵੱਲੋਂ ਪਹਿਲਗਾਮ ਵਿੱਚ 26 ਸੈਲਾਨੀਆਂ ਦੀ ਹੱਤਿਆ ਕਰਨ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਦਹਿਸ਼ਤੀ ਟਿਕਾਣਿਆਂ ’ਤੇ ਫੌਜੀ ਕਾਰਵਾਈ ਕੀਤੀ ਸੀ।
Advertisement
Advertisement
Advertisement