For the best experience, open
https://m.punjabitribuneonline.com
on your mobile browser.
Advertisement

ਭਗਵਾਨ ਪਰਸ਼ੂਰਾਮ ਜੈਅੰਤੀ ਸ਼ਰਧਾ ਨਾਲ ਮਨਾਈ

08:08 AM May 13, 2024 IST
ਭਗਵਾਨ ਪਰਸ਼ੂਰਾਮ ਜੈਅੰਤੀ ਸ਼ਰਧਾ ਨਾਲ ਮਨਾਈ
ਸ਼ਾਸਤਰੀ ਬਲਵਿੰਦਰ ਸ਼ਰਮਾ ਆਚਾਰੀਆ ਨੂੰ ਸਨਮਾਨਦੇ ਹੋਏ ਅਹੁਦੇਦਾਰ। -ਫੋਟੋ: ਵਰਮਾ
Advertisement

ਪੱਤਰ ਪ੍ਰੇਰਕ
ਭਦੌੜ, 12 ਮਈ
ਸ੍ਰੀ ਬ੍ਰਾਹਮਣ ਸਭਾ ਸ਼ਿਵਾਲਾ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਪਰਸ਼ੂਰਾਮ ਜੈਅੰਤੀ ਸ਼ਿਵਾਲਾ ਮੰਦਰ (ਬ੍ਰਾਹਮਣਾਂ ਵਾਲਾ) ਵਿੱਚ ਧੂਮਧਾਮ ਨਾਲ ਮਨਾਈ ਗਈ| ਸਵੇਰੇ ਸ੍ਰੀ ਬ੍ਰਾਹਮਣ ਸਭਾ ਦੇ ਅਹੁਦੇਦਾਰਾਂ ਵੱਲੋਂ ਵਿਦਵਾਨ ਪੰਡਿਤ ਆਸ਼ੂ ਸ਼ਰਮਾ ਦੀ ਰਹਿਨੁਮਾਈ ਹੇਠ ਹਵਨ ਕਰਵਾਇਆ ਗਿਆ ਅਤੇ ਮੁੱਖ ਮਹਿਮਾਨ ਵਜੋਂ ਪੁੱਜੇ ਸੁਪਰਡੈਂਟ ਗਗਨਦੀਪ ਗੱਗੀ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਸਵਾਰਕਾ ਰਾਣੀ ਵੱਲੋਂ ਪੂਜਾ ਅਰਚਨਾ ਕੀਤੀ ਗਈ| ਇਸ ਉਪਰੰਤ ਭਗਵਾਨ ਪਰਸ਼ੂਰਾਮ ਦੇ ਮੰਦਰ ਵਿੱਚ ਉਨ੍ਹਾਂ ਦੀ ਆਰਤੀ ਕੀਤੀ ਗਈ। ਕਥਾਵਾਚਕ ਪੰਡਤ ਬਲਵਿੰਦਰ ਸ਼ਰਮਾ ਆਚਾਰੀਆ ਜੀ ਸ਼ਾਸਤਰੀ ਨੇ ਕਥਾ ਦੌਰਾਨ ਪ੍ਰਵਚਨ ਕੀਤਾ। ਸ੍ਰੀ ਬ੍ਰਾਹਮਣ ਸਭਾ ਸ਼ਿਵਾਲਾ ਦੇ ਅਹੁਦੇਦਾਰਾਂ ਵੱਲੋਂ ਕਥਾਵਾਚਕ ਪੰਡਤ ਬਲਵਿੰਦਰ ਸ਼ਰਮਾ ਆਚਾਰੀਆ ਜੀ ਸ਼ਾਸਤਰੀ ਅਤੇ ਬਾਬਾ ਸ਼ੰਭੂ ਦੱਤ ਜੀ ਵਿਧਾਤਾ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸ੍ਰੀ ਬ੍ਰਾਹਮਣ ਸਭਾ ਸ਼ਿਵਾਲਾ ਦੇ ਪ੍ਰਧਾਨ ਅਨੀਸ਼ ਕੁਮਾਰ ਕਾਲਾ ਪਾਧਾ, ਯੋਗੇਸ਼ ਡਾ. ਸੁਮਨਦੀਪ ਸ਼ਰਮਾ, ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ, ਹਰੀਸ਼ ਗਰਗ, ਰਜਿੰਦਰ ਗਰਗ ਬਿੰਦਰ, ਜਵਾਹਰ ਲਾਲ ਸਿੰਗਲਾ ਹਾਜ਼ਰ ਸਨ| ਅਖੀਰ ’ਚ ਪੂਰੀਆਂ, ਛੋਲਿਆਂ ਅਤੇ ਖੀਰ ਦਾ ਭੰਡਾਰਾ ਅਤੁੱਟ ਵਰਤਾਇਆ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×