ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੋਕ ਸਭਾ ਚੋਣਾਂ ’ਚ ਭਗਵਾਨ ਰਾਮ ਨੇ ‘ਹੰਕਾਰ’ ਤੋੜਿਆ: ਇੰਦਰੇਸ਼

06:56 AM Jun 15, 2024 IST

* ਸੰਘ ਆਗੂ ਨੇ ‘ਇੰਡੀਆ’ ਗੱਠਜੋੋੜ ਨੂੰ ਵੀ ਲਾਏ ਰਗੜੇ

Advertisement

ਜੈਪੁਰ, 14 ਜੂਨ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਆਗੂ ਇੰਦਰੇਸ਼ ਕੁਮਾਰ ਨੇ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਿਹੜੀ ਪਾਰਟੀ ਰਾਮ ਦੀ ਪੂਜਾ ਕਰਦੀ ਸੀ, ਉਹ ਹੰਕਾਰ ਗਈ ਤੇ ਲੋਕ ਸਭਾ ਚੋਣਾਂ ਦੌਰਾਨ ਭਗਵਾਨ ਰਾਮ ਨੇ ਇਸੇ ‘ਹੰਕਾਰ’ ਨੂੰ ਤੋੜਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਮਗਰੋਂ ਭਾਜਪਾ ਸਭ ਤੋਂ ਵੱਡੀ ਪਾਰਟੀ ਤਾਂ ਬਣ ਗਈ, ਪਰ ਉਸ ਨੂੰ ਆਪਣੇ ਦਮ ’ਤੇ ਜਿਹੜਾ ਪੂਰਨ ਬਹੁਮਤ ਮਿਲਣਾ ਚਾਹੀਦਾ ਸੀ, ਉਸ ਨੂੰ ਭਗਵਾਨ ਰਾਮ ਨੇ ‘ਹੰਕਾਰ’ ਕਰ ਕੇ ਰੋਕ ਦਿੱਤਾ। ਕੁਮਾਰ ਨੇ ਕਿਹਾ ਕਿ ਜਿਹੜੇ ਲੋਕ ਰਾਮ ਦਾ ਵਿਰੋਧ ਕਰਦੇ ਸੀ, ਉਨ੍ਹਾਂ ਵਿਚੋਂ ਕਿਸੇ ਨੂੰ ਵੀ ਸੱਤਾ ਨਹੀਂ ਮਿਲੀ, ਇਥੋਂ ਤੱਕ ਕਿ ਸਾਰਿਆਂ ਨੂੰ ਮਿਲਾ ਕੇ ਦੂਜੇ ਨੰਬਰ ’ਤੇ ਖੜ੍ਹਾ ਕਰ ਦਿੱਤਾ।
ਜੈਪੁਰ ਕੋਲ ਕਾਨੋਤਾ ਵਿਚ ‘ਰਾਮਰੱਥ ਅਯੁੱਧਿਆ ਯਾਤਰਾ ਦਰਸ਼ਨ ਪੂਜਨ ਸਮਾਗਮ’ ਨੂੰ ਸੰਬੋਧਨ ਕਰਦਿਆਂ ਕੁਮਾਰ ਨੇ ਕਿਹਾ ਕਿ ਭਗਵਾਨ ਰਾਮ ਦਾ ਨਿਆਂ ਬਹੁਤ ਸੱਚਾ ਤੇ ਬਹੁਤ ਆਨੰਦ ਵਾਲਾ ਹੈ। ਉਨ੍ਹਾਂ ਸਪਸ਼ਟ ਰੂਪ ਵਿਚ ਭਾਜਪਾ ਤੇ ਵਿਰੋਧੀ ‘ਇੰਡੀਆ’ ਗੱਠਜੋੜ ’ਤੇ ਨਿਸ਼ਾਨਾ ਸੇਧਿਆ। ਹਾਲਾਂਕਿ ਉਨ੍ਹਾਂ ਸਿੱਧੇ ਤੌਰ ’ਤੇ ਕਿਸੇ ਪਾਰਟੀ ਦਾ ਨਾਮ ਨਹੀਂ ਲਿਆ। ਉਨ੍ਹਾਂ ਕਿਹਾ ਕਿ ਭਗਤੀ ਕਰਨ ਵਾਲੀ ਪਾਰਟੀ ‘ਹੰਕਾਰ’ ਗਈ ਹੈ, ਉਸ ਨੂੰ 241 (ਸੀਟਾਂ) ’ਤੇ ਹੀ ਭਗਵਾਨ ਨੇ ਰੋਕ ਦਿੱਤਾ, ਪਰ ਉਸ ਨੂੰ ਸਭ ਤੋਂ ਵੱਡੀ ਪਾਰਟੀ ਬਣਾ ਦਿੱਤਾ ਅਤੇ ਜਿਨ੍ਹਾਂ ਦੀ ਰਾਮ ਵਿਚ ਆਸਥਾ ਨਹੀਂ ਸੀ, ਉਨ੍ਹਾਂ ਸਾਰਿਆਂ ਨੂੰ ਮਿਲ ਕੇ 234 (ਸੀਟਾਂ) ’ਤੇ ਰੋਕ ਦਿੱਤਾ। ਚੇਤੇ ਰਹੇ ਕਿ ਇੰਦਰੇਸ਼ ਕੁਮਾਰ ਦਾ ਇਹ ਬਿਆਨ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੇ ਉਸ ਬਿਆਨ ਤੋਂ ਕੁਝ ਦਿਨਾਂ ਬਾਅਦ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਇਕ ਸੱਚੇ ਸੇਵਕ ’ਚ ‘ਹੰਕਾਰ’ ਨਹੀਂ ਹੁੰਦਾ ਤੇ ਉਹ ‘ਗੌਰਵ’ ਬਣਾਈ ਰੱਖਦਿਆਂ ਲੋਕਾਂ ਦੀ ਸੇਵਾ ਕਰਦਾ ਹੈ। ਕੁਮਾਰ ਨੇ ਕਿਹਾ, ‘‘ਜਿਸ ਨੇ ਲੋਕਾਂ ’ਤੇ ਜ਼ੁਲਮ ਕੀਤੇ, ਰਾਮ ਜੀ ਨੇ ਉਸ ਨੂੰ ਕਿਹਾ ਕਿ ਪੰਜ ਸਾਲ ਆਰਾਮ ਕਰੋ, ਅਗਲੀ ਵਾਰ ਦੇਖਾਂਗੇ ਕਿ ਤੁਹਾਡੇ ਨਾਲ ਕੀ ਕਰਨਾ ਹੈ।’’ ਉਨ੍ਹਾਂ ਕਿਹਾ ਕਿ ਰਾਮ ਨੇ ਸਾਰਿਆਂ ਨੂੰ ਨਿਆਂ ਦਿੱਤਾ, ਦਿੰਦੇ ਹਨ ਤੇ ਦਿੰਦੇ ਰਹਿਣਗੇ। ਰਾਮ ਹਮੇਸ਼ਾ ਨਿਆਂਪਸੰਦ ਸੀ ਤੇ ਰਹਿਣਗੇ।’’ ਕੁਮਾਰ ਨੇ ਇਥੋਂ ਤੱਕ ਵੀ ਕਿਹਾ ਕਿ ਰਾਮ ਨੇ ਲੋਕਾਂ ਦੀ ਰੱਖਿਆ ਕੀਤੀ ਤੇ ਨਾਲ ਹੀ ਰਾਵਣ ਦਾ ਵੀ ਭਲਾ ਕੀਤਾ। -ਪੀਟੀਆਈ

Advertisement
Advertisement
Advertisement