ਐੱਚਡੀਐੱਫਸੀ ਬੈਂਕ ’ਚ ਅੱਗ ਕਾਰਨ ਲੱਖਾਂ ਦਾ ਨੁਕਸਾਨ
07:16 AM Nov 30, 2024 IST
Advertisement
ਪੱਤਰ ਪ੍ਰੇਰਕ
ਤਪਾ ਮੰਡੀ, 29 ਨਵੰਬਰ
ਇਥੇ ਐੱਚਡੀਐੱਫਸੀ ਬੈਂਕ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਸਵੇਰੇ ਆ ਕੇ ਇੱਕ ਚੌਕੀਦਾਰ ਨੇ ਬੈਂਕ ਦਾ ਗੇਟ ਖੋਲ੍ਹਿਆ ਤਾਂ ਬੈਂਕ ਵਿੱਚੋੋਂ ਧੂੰਆਂ ਨਿਕਲ ਰਿਹਾ ਸੀ। ਉਸ ਨੇ ਤੁਰੰਤ ਬੈਂਕ ਮੁਲਾਜ਼ਮਾਂ ਨੂੰ ਜਾਣਕਾਰੀ ਦਿੱਤੀ। ਬੈਂਕ ਕਰਮਚਾਰੀਆਂ ਨੇ ਫਾਇਰ ਬ੍ਰਿਗੇਡ ਸੱਦੀ ਜਿਸ ਨੇ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਹੈ। ਅੱਗ ਨਾਲ ਬੈਂਕ ਦਾ ਐਂਟੀਰੀਅਰ, ਲੈਪਟਾਪ ਅਤੇ ਫਰਨੀਚਰ ਆਦਿ ਨੁਕਸਾਨਿਆ ਗਿਆ। ਬੈਂਕ ਦਾ ਸਿਰਫ ਇੱਕ ਮੇਨ ਗੇਟ ਹੋਣ ਕਾਰਨ ਫਾਇਰ ਬ੍ਰਗੇਡ ਦੇ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਅਤੇ ਅੰਦਰ ਦਾਖਲ ਜਾਣ ਵਿੱਚ ਮੁਸ਼ਕਲ ਆਈ। ਬੈਂਕ ਵਿਚ ਅੱਗ ਲੱਗਣ ਦੀ ਘਟਨਾ ਦੌਰਾਨ ਲੋਕਾਂ ਨੇ ਵੀ ਫਾਇਰ ਬ੍ਰਿਗੇਡ ਅਮਲੇ ਦਾ ਸਾਥ ਦਿੱਤਾ।
Advertisement
Advertisement
Advertisement