ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੇਜ਼ਧਾਰ ਹਥਿਆਰ ਦਿਖਾ ਕੇ ਰਾਹਗੀਰਾਂ ਤੋਂ ਨਕਦੀ ਲੁੱਟੀ

08:31 AM Jun 06, 2024 IST

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਜੂਨ
ਥਾਣਾ ਸਾਹਨੇਵਾਲ ਦੇ ਵੱਖ ਵੱਖ ਇਲਾਕਿਆਂ ਵਿੱਚ ਰਾਹਗੀਰਾਂ ਨੂੰ ਲੁੱਟਣ ਦੇ ਤਿੰਨ ਮਾਮਲਿਆਂ ਸਬੰਧੀ ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਇਸ ਸਬੰਧੀ ਪਿੰਡ ਢੰਡਾਰੀ ਕਲਾਂ ਵਾਸੀ ਕੁਮਾਰ ਸਿੰਘ ਨੇ ਦੱਸਿਆ ਕਿ ਉਹ ਪੈਦਲ ਜੀਟੀ ਰੋਡ ਵੱਲ ਜਾ ਰਿਹਾ ਸੀ ਤਾਂ ਦੁਰਗਾ ਮਾਤਾ ਮੰਦਿਰ ਢੰਡਾਰੀ ਕਲਾਂ ਦੇ ਸਾਹਮਣੇ ਵਾਲੀ ਗਲੀ ਵਿੱਚ ਮੋਟਰਸਾਈਕਲ ’ਤੇ ਆਏ ਤਿੰਨ ਲੜਕਿਆਂ ਨੇ ਉਸ ਨੂੰ ਦਾਹ ਦਿਖਾ ਕੇ 3400 ਰੁਪਏ, ਮੋਬਾਈਲ ਅਤੇ ਬੈਗ ਜਿਸ ਵਿੱਚ ਕੰਪਨੀ ਦੇ ਦਸਤਾਵੇਜ਼ ਅਤੇ 15 ਹਜ਼ਾਰ ਰੁਪਏ ਸੀ ਖੋਹ ਕੇ ਫਰਾਰ ਹੋ ਗਏ। ਇਸੇ ਤਰ੍ਹਾਂ ਥਾਣਾ ਸਾਹਨੇਵਾਲ ਦੇ ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਹੈ ਕਿ ਉਹ ਥਾਣੇ ਵਿੱਚ ਹਾਜ਼ਰ ਸੀ ਤਾਂ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਕਿ ਸ਼ਿਵਾ ਵਾਸੀ ਬਸਤੀ ਜੋਧੇਵਾਲ ਪਾਸੋਂ 2 ਅਣਪਛਾਤੇ ਵਿਅਕਤੀ ਪੀਰ ਬਾਬਾ ਬੋਹੜੀ ਸ਼ਾਹ ਜੀ ਦੀ ਦਰਗਾਹ ਕੋਲੋਂ 50 ਹਜ਼ਾਰ ਰੁਪਏ ਖੋਹ ਕਰਕੇ ਲੈ ਗਏ ਹਨ। ਪੁਲੀਸ ਵੱਲੋਂ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਹੈ। ਇਸ ਦੌਰਾਨ ਨਿਰਮਲ ਨਗਰ ਦੁੱਗਰੀ ਵਾਸੀ ਸੋਹਣ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਕੰਮ ਤੋਂ ਛੁੱਟੀ ਕਰਕੇ ਘਰ ਜਾ ਰਿਹਾ ਸੀ ਤਾਂ ਮਿੱਤਲ ਧਰਮ ਕੰਡੇ ਨੇੜੇ ਪੁੱਲ ਦੇ ਹੇਠਾਂ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਘੇਰ ਕੇ ਉਸ ਦੀ ਇੱਕ ਸੋਨੇ ਦੀ ਮੁੰਦਰੀ ਤੇ ਪਰਸ ਵਿੱਚੋਂ 3500 ਰੁਪਏ ਕੱਢ ਲਏ ਅਤੇ ਫਰਾਰ ਹੋ ਗਏ। ਪੁਲੀਸ ਵੱਲੋਂ ਤਿੰਨਾਂ ਮਾਮਲਿਆਂ ਸਬੰਧੀ ਕੇਸ‌ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement