For the best experience, open
https://m.punjabitribuneonline.com
on your mobile browser.
Advertisement

ਫੈਕਟਰੀ ਵਿੱਚ ਅੱਗ ਲੱਗਣ ਕਾਰਨ ਲੱੱਖਾਂ ਦਾ ਨੁਕਸਾਨ

07:58 AM Mar 25, 2024 IST
ਫੈਕਟਰੀ ਵਿੱਚ ਅੱਗ ਲੱਗਣ ਕਾਰਨ ਲੱੱਖਾਂ ਦਾ ਨੁਕਸਾਨ
ਨਰੇਲਾ ਇਲਾਕੇ ਵਿੱਚ ਫੈਕਟਰੀ ’ਚੋਂ ਨਿਕਲ ਰਹੀਆਂ ਅੱਗ ਦੀਆਂ ਲਪਟਾਂ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 24 ਮਾਰਚ
ਦਿੱਲੀ ਦੇ ਨਰੇਲਾ ਵਿੱਚ ਅੱਜ ਦੁਪਹਿਰ ਇਕ ਫੈਕਟਰੀ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਇਹ ਘਟਨਾ ਨਰੇਲਾ ਦੇ ਭੋਰਗੜ੍ਹ ਸਨਅਤੀ ਇਲਾਕੇ ਵਿੱਚ ਵਾਪਰੀ। ਅੱਗ ਬੁਝਾਊ ਵਿਭਾਗ ਅਨੁਸਾਰ ਅੱਗ ਬੁਝਾਉਣ ਲਈ ਕੁੱਲ 25 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ। ਅਧਿਕਾਰੀਆਂ ਮੁਤਾਬਕ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਦਿੱਲੀ ਫਾਇਰ ਸਰਵਿਸ ਦੇ ਡਿਪਟੀ ਚੀਫ ਫਾਇਰ ਅਫਸਰ ਐੱਸਕੇ ਦੁਆ ਨੇ ਕਿਹਾ, ‘‘ਸਾਨੂੰ ਰਾਤ 12 ਵਜੇ ਦੇ ਕਰੀਬ ਅੱਗ ਲੱਗਣ ਬਾਰੇ ਸੂਚਨਾ ਮਿਲੀ ਜਸ ਮਗਰੋਂ ਫਾਇਰ ਟੈਂਡਰ ਭੇਜੇ ਗਏ। ਹੁਣ ਅੱਗ ਹੁਣ ਕਾਬੂ ਹੇਠ ਹੈ। ਕੁੱਜ 25-26 ਫਾਇਰ ਟੈਂਡਰਾਂ ਰਾਹੀਂ ਅੱਗ ਬੁਝਾਈ ਗਈ। ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਨਰੇਲਾ ਡੀਐਸਆਈਆਈਡੀਸੀ ਇੰਡਸਟਰੀਅਲ ਏਰੀਆ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ ਜਿਸ ਸਮੇਂ ਅੱਗ ਲੱਗੀ ਉਸ ਸਮੇਂ ਫੈਕਟਰੀ ਵਿੱਚ ਕੋਈ ਮੌਜੂਦ ਨਹੀਂ ਸੀ। ਉਨ੍ਹਾਂ ਕਿਹਾ, ‘‘ਫੈਕਟਰੀ ਵਿੱਚ ਰਾਤ 12 ਵਜੇ ਦੇ ਕਰੀਬ ਅੱਗ ਲੱਗ ਲੱਗੀ। ਫੈਕਟਰੀ ਵਿੱਚ ਜੁੱਤੀਆਂ ਬਣਦੀਆਂ ਹਨ। ਅੱਜ ਦੇ ਦਿਨ ਫੈਕਟਰੀ ਬੰਦ ਰਹਿੰਦੀ ਹੈ ਇਸ ਲਈ ਫੈਕਟਰੀ ਅੰਦਰ ਕੋਈ ਵੀ ਮੌਜੂਦ ਨਹੀਂ ਸੀ। ਸਿਰਫ ਇੱਕ ਗਾਰਡ ਮੌਜੂਦ ਸੀ ਜੋ ਸੁਰੱਖਿਅਤ ਹੈ। ਸਾਨੂੰ ਸ਼ੱਕ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ।’’ -ਏਐੱਨਆਈ

Advertisement

ਦੋਪਹੀਆ ਵਾਹਨਾਂ ਦੇ ਸ਼ੋਅਰੂਪ ਵਿੱਚ ਵੀ ਲੱਗੀ ਅੱਗ

ਨਵੀਂ ਦਿੱਲੀ: ਕੇਂਦਰੀ ਦਿੱਲੀ ਦੇ ਕਰੋਲ ਬਾਗ ਇਲਾਕੇ ਵਿੱਚ ਅੱਜ ਦੋਪਹੀਆ ਵਾਹਨਾਂ ਦੇ ਇੱਕ ਸ਼ੋਅਰੂਮ ਵਿੱਚ ਅੱਗ ਲੱਗ ਗਈ। ਦਿੱਲੀ ਫਾਇਰ ਸਰਵਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਸਾਨੂੰ ਸਵੇਰੇ 10.30 ਵਜੇ ਦੋਪਹੀਆ ਵਾਹਨਾਂ ਦੇ ਸ਼ੋਅਰੂਮ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ। ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।’’ ਅਧਿਕਾਰੀ ਨੇ ਦੱਸਿਆ ਕਿ ਅੱਗ ਬੁਝਾਉਣ ’ਚ ਕਰੀਬ 20 ਮਿੰਟ ਦਾ ਸਮਾਂ ਲੱਗਾ ਅਤੇ ਪੁਲੀਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×