ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ

07:19 AM Jul 06, 2024 IST

ਪੱਤਰ ਪ੍ਰੇਰਕ
ਬਾਘਾ ਪੁਰਾਣਾ, 5 ਜੁਲਾਈ
ਇਥੇ ਇੱਕ ਚੌਲ ਮਿੱਲ ਵਿੱਚ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਮਿਡਾਸ ਐਗਰੋ ਫੂਡ ਨਾਮੀ ਇਹ ਰਾਈਸ ਮਿੱਲ ਮੁੱਦਕੀ ਰੋਡ ਉੱਪਰ ’ਤੇ ਸਥਿਤ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਸਕਿਆ। ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮਿੱਲ ਵਿੱਚ ਬਾਸਮਤੀ ਚੌਲ, ਬਾਰਦਾਨਾ , ਚੌਲਾਂ ਦੀ ਭਰਾਈ ਵਾਲੇ ਕੀਮਤੀ ਪਲਾਸਟਿਕ ਦੇ ਥੈਲੇ ਅਤੇ ਜੂਟ ਬੈਗ ਆਦਿ ਸੜ ਗਏ ਹਨ। ਅੱਗ ਐਨੀ ਭਿਆਨਕ ਸੀ ਕਿ ਮੋਗਾ ਤੋਂ ਆਈਆਂ ਚਾਰ ਅੱਗ ਬੁਝਾਊ ਗੱਡੀਆਂ ਵੀ ਇਸ ’ਤੇ ਕਾਬੂ ਨਹੀਂ ਪਾ ਸਕੀਆਂ। ਕੁਝ ਹੀ ਘੰਟਿਆਂ ਵਿੱਚ ਅੱਗ ਦੀਆਂ ਲਪਟਾਂ ਅਸਮਾਨੀ ਚੜ੍ਹ ਗਈਆਂ। ਪੁਲੀਸ ਅਤੇ ਫਾਇਰ ਬ੍ਰਿਗੇਡ ਦੇ ਕਾਮਿਆਂ ਨੇ ਕੋਟਕਪੂਰਾ ਤੋਂ ਗੱਡੀਆਂ ਮੰਗਵਾ ਕੇ ਭਾਰੀ ਮੁਸ਼ੱਕਤ ਨਾਲ ਕਈ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ।

Advertisement

Advertisement