For the best experience, open
https://m.punjabitribuneonline.com
on your mobile browser.
Advertisement

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

07:53 AM Oct 18, 2024 IST
ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਧਨੌਲਾ ਵਿਚ ਸਜਾਈ ਸ਼ੋਭਾ ਯਾਤਰਾ ਵਿਚ ਸ਼ਾਮਲ ਆਗੂ।
Advertisement

ਜਸਵੰਤ ਜੱਸ
ਫ਼ਰੀਦਕੋਟ, 17 ਅਕਤੂਬਰ
ਭਗਵਾਨ ਵਾਲਮੀਕਿ ਦਾ ਪਾਵਨ ਪਵਿੱਤਰ ਪ੍ਰਗਟ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਭਾਰਤੀ ਵਾਲਮੀਕਿ ਧਰਮ ਸਮਾਜ ਸੰਗਠਨ ਫਰੀਦਕੋਟ ਦੇ ਨੁਮਾਇੰਦੇ ਡਾ. ਜੀਤੇਂਦਰ ਕੁਮਾਰ ਹੰਸ ਨੇ ਦੱਸਿਆ ਕਿ ਭਾਵਾਧਸ ਦੀ ਸਮੁੱਚੀ ਟੀਮ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਦਾ ਇਲਾਕਾ ਨਿਵਾਸੀਆਂ ਨੇ ਭਰਵਾਂ ਸਵਾਗਤ ਕੀਤਾ ਅਤੇ ਇਸ ਵਿੱਚ ਸ਼ਾਮਲ ਕੀਤੀਆਂ ਸ਼ਾਨਦਾਰੀ ਝਾਕੀਆਂ ਦੇ ਦਰਸ਼ਨ ਕੀਤੇ। ਸਮੁੱਚੇ ਸਮਾਗਮ ਦੀ ਅਗਵਾਈ ਭਾਵਾਧਸ ਦੇ ਆਲ ਇੰਡੀਆ ਜਨਰਲ ਸਕੱਤਰ ਓਮ ਪ੍ਰਕਾਸ਼ ਬੋਹਤ ਨੇ ਕੀਤੀ ਅਤੇ ਸਫ਼ਲਤਾ ਪੂਰਵਕ ਸੰਪੰਨ ਕਰਵਾਇਆ। ਭਾਵਾਧਸ ਵੱਲੋਂ ਵਾਲਮੀਕਿ ਮੰਦਰ ਦੇ ਕਮੇਟੀ ਮੈਂਬਰਾਂ ਅਤੇ ਥਾਣਾ ਸਿਟੀ ਫਰੀਦਕੋਟ ਦੇ ਮੁੱਖ ਅਫ਼ਸਰ ਜਗਤਾਰ ਸਿੰਘ ਤੇ ਸਾਥੀ ਮੁਲਾਜ਼ਮਾਂ ਦਾ ਸੁਚੱਜੇ ਪ੍ਰਬੰਧਾਂ ਤੇ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਵਾਲਮੀਕਿ ਭਾਈਚਾਰੇ ਨੇ ਵਾਲਮੀਕਿ ਜੈਅੰਤੀ ਮੌਕੇ ਲੰਘੀ ਰਾਤ ਵਾਲਮੀਕਿ ਮੰਦਰ ਵਿੱਚ ਵਿਸ਼ਾਲ ਜਾਗਰਣ ਕਰਵਾਇਆ ਅਤੇ ਅੱਜ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਇਸ ਵਿੱਚ ਮਹਾਰਿਸ਼ੀ ਵਾਲਮੀਕਿ, ਲਵਕੁਛ, ਰਾਮ ਪਰਿਵਾਰ ਅਤੇ ਹਨੂੰਮਾਨ ਦੀਆਂ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ, ਕੌਂਸਲਰ ਦਲਜੀਤ ਸਿੰਘ ਨੇ ਸਹਿਯੋਗ ਦਿੱਤਾ।
ਸ਼ਹਿਣਾ (ਪੱਤਰ ਪ੍ਰੇਰਕ): ਇਥੇ ਭਗਵਾਨ ਵਾਲਮੀਕਿ ਮੰਦਰ ਵਿੱਚ ਭਗਵਾਨ ਵਾਲਮੀਕਿ ਦਾ ਪ੍ਰਕਾਸ਼ ਉਤਸਵ ਪੂਰੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ।
ਬਰਨਾਲਾ/ਧਨੌਲਾ (ਨਿੱਜੀ ਪੱਤਰ ਪ੍ਰੇਰਕ): ਭਗਵਾਨ ਵਾਲਮੀਕਿ ਵੈਲਫੇਅਰ ਕਲੱਬ ਧਨੌਲਾ ਵੱਲੋਂ ਪ੍ਰਧਾਨ ਵਿੱਕੀ ਪਿਵਾਲ, ਜਤਿੰਦਰ ਕੁਮਾਰ, ਵਿਜੈ ਕੁਮਾਰ, ਮੁਨੀਸ ਕੁਮਾਰ, ਸੰਦੀਪ ਕੁਮਾਰ, ਬੁੱਧ ਰਾਮ, ਕਰਮਜੀਤ ਲੱਧੜ, ਸੁਰੇਸ ਕੁਮਾਰ ਸੇਰੂ, ਮਨਜੀਤ ਸਿੰਘ ਆਦਿ ਦੀ ਦੇਖ-ਰੇਖ ਹੇਠ ਭਗਵਾਨ ਵਾਲਮੀਕਿ ਦੀ ਜੈਅੰਤੀ ਮੌਕੇ ਸ਼ਹਿਰ ’ਚ ਸ਼ੋਭਾ ਯਾਤਰਾ ਸਜਾਈ ਗਈ।

Advertisement

ਗੁਰੂਹਰਸਹਾਏ ਵਿਚ ਸ਼ੋਭਾ ਯਾਤਰਾ ਸਜਾਈ

ਗੁਰੂਹਰਸਹਾਏ (ਪੱਤਰ ਪ੍ਰੇਰਕ): ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਇਥੇ ਮੰਦਰ ਵਿਚ ਸ਼ੋਭਾ ਯਾਤਰਾ ਸਜਾਈ ਗਈ| ਵਾਲਮੀਕਿ ਮਹਾ ਪੰਚਾਇਤ ਦੇ ਪੰਜਾਬ ਪ੍ਰਧਾਨ ਸ਼ਾਮ ਲਾਲ ਬਿੱਟੂ ਨੇ ਦੱਸਿਆ ਕਿ ਹਰ ਸਾਲ ਉਨ੍ਹਾਂ ਵੱਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਸ਼ੋਭਾ ਯਾਤਰਾ ਸਜਾਈ ਜਾਂਦੀ ਹੈ| ਸ਼ੋਭਾ ਯਾਤਰਾ ਦੇ ਮੰਦਰ ਤੋਂ ਚੱਲਣ ਤੋਂ ਪਹਿਲਾਂ ਜੋਤੀ ਪ੍ਰਚੰਡ ਦੀ ਰਸਮ ਵਾਈਸ ਚੇਅਰਮੈਨ ਅਮੀਲਾਲ ਤੇ ਜੈ ਗੋਪਾਲ ਵੱਲੋਂ ਕੀਤੀ ਗਈ| ਇਸੇ ਤਰ੍ਹਾਂ ਰਿਬਨ ਕੱਟਣ ਦੀ ਰਸਮ ਪੰਜਾਬ ਪ੍ਰਧਾਨ ਸ਼ਾਮ ਨਾਲ ਬਿੱਟੂ ਵੱਲੋਂ ਕੀਤੀ ਗਈ। ਉਪਰੰਤ ਮੰਦਰ ਤੋਂ ਸ਼ੋਭਾ ਯਾਤਰਾ ਰਵਾਨਾ ਕੀਤੀ ਗਈ ਜੋ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦੀ ਮੁੜ ਮੰਦਰ ਵਿੱਚ ਜਾ ਕੇ ਸਮਾਪਤ ਹੋਈ| ਇਸ ਮੌਕੇ ਸਤਪਾਲ ਐਡਵਾਈਜ਼ਰ, ਬੁੱਧਰਾਮ ਪ੍ਰੈਸ ਸਕੱਤਰ, ਜ਼ਿਲ੍ਹਾ ਪ੍ਰਧਾਨ ਪ੍ਰੇਮ ਕੁਮਾਰ, ਸੁਰਜੀਤ ਕੁਮਾਰ, ਬਿੱਟੂ ਪ੍ਰਧਾਨ, ਪਿਆਰੇ ਲਾਲ ਸੀਨੀਅਰ ਆਗੂ, ਚਿਮਲ ਲਾਲ ਸਲਾਹਕਾਰ, ਰਜਿੰਦਰ ਕੁਮਾਰ, ਵੇਦ ਪ੍ਰਕਾਸ਼, ਅਵਤਾਰ, ਕ੍ਰਿਸ਼ਨ, ਸਿਕੰਦਰ, ਅਨੂ, ਮੋਨੂ, ਰਜੀਵ ਕੁਮਾਰ, ਦੀਪਕ, ਗੱਬਰ ਤੇ ਹੋਰ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement